ਬਿਹਤਰੀਨ ਫੀਚਰਸ ਨਾਲ ਭਾਰਤ ''ਚ ਲਾਂਚ ਹੋਏ ਇਹ ਸਮਾਰਟਫੋਨਜ਼

Sunday, Apr 23, 2017 - 02:14 PM (IST)

ਬਿਹਤਰੀਨ ਫੀਚਰਸ ਨਾਲ ਭਾਰਤ ''ਚ ਲਾਂਚ ਹੋਏ ਇਹ ਸਮਾਰਟਫੋਨਜ਼

ਜਲੰਧਰ- ਹਰ ਕੰਪਨੀ ਕਿਸੇ ਨਵੇਂ ਫੀਚਰ ਦੇ ਨਾਲ ਕੋਈ ਨਾਂ ਕੋਈ ਸਮਾਰਟਫੋਨ ਆਏ ਦਿਨ ਲਾਂਚ ਕਰ ਰਹੀਆਂ ਹਨ। ਨਾਲ ਹੀ ਹਰ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਅੱਜ ਆਪਣੇ ਫੋਨ ''ਚ ਉਹ ਸਾਰੇ ਟੈਕਨਾਲੋਜੀ, ਫੀਚਰਸ ਦੇਣਾ ਚਾਹੁੰਦੀ ਹੈ, ਜਿਸ ਦੀ ਇਕ ਯੂਜ਼ਰ ਨੂੰ ਜ਼ਰੂਰਤ ਹੈ। ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਬਾਰੇ ''ਚ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਨ੍ਹਾਂ ਹਾਈ ਐਂਡ ਫੀਚਰ ਦੇ ਨਾਲ ਬੈਸਟ ਸਮਾਰਟਫੋਨਸ ਦੇ ਬਾਰੇ ''ਚ ਜੋ ਇਸ ਮਹੀਨੇ ਭਾਰਤ ''ਚ ਲਾਂਚ ਹੋਏ।

ਸੈਮਸੰਗ ਗਲੈਕਸੀ S8
ਕੀਮਤ 57 , 900 ਰੁਪਏ
ਸੈਮਸੰਗ ਗਲੈਕਸੀ S8 ''ਚ 5.8-ਇੰਚ ਦੀ ਸੁਪਰ ਐਮੋਲਡ ਕਿਊ. ਐੱਚ. ਡੀ ਡਿਸਪਲੇ ਜੋ ਕਾਰਨਿੰਗ ਗੋਰਿੱਲਾ ਗਲਾਸ 5 ਨਾਲ ਕੋਟੇਡ ਹੈ। ਇਸ ਸਮਾਰਟਫੋਨ ''ਚ 4ਜੀ. ਬੀ ਰੈਮ ਅਤੇ 64ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 256ਜੀ. ਬੀ ਤੱਕ ਦੀ ਮਾਈਕ੍ਰੋ ਐੱਸ. ਡੀ ਕਾਰਡ ਸਪੋਰਟ ਵੀ ਹੈ। ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ''ਤੇ ਅ​ਧਾਰਿਤ ਇਸ ਸਮਾਰਟਫੋਨ ''ਚ ਹਾਇ-ਬਰਿਡ ਸਿਮ ਸਲਾਟ, ਪਾਵਰ ਬੈਕਅਪ ਲਈ 3, 000ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਟੋਗਰਾਫੀ ਲਈ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਅਤੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8- ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।

ਸੈਮਸੰਗ ਗਲੈਕਸੀ S8 Plus
ਕੀਮਤ 64,900 ਰੁਪਏ
ਸੈਮਸੰਗ ਗਲੈਕਸੀ S8 Plus ''ਚ 6.2 ਇੰਚ ਦੀ ਸੁਪਰ ਐਮੋਲੇਡ ਕਿਊ. ਐੱਚ. ਡੀ ਡਿਸਪਲੇ ਹੈ। ਇਸ ਸਮਾਰਟਫੋਨ ''ਚ 4ਜੀ. ਬੀ ਰੈਮ ਅਤੇ 64ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਇਕ੍ਰੋ ਐੱਸ. ਡੀ ਕਾਰਡ 256ਜੀ. ਬੀ ਤੱਕ ਦੀ ਸਪੋਰਟ ਹੈ। ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਨਾਲ ਹਾਇ-ਬਰਿਡ ਸਿਮ ਸਲਾਟ ਦਿੱਤਾ ਗਿਆ ਹੈ। ਜਦੋਂ ਕਿ ਗਲੈਕਸੀ S8 Plus ''ਚ 3,500ਐੱਮ. ਏ. ਐੱਚ ਦੀ ਬੈਟਰੀ ਉਪਲੱਬਧ ਹੈ। ਫੋਟੋਗਰਾਫੀ ਲਈ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।

