ਅੱਜ ਐਪਲ ਮਨਾ ਰਹੀ ਏ ਆਈਫੋਨ ਦੀ 10ਵੀਂ ਵਰ੍ਹੇਗੰਢ

Monday, Jan 09, 2017 - 12:58 PM (IST)

ਅੱਜ ਐਪਲ ਮਨਾ ਰਹੀ ਏ ਆਈਫੋਨ ਦੀ 10ਵੀਂ ਵਰ੍ਹੇਗੰਢ
ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਅੱਜ ਆਪਣੇ ਆਈਫੋਨ ਦੀ 10ਵੀਂ ਵਰ੍ਹੇਗੰਢ ਮਨਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਐਪਲ ਆਈਫੋਨ 2ਜੀ ਨੂੰ ਪਹਿਲੀ ਵਾਰ 9 ਜਨਵਰੀ 2017 ਨੂੰ ਉਸ ਸਮੇਂ ਦੇ ਐਪਲ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਵ ਜਾਬਸ ਵੱਲੋਂ ਮੈਕ ਵਰਲਡ ਈਵੈਂਟ ''ਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਨੇ ਇਸ ਈਵੈਂਟ ''ਚ ਆਪਣੇ ਆਈਪੌਡ ਨੂੰ ਵੀ ਪੇਸ਼ ਕੀਤਾ ਸੀ। 
ਆਈਫੋਨ ਦੇ ਲਾਂਚ ਹੋਣ ਤੋਂ ਬਾਅਦ ਪੂਰੀ ਦੁਨੀਆ ''ਚ ਕਾਫੀ ਪਸੰਦ ਕੀਤਾ ਗਿ ਅਤੇ ਇਸ ਦੇ 1 ਬਿਲੀਅਲ ਹੈਂਡਸੈੱਟ ਵੇਚੇ ਗਏ ਪਰ ਪਹਿਲੀ ਵਾਰ 2016 ''ਚ ਇਨ੍ਹਾਂ ਦੀ ਵਿਕਰੀ ''ਚ ਗਿਰਾਵਟ ਦਰਜ ਕੀਤੀ ਗਈ। ਐਪਲ ਨੇ 10 ਸਾਲਾਂ ਦੌਰਾਨ 11 ਨਵੀਂ ਪੀੜ੍ਹੀ ਦੇ ਆਈਫੋਨਜ਼ ਲਾਂਚ ਕੀਤੇ ਹਨ ਜਿਨ੍ਹਾਂ ਦੇ ਫੀਚਰ ਅਤੇ ਸਕਰੀਨ ਸਾਈਜ਼ ਹੌਲੀ-ਹੌਲੀ ਵਧਦੇ ਹੀ ਗਏ। ਜ਼ਿਕਰਯੋਗ ਹੈ ਕਿ 2008 ''ਚ ਐਪਲ ਨੇ ਪਹਿਲੀ ਵਾਰ ਐਪ ਸਟੋਰ ਨੂੰ ਵੀ ਪੇਸ਼ ਕੀਤਾ ਜਿਥੋਂ ਯੂਜ਼ਰਸ ਨੂੰ ਹਰ ਤਰ੍ਹਾਂ ਦੀਆਂ ਐਪਸ ਇਕ ਹੀ ਸਟੋਰ ''ਤੇ ਉਪਲੱਬਧ ਕਰਵਾਈਆਂ ਗਈਆਂ ਸਨ।

Related News