ਅੱਜ ਤੋਂ ZTE Blade A2 Plus ਦੀ ਵਿਕਰੀ ਹੋਈ ਸ਼ੁਰੂ

Monday, Feb 06, 2017 - 12:14 PM (IST)

ਅੱਜ ਤੋਂ ZTE Blade A2 Plus ਦੀ ਵਿਕਰੀ ਹੋਈ ਸ਼ੁਰੂ
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ZTE ਨੇ ਸ਼ੁੱਕਰਵਾਰ ਨੂੰ ਆਪਣਾ Blade A2 Plus ਸਮਾਰਟਫੋਨ ਦੀ ਬਿਕਰੀ ਅੱਜ ਤੋਂ ਭਾਰਤ ''ਚ ਸ਼ੁਰੂ ਹੋਵੇਗੀ। ਇਹ ਸਮਾਰਟਫੋਨ ਐਕਸਕਲੁਸਿਵ ਤੌਰ ''ਤੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ''ਤੇ 11,999 ਰੁਪਏ ''ਚ ਮਿਲੇਗਾ।  ਭਾਰਤ ''ਚ ਇਸ ਹੈਂਡਸੈੱਟ ਦੇ ਫਲਿੱਪਕਾਰਟ ਦੇ ਸਿਰਫ 4ਜੀਬੀ ਰੈਮ ਵੇਰਿਅੰਟ ਦੀ ਬਿਕਰੀ ਹੋਵੇਗੀ।  ਇਹ ਫੋਨ ਗੋਲਡ ਅਤੇ ਗ੍ਰੇ ਕਲਰ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਦਮਦਾਰ ਬੈਟਰੀ ਹੈ। ਇਸ ਫੋਨ ''ਚ 5000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਇਸ ਸਮਾਰਟਫੋਨ ''ਚ 5.5 ਇੰਚ (1920x1080 ਪਿਕਸਲ) ਦੀ ਫੁੱਲ ਐੱਚ. ਡੀ. 2.5ਡੀ ਕਾਰਡ ਗਲਾਸ ਡਿਸਪਲੇ ਹੈ। ਇਸ ਸਮਾਰਟਫੋਨ ''ਚ 1.5 ਗੀਗਾਹਟਰਜ਼ ਆਕਟਾ-ਕੋਰ ਮੀਡੀਆਟੇਕ ਐੱਮ. ਟੀ. 6750 ਟੀ. ਪ੍ਰੋਸੈਸਰ ਦਾਇਸਤੇਮਾਲ ਕੀਤਾ ਗਿਆ ਹੈ। ਗ੍ਰਫਿਕਸ ਲਈ ਟੀ860 ਜੀ. ਪੀ. ਯੂ. ਇੰਟੀਗ੍ਰੇਡ ਹੈ। ਮਲਟੀਟਾਸਕਿੰਗ ਨੂੰ ਆਸਾਨ ਬਣਾਉਣ ਲਈ ਮੌਜੂਦ ਹੈ 4ਜੀਬੀ ਰੈਮ। ਇਨਬਿਲਟ ਸਟੋਰੇਜ 32ਜੀਬੀ ਹੈ ਅਤੇ ਤੁਸੀਂ ਚਾਹੋ 128ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਵੀ ਇਸਤੇਮਾਲ ਕਰ ਸਕਣਗੇ। ਇਹ ਡਿਊਲ ਸਿਮ ਫੋਨ ਹਾਈਬ੍ਰਿਡ ਸਿਮ ਸਲਾਟ ਨਾਲ ਲੈਸ ਹੈ। ਤੁਹਾਨੂੰ ਸਿਮ ਅਤੇ ਮਾਈਕ੍ਰੋ ਐੱਸ. ਡੀ. ਕਾਰਡ ''ਚ ਇਕ ਨੂੰ ਚੁਣਨਾ ਹੋਵੇਗਾ। 
ਗੱਲ ਕਰੀਏ ਕੈਮਰਾ ਸੈੱਟਅੱਪ ਦੀ ਤਾਂ ਜ਼ੈੱਟ. ਟੀ. ਈ. ਦੇ ਇਸ਼ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇ, ਜੋ ਡਿਊਲ-ਟੋਨ ਐੱਲ. ਈ. ਟੀ. ਫਲੈਸ਼ ਅਤੇ ਫੇਜ਼ ਡਿਟੈਕਸ਼ਨ ਆਟੋ ਫੋਕਸ ਨਾਲ ਲੈਸ ਹੈ। ਫਰੰਟ ਕੈਮਰੇ ਦਾ ਸੈਂਸਰ 8 ਮੈਗਾਪਿਕਸਲ ਦਾ ਹੈ। ਸੈਲਫੀ ਕੈਮਰੇ ਨਾਲ ਇਕ ਫਲੈਸ਼ ਵੀ ਦਿੱਤਾ ਗਿਆ ਹੈ। ਸਕਿਉਰਿਟੀ ਦੇ ਲਿਹਾਜ਼ ਤੋਂ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੈ, ਜੋ ਫੋਨ ਦੇ ਪਿਛਲੇ ਹਿੱਸੇ ''ਤੇ ਰਿਅਰ ਕੈਮਰੇ ਨੀਚੇ ਮੌਜੂਦ ਹੈ।
ਜ਼ਿਕਰਯੋਗ ਗੈ ਕਿ ਜ਼ੈੱਟ. ਟੀ. ਈ. ਬਲੇਡ ਏ2 ਪਲੱਸ ਦੀ ਬੈਟਰੀ 5000 ਐੱਮ. ਏ. ਐੱਚ. ਦੀ ਹੈ, ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੇ ਬਾਰੇ ''ਚ ਕੰਪਨੀ ਨੇ 980 ਘੰਟੇ ਤੱਕ ਦੇ ਸਟੈਂਡਬਾਏ ਟਾਈਮ ਅਤੇ 66 ਘੰਟੇ ਤੱਕ ਦੇ ਟਾਕ ਟਾਈਮ ਦਾ ਦਾਅਵਾ ਕੀਤਾ ਹੈ। ਡਾਈਮੈਂਸ਼ਨ 155x76.2x9.8 ਮਿਲੀਮੀਟਰ ਹੈ ਅਤੇ ਵਜਨ 189 ਗ੍ਰਾਮ। ਕਨੈਕਟੀਵਿਟੀ ਫੀਸਰ ''ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0 ਅਤੇ ਜੀ. ਪੀ. ਐੱਸ. ਸ਼ਾਮਲ ਹਨ।

Related News