ਸੈਮਸੰਗ ਗਲੈਕਸੀ C7 Pro
ਕੀਮਤ 27,990 ਰੁਪਏ
ਗਲੈਕਸੀ 37 Pro ''ਚ 5.7 ਇੰਚ 1080p ਸੁਪਰ 1MOL54 ਡਿਸਪਲੇ ਦਿੱਤੀ ਗਈ ਹੈ। ਫੋਟੋਗਰਾਫੀ ਲਈ ਇਸ ''ਚ 16 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ, ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਅਧਾਰਿਤ ਹੋਵੇਗਾ। ਸਮਾਰਟਫੋਨ ''ਚ 4ਜੀ. ਬੀ ਰੈਮ ਅਤੇ 64 ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ ਇਕ ਮਾਇਕ੍ਰੋ ਐੱਸ. ਡੀ ਕਾਰਡ ਸਲਾਟ ਵੀ ਹੈ। ਇਸ ''ਚ ਇਕ ਫ੍ਰੰਟ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਇਸ ਸਮਾਰਟਫੋਨ ''ਚ ਪਾਵਰ ਬੈਕਅਪ ਲਈ 3,300ਐੱਮ. ਏੇ. ਐੱਚ ਦੀ ਬੈਟਰੀ ( ਫਾਸਟ ਚਾਰਜਿੰਗ) ਦਿੱਤੀ ਗਈ ਹੈ।

ਮੋਟੋ 75
ਕੀਮਤ 11,999 ਰੁਪਏ
ਮੋਟੋ 75 ''ਚ 5 ਇੰਚ ਫੁੱਲ ਐੱਚ. ਡੀ ਡਿਸਪਲੇ ਦਿੱਤਾ ਗਿਆ ਹੈ। ਇਸ ਫੋਨ ''ਚ 3ਜੀ. ਬੀ ਰੈਮ ਦੇ ਨਾਲ 32ਜੀ. ਬੀ ਸਟੋਰੇਜ ਦਿੱਤੀ ਗਈ ਹੈ । ਉਥੇ ਹੀ, ਮਾਇਕ੍ਰੋ ਐੱਸ. ਡੀ ਨਾਲ 128ਜੀ. ਬੀ ਤੱਕ ਵਧਾ ਸਕਦੇ ਹਨ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ''ਤੇ ਕਾਰਜ ਕਰਦਾ ਹੈ। ਪਾਵਰ ਬੈਕਅਪ ਲਈ ਇਸ ''ਚ 2,800ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਟੋਗਰਾਫੀ ਲਈ ਇਸ ਸਮਾਰਟਫੋਨ ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਸੋਨੀ ਐਕਸਪੀਰਿਆ X11
ਕੀਮਤ 20,990 ਰੁਪਏ
ਸੋਨੀ ਐਕਸਪੀਰਿਆ X11 ''ਚ 5 ਇੰਚ ਫੁੱਲ ਐੱਚ. ਡੀ ਡਿਸਪਲੇ ਦਿੱਤੀ ਗਈ ਹੈ। ਮਲਟੀ ਟਾਸਕਿੰਗ 3ਜੀ. ਬੀ ਰੈਮ ਦੇ ਨਾਲ 32ਜੀ. ਬੀ ਸਟੋਰੇਜ ਦਿੱਤੀ ਗਈ ਹੈ। ਮਾਇਕਰੋਏਸਡੀ ਕਾਰਡ ਦੇ ਨਾਲ ਇਸ ਦੀ ਸਟੋਰੇਜ ਨੂੰ ਵਧਾ ਸਕਦੇ ਹੋ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ''ਤੇ ਕੰਮ ਕਰਦਾ ਹੈ। ਪਾਵਰ ਬੈਕਅਪ ਲਈ ਇਸ ''ਚ 2,300ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਟੋਗਰਾਫੀ ਲਈ ਇਸ ਸਮਾਰਟਫੋਨ ''ਚ 23 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।


Related News