ਹੁਣ ਆਸਾਨੀ ਨਾਲ ਮਿਲਣਗੇ ਕੋਵਿਡ ਹਸਪਤਾਲਾਂ ਦੇ ਫੋਨ ਨੰਬਰ, Truecaller ਨੇ ਲਾਂਚ ਕੀਤੀ Covid Hospital Directory

04/28/2021 4:48:37 PM

ਗੈਜੇਟ ਡੈਸਕ– ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਟਰੂਕਾਲਰ ਨੇ ਕੋਵਿਡ ਹਸਪਤਾਲ ਡਾਇਰੈਕਟਰੀ ਲਾਂਚ ਕੀਤੀ ਹੈ। ਇਸ ਡਾਇਰੈਕਟਰੀ ਰਾਹੀਂ ਭਾਰਤੀ ਯੂਜ਼ਰਸ ਨੂੰ ਕੋਵਿਡ ਹਸਪਤਾਲ ਦੇ ਟੈਲੀਫੋਨ ਨੰਬਰ ਅਤੇ ਐਡਰੈੱਸ ਦੀ ਜਾਣਕਾਰੀ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ ਲਈ ਯੂਜ਼ਰਸ ਨੂੰ ਅਲੱਗ ਤੋਂ ਮੋਬਾਇਲ ਐਪ ਡਾਊਨਲੋਡ ਨਹੀਂ ਕਰਨਾ ਪਵੇਗਾ। ਯੂਜ਼ਰਸ ਟਰੂਕਾਲਰ ਐਪ ਦੇ ਮੈਨਿਊ ’ਚ ਜਾ ਕੇ ਡਾਇਰੈਕਟਰੀ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। 

ਟਰੂਕਾਲਰ ਇੰਡੀਆ ਦੇ ਐੱਮ.ਡੀ. ਰਿਸ਼ਿਤ ਝੁਨਝੁਨਵਾਲਾ ਨੇ ਕਿਹਾ ਹੈ ਕਿ ਅਸੀਂ ਭਾਰਤੀ ਯੂਜ਼ਰਸ ਦੀ ਸੁਵਿਧਾ ਲਈ ਡਾਇਰੈਕਟਰੀ ਨੂੰ ਲਾਂਚ ਕੀਤਾ ਹੈ। ਇਸ ਵਿਚ ਉਨ੍ਹਾਂ ਨੂੰ ਕੋਵਿਡ ਹਸਪਤਾਲਾਂ ਦੇ ਫੋਨ ਨੰਬਰ ਅਤੇ ਐਡਰੈੱਸ ਦੀ ਜਾਣਕਾਰੀ ਮਿਲੇਗੀ। ਉਨ੍ਹਾਂ ਅੱਗੇ ਕਿਹਾ ਹੈ ਕਿ ਅਸੀਂ ਇਸ ਡਾਇਰੈਕਟਰੀ ’ਤੇ ਕੰਮ ਕਰ ਰਹੇ ਹਾਂ ਅਤੇ ਇਸ ਵਿਚ ਜਲਦ ਹੀ ਹੋਰ ਵੀ ਕੋਵਿਡ ਹਸਪਤਾਲਾਂ ਦੇ ਨੰਬਰ ਜੋੜਾਂਗੇ। 

ਪਿਛਲੇ ਸਾਲ ਕਮਾਲ ਦਾ ਫੀਚਰ ਹੋਇਆ ਲਾਂਚ
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਸਾਲ ਆਪਣੇ ਪਲੇਟਫਾਰਮ ’ਤੇ ਕਾਲਰ ਆਈ.ਡੀ. ਫੀਚਰ ਨੂੰ ਅਪਡੇਟ ਕਰਨ ਦੇ ਨਾਲ ਉਸ ਵਿਚ ਕਾਲ ਰੀਜਨ ਫੀਚਰ ਨੂੰ ਜੋੜਿਆ ਸੀ। ਇਸ ਫੀਚਰ ਰਾਹੀਂ ਯੂਜ਼ਰਸ ਕਾਲ ਕਰਨ ਦੇ ਨਾਲ ਕਾਲ ਕਰਨ ਕਰਨ ਦੀ ਵਜ੍ਹਾ ਨੂੰ ਸੈੱਟ ਕਰ ਸਕਦੇ ਹਨ। ਇਸ ਨਾਲ ਕਾਲ ਪਿੱਕ ਕਰਨ ਵਾਲੇ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਜਾਵੇਗੀ ਕਿ ਕੋਈ ਉਸ ਨੂੰ ਕਿਉਂ ਫੋਨ ਕਰ ਰਿਹਾ ਹੈ। 

ਡਿਸਪਲੇਅ ’ਚ ਵਿਖਾਈ ਦੇਵੇਗਾ ਟੈਕਸਟ
ਜਦੋਂ ਵੀ ਕੋਈ ਕਾਲ ਕਰੇਗਾ ਤਾਂ ਡਿਸਪਲੇਅ ’ਚ ਕਾਲਰ ਦੇ ਨਾਂ ਦੇ ਨਾਲ ਕਾਲ ਦੀ ਵਜ੍ਹਾ ਵੀ ਟੈਕਸਟ ’ਚ ਲਿਖੀ ਵਿਖਾਈ ਦੇਵੇਗੀ। ਹਾਲਾਂਕਿ, ਇਹ ਤਾਂ ਹੀ ਸੰਭਵ ਹੈ ਜਦੋਂ ਕਾਲ ਕਰਨ ਵਾਲਾ ਯੂਜ਼ਰ ਫੋਨ ਕਰਨ ਤੋਂ ਪਹਿਲਾਂ ਇਸ ਫੀਚਰ ਦੀ ਵਰਤੋਂ ਕਰੇਗਾ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਟਰੂਕਾਲਰ ਨੇ ਐੱਸ.ਐੱਮ.ਐੱਸ. ਟ੍ਰਾਂਸਲੇਸ਼ਨ ਅਤੇ ਸ਼ੈਡਿਊਲ ਐੱਸ.ਐੱਮ.ਐੱਸ. ਫੀਚਰ ਨੂੰ ਜੋੜਿਆ ਸੀ। 


Rakesh

Content Editor

Related News