ਟਰਾਈ ਨੇ ਕੀਤੀ ਲੋਕਪਾਲ ਬਣਾਉਣ ਦੀ ਸਿਫਾਰਿਸ਼, 100 ਕਰੋੜ ਮੋਬਾਇਲ ਯੂਜ਼ਰਸ ਲਈ ਰਾਹਤ ਦੀ ਖਬਰ
Saturday, Mar 18, 2017 - 02:21 PM (IST)

ਜਲੰਧਰ-ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਟੈਲੀਕਾਮ ਯੂਜ਼ਰਸ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਲਈ ਲੋਕਪਾਲ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਟਰਾਈ ਦੀ ਇਸ ਪਹਿਲ ਨਾਲ ਜਿੱਥੇ ਦੇਸ਼ ਦੇ 100 ਕਰੋੜ ਮੋਬਾਇਲ ਯੂਜ਼ਰਸ ਨੂੰ ਰਾਹਤ ਮਿਲੇਗੀ, ਉਥੇ ਹੀ ਸ਼ਿਕਾਇਤ ਦੇ ਨਿਪਟਾਰੇ ''ਚ ਵੀ ਜਲਦੀ ਆਵੇਗੀ। ਸ਼ਰਮਾ ਮੰਨਦੇ ਹਨ ਕਿ ਸ਼ਿਕਾਇਤਾਂ ਦੇ ਹੱਲ ਲਈ ਮੌਜੂਦਾ ਸਿਸਟਮ ਕਾਫ਼ੀ ਨਹੀਂ ਹਨ। ਟਰਾਈ ਨੇ ਟੈਲੀਕਾਮ ਡਿਪਾਰਟਮੈਂਟ ਨੂੰ ਲੋਕਪਾਲ ਬਣਾਉਣ ਦਾ ਪ੍ਰਸਤਾਵ ਭੇਜ ਦਿੱਤਾ ਹੈ। ਟਰਾਈ ਦਾ ਕਹਿਣਾ ਹੈ ਕਿ ਟੈਲੀਕਾਮ ਯੂਜ਼ਰਸ ਤੋਂ ਜ਼ਿਆਦਾ ਬਿੱਲ, ਵੈਲਿਊ ਐਡਿਡ ਸੇਵਾਵਾਂ, ਪੋਰਟੇਬਿਲਟੀ ਵਰਗੀਆਂ ਕਾਫ਼ੀ ਸ਼ਿਕਾਇਤਾਂ ਮਿਲਦੀਆਂ ਹਨ, ਜਿਨ੍ਹਾਂ ਦੇ ਹੱਲ ਲਈ ਟੈਕਨਾਲੋਜੀ ''ਤੇ ਆਧਾਰਿਤ ਪਲੇਟਫਾਰਮ ਬਣਾਉਣ ਦੀ ਜ਼ਰੂਰਤ ਹੈ।