ਟਰੂਕਾਲਰ ਨੇ ਲਾਂਚ ਕੀਤੀ ਆਪਣੀ ਨਵੀਂ ਪੇਮੈਂਟ ਐਪ Chiller, Paytm ਨੂੰ ਦੇਵੇਗੀ ਟੱਕਰ

06/13/2018 6:33:42 PM

ਜਲੰਧਰ- ਮਸ਼ਹੂਰ ਕਾਲਰ ਆਈ. ਡੀ. ਐਪ ਟਰੂਕਾਲਰ ਐਪ ਨੇ ਆਪਣਾ ਨਵੀਂ ਪੇਮੈਂਟ ਐਪ ਚਿੱਲਰ ਲਾਂਚ ਕੀਤੀ ਹੈ। ਇਸ ਐਪ ਨੂੰ ਪੇ. ਟੀ. ਐੱਮ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਗਿਆ ਹੈ। ਉਥੇ ਹੀ ਟਰੂਕਾਲਰ ਦੇ ਇਸ ਕਦਮ ਨਾਲ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਐਪ ਵਟਸਐਪ ਪੇਮੈਂਟ ਨੂੰ ਵੀ ਟੱਕਰ ਦੇ ਸਕਦੇ ਹੈ।

ਤੁਹਾਨੂੰ ਦਸ ਦਈਏ ਕਿ ਪਿਛਲੇ ਸਾਲ ਮਾਰਚ ਦੇ ਮਹੀਨੇ 'ਚ ਪੇਮੈਂਟ ਸੈਗਮੈਂਟ 'ਚ ਕਦਮ ਰੱਖਣ ਤੋਂ ਬਾਅਦ ਟਰੂਕਾਲਰ ਨੇ ਭਾਰਤ 'ਚ ਪਹਿਲੀ ਵਾਰ ਕੁੱਝ ਅਜਿਹਾ ਐਲਾਨ ਕੀਤਾ ਹੈ।  ਸਵੀਡਨ ਬੇਸਡ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਪੇਮੈਂਟ ਐਪ 'ਚ ਯੂ. ਪਾਈ. ਬੇਸਡ ਟਰਾਂਸਫਰਸ ਦਾ ਇਸਤੇਮਾਲ ਕਰੇਗਾ। ਟਰੂਕਾਲਰ ਪੇ 2.0 ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਬੈਂਕਿੰਗ ਨੂੰ ਅਤੇ ਪੇਮੈਂਟ ਨੂੰ ਆਪਣੇ ਐਪ 'ਚ ਸ਼ਾਮਿਲ ਕੀਤਾ ਹੈ।



ਟਰੂਕਾਲਰ ਦੇ ਨੂੰ ਫਾਊਂਡਰ ਨਮੀ ਜ਼ਰਿੰਗਲਾਮੇਲ ਨੇ ਕਿਹਾ ਕਿ ਸਾਲ 2017 'ਚ ਟਰੂਕਾਲਰ ਨੂੰ ਲਾਂਚ ਕਰਨ ਤੋਂ ਬਾਅਦ ਭਾਰਤ ਦੇ ਯੂਜ਼ਰਸ ਨੇ ਇਸ ਐਪ ਨੂੰ ਕਾਫ਼ੀ ਪੰਸਦ ਕੀਤਾ। ਪਰ ਹੁਣ ਚਿੱਲਰ ਐਪ ਨੂੰ ਲਾਂਚ ਕਰਨ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਯੂਜ਼ਰਸ ਇਸ ਨੂੰ ਪੇਮੈਂਟ ਲਈ ਇਸਤੇਮਾਲ ਕਰੋ। ਅਸੀਂ ਆਪਣੀ ਟੀਮ ਲਈ ਇਸ ਐਪ ਨੂੰ ਹੋਰ ਮਜਬੂਤ ਬਣਾਉਣ ਲਈ ਕੰਮ ਕਰ ਰਹੇ ਹਾਂ। 

ਉਥੇ ਹੀ ਚਿੱਲਰ 8463 ਦਾ ਵੱਡਾ ਪਾਰਟਨਰ ਸੀ ਜਿਨ੍ਹੇ ਐਪ ਨੂੰ ਲਾਂਚ ਕਰਨ ਲਈ ਇਕ ਪਰਫੈਕਟ ਲਾਂਚਪੈਡ ਦਿੱਤਾ।


Related News