Airtel ਤੇ Voda-Idea ਨੂੰ ਟਰਾਈ ਦਾ ਝਟਕਾ, ਬਲਾਕ ਹੋਏ ਪ੍ਰੀਮੀਅਮ ਪਲਾਨ

07/13/2020 12:08:43 PM

ਗੈਜੇਟ ਡੈਸਕ– ਟੈਲੀਕਾਮ ਰੈਗੁਲੇਟਰ ਵਲੋਂ ਭਾਰਤੀ ਏਅਰਟੈੱਲ ਦਾ ਪਲੈਟਿਮ ਅਤੇ ਵੋਡਾਫੋਨ-ਆਈਡੀਆ ਦਾ RedX ਪ੍ਰੀਮੀਅਮ ਪਲਾਨ ਬਲਾਕ ਕਰ ਦਿੱਤਾ ਗਿਆ ਹੈ। ਦੋਵਾਂ ਹੀ ਕੰਪਨੀਆਂ ਦੇ ਇਹ ਪਲਾਨ ਗਾਹਕਾਂ ਨੂੰ ਜ਼ਿਆਦਾ ਤੇਜ਼ ਡਾਟਾ ਸਪੀਡ ਅਤੇ ਪ੍ਰਾਥਮਿਕਤਾ ਸੇਵਾਵਾਂ ਦੇ ਰਹੇ ਸਨ। ਯਾਨੀ ਕਿ ਇਨ੍ਹਾਂ ਪਲਾਨ ਦੇ ਰੀਚਾਰਜ ਕਰਨ ਵਾਲੇ ਗਾਹਕਾਂ ਨੂੰ ਬਾਕੀਆਂ ਦੇ ਮੁਕਾਬਲੇ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਸਨ। ਟਰਾਈ ਨੇ ਇਹ ਕਹਿੰਦੇ ਹੋਏ ਪਲਾਨ ਬਲਾਕ ਕੀਤੇ ਹਨ ਕਿ ਇਸ ਦੀ ਵਜ੍ਹਾ ਨਾਲ ਉਨ੍ਹਾਂ ਗਾਹਕਾਂ ਦੀ ਸੇਵਾ ’ਤੇ ਅਸਰ ਪੈ ਸਕਦਾ ਹੈ, ਜੋ ਪ੍ਰੀਮੀਅਮ ਨਹੀਂ ਹਨ। ਵੋਡਾਫੋਨ-ਆਈਡੀਆ ਨੇ ਟੀਲਕਾਮ ਰੈਗੁਲੇਟਰੀ ਅਧਾਰਿਟੀ ਆਫ ਇੰਡੀਆ ਦੇ ਇਸ ਫੈਸਲੇ ’ਤੇ ਨਾਰਾਜ਼ਗੀ ਜਤਾਈ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੈਲੀਕਾਮ ਆਪਰੇਟਰ ਪਲਾਨ ਬਲਾਕ ਕੀਤੇ ਜਾਣ ਕਾਰਨ ਹੈਰਾਨ ਹਨ ਅਤੇ ਉਨ੍ਹਾਂ ਨੂੰ ਹਫ਼ਤੇ ਭਰ ’ਚ ਇਸ ’ਤੇ ਐਕਸ਼ਨ ਲੈਣ ਲਈ ਕਿਹਾ ਗਿਆ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਟਰਾਈ ਨੂੰ ਜਵਾਬ ਦੇਣ ਦਾ ਮੌਕਾ ਤਕ ਨਹੀਂ ਦਿੱਤਾ ਗਿਆ। ਹਾਲਾਂਕਿ, ਇਸ ਦਾ ਸਿੱਧਾ ਮਤਲਬ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੀਮੀਅਮ ਸੇਵਾ ਵਾਲੇ ਪਲਾਨ ਗਾਹਕਾਂ ਨੂੰ ਨਹੀਂ ਮਿਲਣਗੇ। 

