Triumph ਲਿਆਈ 1200cc ਦੀ ਧਾਂਸੂ ਬਾਈਕ, ਜਾਣੋ ਕੀਮਤ

Wednesday, May 29, 2019 - 01:29 PM (IST)

Triumph ਲਿਆਈ 1200cc ਦੀ ਧਾਂਸੂ ਬਾਈਕ, ਜਾਣੋ ਕੀਮਤ

ਗੈਜੇਟ ਡੈਸਕ– Triumph ਮੋਟਰਸਾਈਕਲਸ ਨੇ ਦੇਸ਼ ’ਚ ਨਵੀਂ Triumph Scrambler 1200 XC ਬਾਈਕ ਲਾਂਚ ਕੀਤੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 10.73 ਲੱਖ ਰੁਪਏ ਹੈ। ਇਹ ਮਾਡਰਨ ਕਲਾਸਿਕ ਸਟਾਈਲ ਵਾਲੀ ਆਫ-ਰੋਡ ਬਾਈਕ ਹੈ। ਇੰਟਰਨੈਸ਼ਨਲ ਬਾਜ਼ਾਰ ’ਚ ਨਵੀਂ ਸਕ੍ਰੈਮਬਲਰ 1200 ਦੋ ਵੇਰੀਐਂਟ (1200 XC ਅਤੇ 1200 XE) ’ਚ ਉਪਲੱਬਧ ਹੈ ਪਰ ਭਾਰਤ ’ਚ ਸਿਰਫ ਇਕ XC ਵੇਰੀਐਂਟ ਲਾਂਚ ਕੀਤਾ ਗਿਆ ਹੈ। 

PunjabKesari

Triumph Scrambler 1200 XC ’ਚ 1200cc ਦਾ ਇੰਜਣ ਹੈ। ਇਹ ਇੰਜਣ 7,400rpm ’ਤੇ 90hp ਦੀ ਪਾਵਰ ਅਤੇ 3,950rpm ’ਤੇ 110Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ। ਬਾਈਕ ’ਚ ਸਲਿੱਪ ਐਂਡ ਅਸਿਸਟ ਕਲੱਚ, ਸਵਿੱਚੇਬਲ ਟ੍ਰੈਕਸ਼ਨ ਕੰਟਰੋਲ ਅਤੇ ਏ.ਬੀ.ਐੱਸ. ਸਟੈਂਡਰਡ ਦਿੱਤੇ ਗਏ ਹਨ। ਇਸ ਵਿਚ ਕਈ ਰਾਈਡਿੰਗ ਮੋਡ ਦਿੱਤੇ ਗਏ ਹਨ, ਜਿਨ੍ਹਾਂ ’ਚ ਰੇਨ, ਰੋਡ, ਆਫ-ਰੋਡ, ਸਪੋਰਟ ਅਤੇ ਰਾਈਡਰ ਮੋਡ ਸ਼ਾਮਲ ਹਨ। 

PunjabKesari

ਸਕ੍ਰੈਮਬਲਰ 1200 ਐਕਸ ਸੀ ਦਾ ਫਰੰਟ ਵ੍ਹੀਲ 21-ਇੰਚ ਅਤੇ ਰੀਅਰ ਵ੍ਹੀਲ 17-ਇੰਚ ਦਾ ਹੈ। ਇਸ ਵਿਚ ਵਾਇਰ-ਸਪੋਕ ਵਾਲੇ ਵ੍ਹੀਲ ਹਨ। ਫਰੰਟ ’ਚ ਡਿਊਲ ਡਿਸਕ ਅਤੇ ਰੀਅਰ ’ਚ ਸਿੰਗਲ ਡਿਸਕ ਬ੍ਰੇਕ ਦਿੱਤੇਗਏ ਹਨ। ਬਾਈਕ ਦੀ ਪੂਰੀ ਲਾਈਟਿੰਗ ਐੱਲ.ਈ.ਡੀ. ਹੈ। ਸਕ੍ਰੈਮਬਲਰ 1200 ਐਕਸ ਸੀ ’ਚ ਟੀ.ਐੱਫ.ਟੀ. ਡਿਸਪਲੇਅ ਹੈ, ਜਿਸ ਵਿਚ ਕਈ ਯੂਨੀਕ ਫੀਚਰਜ਼ ਹਨ। 


Related News