ਜੀਓ ਦੇ ਕਾਲ ਡਰਾਪ ''ਤੇ ਭੜਕੀ ਟਰਾਈ, ਦਿੱਤੀ ਐਕਸ਼ਨ ਦੀ ਚਿਤਾਵਨੀ

09/27/2016 1:52:25 PM

ਜਲੰਧਰ-  ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਨੇ ਕਿਹਾ ਕਿ ਰਿਲਾਇੰਸ ਜੀਓ ਇੰਫੋਕਾਮ ਅਤੇ ਦੂਜੀ ਟੈਲੀਕਾਮ ਕੰਪਨੀਆਂ ਦੇ ਨੈੱਟਵਰਕ ''ਚ ਕੀਤੀਆਂ ਗਈਆਂ ਫੋਨ ਕਾਲ ''ਚੋਂ 80-90 ਫੀਸਦੀ ਤੱਕ ਫੇਲ ਹੋ ਰਹੀਆਂ ਹਨ। ਟਰਾਈ ਨੇ ਚੇਤਾਵਨੀ ਦਿੱਤੀ ਹੈ ਕਿ ਕਾਲ ਨਾ ਹੋਣ ਦੇ ਇਸ ''ਆਯੋਗ'' ਪੱਧਰ ਨੂੰ ਲੈ ਕੇ ਉਹ ਕਾਰਵਾਈ ਕਰ ਸਕਦਾ ਹੈ। ਟਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਕਿਹਾ ਕਿ ਕਾਲ ਨਾ ਹੋਣ ਦੀ ਇਸ ਉੱਚੀ ਦਰ ਦੀ ਸਿਰਫ਼ ਇੱਕ ਵਜ੍ਹਾਂ ਇਹ ਹੋ ਸਕਦੀ ਹੈ ਕਿ ਨੈੱਟਵਰਕ ''ਚ ਪੁਆਇੰਟ ਆਫ ਇੰਟਰਕੁਨੈਕਸ਼ਨ ਘੱਟ ਹੋਵੇ। ਟਰਾਈ ਦੇ ਇਸ ਰੁੱਖ ਨੂੰ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡਿਆ ਸੈਲੂਲਰ ਲਈ ਮੁਸ਼ਕਲਾਂ ਤੱਲਬ ਮੰਨਿਆ ਜਾ ਰਿਹਾ ਹੈ, ਜੋ ਦਾਅਵਾ ਕਰਦੀ ਰਹੀ ਹੈ ਕਿ ਉਨ੍ਹਾਂ ਨੇ ਜੀਓ ਦੇ ਸਬਸਕ੍ਰਾਈਬਰਜ਼ ਲਈ ਉਨ੍ਹਾਂ ਨੇ ਸਪਲਾਈ ਪੁਆਇੰਟ ਮੁਹੱਇਆ ਕਰਵਾਏ ਹਨ। ਸ਼ਰਮਾ ਨੇ ਕਿਹਾ ਕਿ ਅਜਿਹੇ ਕਾਲ ਅਸਫ਼ਲਤਾ ਦੀ ਵਜ੍ਹਾ ਉਹ ਟੈਲੀਕਾਮ ਆਪਰੇਟਰਾਂ ਤੋਂ ਪੁੱਛਿਆ ਅਤੇ ਜ਼ਰੂਰੀ ਹੋਣ ''ਤੇ ਉੱਚਿਤ ਕਾਨੂੰਨੀ ਕਦਮ'' ਚੁੱਕਣ ਬਾਰੇ ''ਚ ਫੈਸਲਾ ਕਰੇਗਾ। ਉਨ੍ਹਾਂ ਨੇ ਕਿਹਾ,'' ਪਹਿਲੀ ਨਜ਼ਰ ''ਚ ਇਹ ਮਾਮਲਾ ਇੰਟਰਕੁਨੈਕਸ਼ਨ ਅਤੇ ਕੁਆਲਿਟੀ ਆਫ ਸਰਵਿਸ ਦੇ ਨਿਯਮਾਂ ਨਾਲੀ ਜੁੜੇ ਲਾਈਸੈਂਸ ਦੀਆਂ ਸ਼ਰਤਾਂ ਦੇ ਪਾਲਨ ਨਾ ਕਰਨ ਦਾ ਹੈ।'' ਉਨ੍ਹਾਂ ਨੇ ਕਿਹਾ ਕਿ ਟਰਾਈ ਨੇ 15 ਤੋਂ 19 ਸਤੰਬਰ ''ਚ ਕਾਲ ਟੈਰਿਫ ਜਾਣਕਾਰੀ ''ਤੇ ਗੌਰ ਕੀਤਾ ਹੈ। ਸ਼ਰਮਾ ਨੇ ਕਿਹਾ,'' ਕਾਲ ਅਸਫਲਤਾ ਦਾ ਮਾਮਲਾ ਸੱਚ ''ਚ ਅਸਵਿਕਾਰਯੋਗ ਪੱਧਰ ''ਤੇ ਹੈ। ਕੁਆਲਿਟੀ ਆਫ ਸਰਵਿਸ ਸਟੈਂਡਰਡ ਤਾਂ 0.5 ਫੀਸਦੀ ''ਤੇ ਹੈ। ਉਨ੍ਹਾਂ ਨੇ ਕਿਸੇ ਫੋਨ ਕੰਪਨੀ ਦਾ ਨਾਮ ਨਹੀਂ ਲਿਆ।


Related News