ਅਮੀਰ ਗਾਹਕਾਂ ਲਈ ਸੁਵਿਧਾ
ਟਰਾਈ ਇੰਡੀਆ ਵਲੋਂ ਅਧਿਕਾਰੀ ਨੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਪਲਾਨਸ ਦਾ ਅਸਰ ਨਾ ਸਿਰਫ ਬਾਕੀ ਗਾਹਕਾਂ ਨੂੰ ਮਿਲ ਰਹੀ ਸੇਵਾ ਦੀ ਕੁਆਲਿਟੀ ’ਤੇ ਪੈਂਦਾ ਹੈ ਸਗੋਂ ਨੈੱਟ ਨਿਊਟਰਲਿਟੀ ਰੂਲਸ ਬਣਾਈ ਰੱਖਣ ਲਈ ਵੀ ਇਹ ਚੁਣੌਤੀ ਸਨ। ਟਰਾਈ ਨੇ ਕਿਹਾ ਕਿ ਦੋਵਾਂ ਹੀ ਕੰਪਨੀਆਂ ਉਸ ਪਬਲਿਕ ਡਾਟਾ ਹਾਈਵੇਅ ’ਤੇ ਇਕ ਅਲੱਗ ਲੈਨ ਬਣਾ ਰਹੀਆਂ ਸਨ ਜੋ ਪਬਲਿਕ ਰਿਸੋਰਸਿਜ਼ (ਸਪੈਕਟ੍ਰਮ) ਦਾ ਇਸਤੇਮਾਲ ਕਰਦਾ ਹੈ। ਇਸ ਤਰ੍ਹਾਂ ਅਮੀਰ ਗਾਹਕਾਂ ਨੂੰ ਬਾਕੀਆਂ ਨਾਲੋਂ ਬਿਹਤਰ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। 

ਪਹਿਲਾਂ ਵੀ ਭੇਜਿਆ ਗਿਆ ਸੀ ਲੈਟਰ
ਬੀਤੀ 11 ਜੁਲਾਈ ਨੂੰ ਦੋਵਾਂ ਕੰਪਨੀਆਂ ਨੂੰ ਟਰਾਈ ਵਲੋਂ ਭੇਜੇ ਗਏ ਲੈਟਰ ’ਚ ਕਿਹਾ ਗਿਆ ਸੀ ਕਿ ਤੁਰੰਤ ਆਪਣੀਆਂ ਸਕੀਮਾਂ ਨੂੰ ਰੋਕ ਦਿੱਤਾ ਜਾਵੇ ਕਿਉਂਕਿ ਰੈਗੁਲੇਟਰ ਦੋਵਾਂ ਹੀ ਸਕੀਮਾਂ ਦੀ ਡਿਟੇਲ ’ਚ ਜਾਂਚ ਕਰ ਰਹੇ ਹਨ। ਕੰਪਨੀਆਂ ਨੇ ਕਿਹਾ ਸੀ ਕਿ ਉਨ੍ਹਾਂ ਗਾਹਕਾਂ ਨੂੰ ਪ੍ਰਮੋਸ਼ਨਲ ਸੇਵਾਵਾਂ ਮਿਲਦੀਆਂ ਰਹਿਣੀਆਂ ਚਾਹੀਦੀਆਂ ਹਨ, ਜੋ ਪਹਿਲਾਂ ਹੀ ਇਸ ਸਕੀਮ ਨਾਲ ਰੀਚਾਰਜ ਕਰਵਾ ਚੁੱਕੇ ਹਨ। ਹੁਣ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੂੰ ਇਨ੍ਹਾਂ ਪ੍ਰੀਮੀਅਮ ਪਲਾਨਸ ਨੂੰ ਬਲਾਕ ਕਰਨ ਲਈ ਕਿਹਾ ਗਿਆ ਹੈ। 


Rakesh

Content Editor

Related News