Triumph ਨੇ ਭਾਰਤ ’ਚ ਲਾਂਚ ਕੀਤੀ 18 ਲੱਖ ਦੀ ਸੁਪਰ ਬਾਈਕ

Monday, Dec 09, 2019 - 10:53 AM (IST)

Triumph ਨੇ ਭਾਰਤ ’ਚ ਲਾਂਚ ਕੀਤੀ 18 ਲੱਖ ਦੀ ਸੁਪਰ ਬਾਈਕ

ਆਟੋ ਡੈਸਕ– ਬ੍ਰਿਟੇਨ ਦੀ ਕੰਪਨੀ Triumph ਮੋਟਰਸਾਈਕਲ ਨੇ ਭਾਰਤ ’ਚ ਨਵੀਂ Rocket 3 ਬਾਈਕ ਲਾਂਚ ਕੀਤੀ ਹੈ। ਇਸ ਸੁਪਰ ਬਾਈਕ ਨੂੰ 18 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਭਾਰਤੀ ਬਾਜ਼ਾਰ ’ਚ ਲਿਆਇਆ ਗਿਆ ਹੈ। 

PunjabKesari

2500cc ਇੰਜਣ
ਇਸ ਬਾਈਕ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਵਿਚ ਲੱਗਾ 2500 ਸੀਸੀ ਦਾ ਪਾਵਰਫੁਲ ਇੰਜਣ ਜੋ 6000 ਆਰ.ਪੀ.ਐੱਮ. ’ਤੇ 165 ਬੀ.ਐੱਚ.ਪੀ. ਦੀ ਪਾਵਰ ਅਤੇ 221 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

PunjabKesari

ਚਾਰ ਰਾਈਡਿੰਗ ਮੋਡਸ
ਇਸ ਵਿਚ ਚਾਰ ਰਾਈਡਿੰਗ ਮੋਡਸ (ਰੋਡ, ਰੇਨ, ਸਪੋਰਟ ਅਤੇ ਰਾਈਡਰ) ਦਿੱਤੇ ਗਏ ਹਨ ਜੋ ਚਾਲਕ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਂਦੇ ਹਨ। 

PunjabKesari
ਇਸ ਸੁਪਰ ਬਾਈਕ ’ਚ ਸੁਰੱਖਿਆ ਦੇ ਲਿਹਾਜ ਨਾਲ ਫਰੰਟ ’ਚ 320mm ਦੀ ਡਿਸਕ ਅਤੇ ਰੀਅਰ ਞਚ 300mm ਦੀ ਡਿਸਕ ਬ੍ਰੇਕ ਲਗਾਈ ਗਈ ਹੈ। ਦੋਵੇਂ ਹੀ ਬ੍ਰੇਕਸ ABS (ਐਂਟੀਲਾਕ ਬ੍ਰੇਕਿੰਗ ਸਿਸਟਮ) ਨੂੰ ਸਪੋਰਟ ਕਰਦੀਆਂ ਹਨ। 

PunjabKesari

ਆਧੁਨਿਕ ਫੀਚਰਜ਼
ਇਸ ਦੇ ਨਾਲ ਹੀ ਇਸ ਵਿਚ ਹਿਲ ਹੋਲਡ ਅਸਿਸਟ ਅਤੇ ਕਰੂਜ਼ ਕੰਟਰੋਲ ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। ਇਸ ਸੁਪਰ ਬਾਈਕ ’ਚ 18 ਲੀਟਰ ਦਾ ਫਿਊਲ ਟੈਂਕ ਲੱਗਾ ਹੈ ਅਤੇ ਇਸ ਦਾ ਭਾਰ 291 ਕਿਲੋਗ੍ਰਾਮ ਹੈ। 


Related News