Happy New Year 2019: ਇਨ੍ਹਾਂ ਸ਼ਾਨਦਾਰ ਕਾਰਾਂ ’ਤੇ ਰਹੇਗੀ ਸਾਰਿਆਂ ਦੀ ਨਜ਼ਰ

Tuesday, Jan 01, 2019 - 11:04 AM (IST)

Happy New Year 2019: ਇਨ੍ਹਾਂ ਸ਼ਾਨਦਾਰ ਕਾਰਾਂ ’ਤੇ ਰਹੇਗੀ ਸਾਰਿਆਂ ਦੀ ਨਜ਼ਰ

ਆਟੋ ਡੈਸਕ– ਨਵੇਂ ਸਾਲ ’ਤੇ ਕਾਰ ਨਿਰਮਾਤਾ ਕੰਪਨੀਆਂ ਭਾਰਤੀ ਬਾਜ਼ਾਰ ’ਚ ਆਪਣੀਆਂ ਨਵੀਆਂ ਕਾਰਾਂ ਰਾਹੀਂ ਲੋਕਾਂ ਦਾ ਧਿਆਨ ਖਿੱਚਣ ਦੀ ਹਰ ਸੰਭਵ ਕੋਸ਼ਿਸ਼ ਕਰਨਗੀਆਂ। ਸਾਲ 2019 ਦੇ ਸ਼ੁਰੂ ’ਚ ਹੀ ਕਾਰਾਂ ਦੇ ਕਈ ਮਾਡਲ ਪੇਸ਼ ਹੋਣਗੇ, ਜਿਨ੍ਹਾਂ ਵਿਚ ਨਵੀਂ ਤਕਨੀਕ ਦੇਖਣ ਨੂੰ ਮਿਲੇਗੀ। ਇਸ ਸਾਲ ਟਾਟਾ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਕਾਰ ਹੈਰੀਅਰ ਪੇਸ਼ ਕਰੇਗੀ, ਜਦਕਿ ਪਹਿਲੇ ਮਹੀਨੇ ਵਿਚ ਹੀ ਨਿਸਾਨ ਦੀ ਕਿੱਕਸ ਦੇ ਲਾਂਚ ਹੋਣ ਦੀ ਆਸ ਹੈ।

PunjabKesari

ਆ ਰਹੀ ਹੈ ਅਨੋਖੇ ਡਿਜ਼ਾਈਨ ਵਾਲੀ Tata Harrier 
ਟਾਟਾ ਦੀ ਇਸ ਨਵੀਂ SUV ਨੂੰ ਆਪਣੇ ਅਨੋਖੇ ਡਿਜ਼ਾਈਨ ਕਾਰਨ ਲਾਂਚ ਤੋਂ ਪਹਿਲਾਂ ਹੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਾਟਾ ਹੈਰੀਅਰ ਦਾ ਆਕਾਰ ਕਾਫੀ ਵੱਡਾ ਰੱਖਿਆ ਗਿਆ ਹੈ। ਇਸ ਦਾ ਅੰਦਰੂਨੀ ਹਿੱਸਾ ਵੀ ਲਾਜਵਾਬ ਹੈ। ਇਸ ਵਿਚ 2.0 ਲਿਟਰ ਵਾਲਾ ਮਲਟੀਜੈੱਟ ਇੰਜਣ ਲੱਗਾ ਹੈ, ਜੋ 140bhp ਦੀ ਪਾਵਰ ਤੇ 350Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦੀਆਂ ਹੈੱਡ ਲੈਂਪਸ ਕਾਫੀ ਵੱਖਰੀਆਂ ਬਣਾਈਆਂ ਗਈਆਂ ਹਨ, ਜਿਸ ਕਾਰਨ ਦੇਖਣ ’ਤੇ ਹੀ ਹੈਰੀਅਰ ਹੋਰਨਾਂ ਕਾਰਾਂ ਤੋਂ ਵੱਖਰੀ ਲੱਗਦੀ ਹੈ। ਭਾਰਤੀ ਬਾਜ਼ਾਰ ’ਚ ਇਸ ਨੂੰ ਜਨਵਰੀ ’ਚ 16 ਤੋਂ 21 ਲੱਖ ਰੁਪਏ ਦੀ ਕੀਮਤ ’ਚ ਲਿਆਂਦਾ ਜਾਵੇਗਾ। ਇਹ ਕਾਰ ਜੀਪ ਕੰਪਾਸ ਵਰਗੀਆਂ ਵੱਡੀਆਂ ਗੱਡੀਆਂ ਨੂੰ ਸਖਤ ਟੱਕਰ ਦੇਵੇਗੀ।

PunjabKesari

ਵਿਸ਼ੇਸ਼ਤਾਵਾਂ ਦੇ ਮਾਮਲੇ ’ਚ ਕਾਫੀ ਬਿਹਤਰ ਹੈ Nissan Kicks 
ਕੰਪੈਕਟ SUV ਸੈਗਮੈਂਟ ’ਚ ਇਸ ਸਾਲ ਨਿਸਾਨ ਆਪਣੀ ਕਿੱਕਸ ਭਾਰਤੀ ਬਾਜ਼ਾਰ ’ਚ ਲਾਂਚ ਕਰੇਗੀ। ਕਾਰ ਦਾ ਡਿਜ਼ਾਈਨ ਕਾਫੀ ਚੰਗਾ ਹੈ। ਇਸ ਵਿਚ ਲੱਗੀਆਂ ਸੀਟਾਂ ਕਾਫੀ ਆਰਾਮਦੇਹ ਬਣਾਈਆਂ ਗਈਆਂ ਹਨ। ਇਸ ਵਿਚ 1.5 ਲਿਟਰ ਵਾਲਾ DCi ਇੰਜਣ ਲੱਗਾ ਹੈ, ਜੋ 109bhp ਦੀ ਪਾਵਰ ਤੇ 240Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਵੱਡੇ ਆਕਾਰ ਵਾਲਾ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ ਵੀ ਲੱਗਾ ਹੈ, ਜੋ ਐਂਡ੍ਰਾਇਡ ਆਟੋ ਤੇ ਐਪਲ ਕਾਰਪਲੇਅ ਨੂੰ ਸੁਪੋਰਟ ਕਰਦਾ ਹੈ। ਨਿਸਾਨ ਕਿੱਕਸ ਵਿਚ ਆਟੋ ਹੈੱਡ ਲੈਂਪਸ ਤੇ ਆਟੋ ਵਾਈਪਰਸ ਵਰਗੀਆਂ ਵਿਸ਼ੇਸ਼ਤਾਵਾਂ ਹਨ। ਇਸ ਦੀ ਕੀਮਤ 10 ਤੋਂ 15 ਲੱਖ ਰੁਪਏ ਵਿਚਕਾਰ ਹੋ ਸਕਦੀ ਹੈ ਮਤਲਬ ਇਹ ਕੰਪੈਕਟ SUV ਜਨਵਰੀ 2019 ਵਿਚ ਭਾਰਤੀ ਬਾਜ਼ਾਰ ’ਚ ਟਾਟਾ ਨੈਕਸਨ, ਹੁੰਡਈ ਕ੍ਰੇਟਾ ਤੇ ਰੇਨਾਲਟ ਕੈਪਚਰ ਨੂੰ ਸਖਤ ਟੱਕਰ ਦੇਵੇਗੀ।

PunjabKesari

ਲਗਜ਼ਰੀ ਕਾਰ ਸੈਗਮੈਂਟ ’ਚ ਧੁੰਮਾਂ ਪਾਏਗੀ Toyota Camry
ਟੋਇਟਾ ਆਪਣੀ ਲਾਜਵਾਬ ਸੇਡਾਨ ਕਾਰ Camry ਇਸ ਸਾਲ ਭਾਰਤੀ ਬਾਜ਼ਾਰ ’ਚ ਉਤਾਰੇਗੀ। ਨਵੇਂ ਡਿਜ਼ਾਈਨ ਵਾਲੀ ਇਸ ਕਾਰ ਵਿਚ ਸ਼ਾਰਪ ਹੈੱਡ ਲੈਂਪਸ ਤੋਂ ਇਲਾਵਾ ਬਿਲਕੁਲ ਨਵਾਂ ਬੋਨਟ ਮਿਲੇਗਾ। ਕਾਰ ਵਿਚ ਇਲੈਕਟ੍ਰਾਨਿਕ ਸੀਟਾਂ, ਸਪੇਸ਼ੀਅਸ ਕੈਬਿਨ, ਡਿਊਲ ਜ਼ੋਨ ਕਲਾਈਮੇਟ ਕੰਟਰੋਲ ਤੇ ਸੁਰੱਖਿਆ ਲਈ 10 ਏਅਰਬੈਗਸ ਦਿੱਤੇ ਗਏ ਹਨ। ਇਸ ਵਿਚ 2.5 ਲਿਟਰ ਵਾਲਾ 4 ਸਿਲੰਡਰ ਪੈਟਰੋਲ ਇੰਜਣ ਲੱਗਾ ਹੈ। ਇਸ ਦੀ ਕੀਮਤ 37 ਲੱਖ ਦੇ ਲਗਭਗ ਹੋ ਸਕਦੀ ਹੈ। ਇਹ ਕਾਰ ਜਨਵਰੀ 2019 ਵਿਚ ਲਾਂਚ ਕੀਤੇ ਜਾਣ ਦੀ ਆਸ ਹੈ। ਭਾਰਤੀ ਬਾਜ਼ਾਰ ’ਚ ਇਹ ਹੋਂਡਾ ਅਕਾਰਡ ਹਾਈਬ੍ਰਿਡ, ਸਕੋਡਾ ਸੁਪਰਬ ਤੇ ਫਾਕਸਵੈਗਨ ਪਸਾਟ ਨੂੰ ਸਖਤ ਟੱਕਰ ਦੇਵੇਗੀ।

PunjabKesari

ਸਭ ਤੋਂ ਛੋਟੀ ਲਗਜ਼ਰੀ SUV Audi Q2 
ਔਡੀ ਆਪਣੀ ਸਭ ਤੋਂ ਛੋਟੀ Q2 SUV ਭਾਰਤੀ ਬਾਜ਼ਾਰ ’ਚ ਉਤਾਰੇਗੀ। ਇਸ ਨੂੰ ਔਡੀ ਵਲੋਂ ਤਿਆਰ ਹੁਣ ਤਕ ਦੀ ਸਭ ਤੋਂ ਛੋਟੀ SUV ਕਿਹਾ ਜਾ ਰਿਹਾ ਹੈ। ਲੰਬਾਈ ਵਿਚ ਇਹ ਰੇਨੋ ਡਸਟਰ ਜਿੰਨੀ ਹੀ ਹੈ। ਕਾਰ ਵਿਚ ਹੈਕਸਾਗੋਨਲ ਫਰੰਟ ਗਰਿੱਲ ਤੇ LED  DRLs ਦੇ ਨਾਲ ਹੀ ਪ੍ਰੋਜੈਕਟਰ ਹੈੱਡ ਲੈਂਪਸ ਦਿੱਤੇ ਗਏ ਹਨ, ਜਦਕਿ ਡਿਊਲ ਜ਼ੋਨ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਪਾਵਰ ਸੀਟਸ ਤੇ ਸਨਰੂਫ ਦਾ ਬਦਲ ਵੀ ਦਿੱਤਾ ਗਿਆ ਹੈ। ਇਸ ਦੇ 2 ਡੀਜ਼ਲ ਇੰਜਣ ਆਪਸ਼ਨਜ਼ 2.0 ਲਿਟਰ TDI ਤੇ 1.6 ਲਿਟਰ ’ਚ ਆਉਣ ਦੀ ਆਸ ਹੈ, ਜਦਕਿ ਪੈਟਰੋਲ ’ਚ 1.4 ਲਿਟਰ TSI ਇੰਜਣ ਆਏਗਾ। ਇਸ ਦੀ ਕੀਮਤ 28 ਲੱਖ ਰੁਪਏ ਦੇ ਆਸ-ਪਾਸ ਰਹੇਗੀ। ਇਸ ਦੇ ਜੁਲਾਈ 2019 ਤਕ ਆਉਣ ਦੀ ਆਸ ਹੈ।

PunjabKesari

ਇੰਪੋਰਟਿਡ MPV ਕੈਟਾਗਰੀ ’ਚ ਆਏਗੀ Mercedes-Benz V-Class
ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ਼ ਇਸ ਸਾਲ ਆਪਣੀ ਲਗਜ਼ਰੀ MPV ਕਾਰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ’ਚ ਹੈ। ਮਰਸੀਡੀਜ਼ ਬੈਂਜ਼ V-ਕਲਾਸ ਨੂੰ 7 ਜਾਂ 8 ਸੀਟਰ ਆਪਸ਼ਨ ’ਚ 24 ਜਨਵਰੀ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ MPV ਕਾਰ ’ਚ 2.0 ਲਿਟਰ ਵਾਲਾ 4 ਸਿਲੰਡਰ ਇੰਜਣ ਲੱਗਾ ਹੈ, ਜੋ 191 bhp ਦੀ ਪਾਵਰ ਤੇ 400Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ BS-VI ਕੰਪਲਾਇੰਟ ਇੰਜਣ ਨੂੰ 7 ਸਪੀਡ ਆਟੋਮੈਟਿਕ ਗੇਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਨੂੰ ਲੰਬਾਈ ’ਚ 3 ਆਪਸ਼ਨਜ਼ ਕੰਪੈਕਟ (4,895mm), ਲੌਂਗ (5,140mm) ਤੇ ਐਕਸਟ੍ਰਾ ਲੌਂਗ (5,370mm) ਸਾਈਜ਼ ’ਚ ਲਿਆਂਦਾ ਜਾਵੇਗਾ। ਇਸ ਦੀ ਕੀਮਤ 75 ਲੱਖ ਰੁਪਏ ਦੇ ਆਸ-ਪਾਸ ਹੋਵੇਗੀ।


Related News