ਅੱਜ ਤੋਂ GST ਦੀਆਂ ਨਵੀਆਂ ਦਰਾਂ ਲਾਗੂ, ਲੋਕਾਂ ਲਈ ਲਾਭਦਾਇਕ ਸਾਬਤ ਹੋਵੇਗੀ ਨਵੀਂ ਟੈਕਸ ਨੀਤੀ

Monday, Sep 22, 2025 - 12:45 PM (IST)

ਅੱਜ ਤੋਂ GST ਦੀਆਂ ਨਵੀਆਂ ਦਰਾਂ ਲਾਗੂ, ਲੋਕਾਂ ਲਈ ਲਾਭਦਾਇਕ ਸਾਬਤ ਹੋਵੇਗੀ ਨਵੀਂ ਟੈਕਸ ਨੀਤੀ

ਤਰਨਤਾਰਨ (ਰਮਨ)-ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਲੰਮੇ ਸਮੇਂ ਤੋਂ ਲਗਾਇਆ ਗਿਆ ਜੀ.ਐੱਸ.ਟੀ ਟੈਕਸ ਦਰਾਂ ਵਿਚ ਵੱਡੀ ਪੱਧਰ ਉਪਰ ਕਮੀ ਲਿਆਉਣ ਦਾ ਵੱਡਾ ਫੈਸਲਾ ਲਿਆ ਗਿਆ ਹੈ, ਜੋ 22 ਸਤੰਬਰ ਅੱਜ ਸੋਮਵਾਰ ਤੋਂ ਲਾਗੂ ਹੋ ਜਾਵੇਗਾ। ਟੈਕਸ ਦਰਾਂ ਵਿਚ ਕੀਤੀ ਗਈ ਕਮੀ ਨੂੰ ਲੈ ਕੇ ਜਿੱਥੇ ਵੱਖ-ਵੱਖ ਵਰਗ ਦੇ ਲੋਕਾਂ ਵਿਚ ਇਸ ਨੂੰ ਇਕ ਚੰਗਾ ਤੇ ਠੋਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ, ਉਥੇ ਹੀ 2029 ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਲਏ ਗਏ ਫੈਸਲੇ ਨੂੰ ਚੋਣ ਸਟੰਟ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...

ਐਡਵੋਕੇਟ ਵਿਸ਼ਾਲ ਭਾਰਦਵਾਜ ਨੇ ਦੱਸਿਆ ਕਿ ਜੀ.ਐੱਸ.ਟੀ ਦੀਆਂ ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜੀ.ਐੱਸ.ਟੀ ਦੀਆਂ ਪਹਿਲਾਂ ਦਰਾਂ 5, 12, 18 ਅਤੇ 28 % ਫੀਸਦੀ ਸਨ ਜੋ ਹੁਣ ਸਿਰਫ 5 ਅਤੇ 18 % ਫੀਸਦੀ ਵਿਚ ਲਾਗੂ ਹੋਣਗੀਆਂ ਕਿਉਂਕਿ 12 ਅਤੇ 28 % ਦੀਆਂ ਦਰਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਭਾਰਦਵਾਜ ਨੇ ਦੱਸਿਆ ਕਿ ਉਦਾਹਰਨ ਦੇ ਵਜੋਂ 12% ਟੈਕਸ ਵਾਲਾ ਲਗਭਗ 99 % ਅਤੇ 28 % ਵਾਲਾ ਲੱਗਭਗ 90 % ਸਾਮਾਨ ਹੁਣ 5 ਅਤੇ 18 % ਦਰ ਵਿਚ ਮਿਲੇਗਾ। ਉਨ੍ਹਾਂ ਦੱਸਿਆ ਕਿ ਘੱਟ ਰਹੀਆਂ ਇਨ੍ਹਾਂ ਦਰਾਂ ਕਰਕੇ ਆਮ ਵਰਗੇ ਦੇ ਲੋਕਾਂ ਨੂੰ ਵੀ ਕਾਫੀ ਲਾਭ ਪ੍ਰਾਪਤ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ

ਸਮਾਜ ਸੇਵੀ ਅਤੇ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਅਨਿਲ ਕੁਮਾਰ ਸ਼ੰਭੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤੂਆਂ ਜਿਨ੍ਹਾਂ ਵਿਚ ਘਿਓ, ਪਨੀਰ, ਮੱਖਣ, ਨਮਕੀਨ, ਜੈਮ ਅਤੇ ਡਰਾਈ ਫਰੂਟ ’ਤੇ ਲੱਗਣ ਵਾਲੇ 12 ਅਤੇ 18 ਫੀਸਦੀ ਜੀ.ਐੱਸ.ਟੀ ਟੈਕਸ ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਲੋਕਾਂ ਨੂੰ ਕਾਫੀ ਲਾਭ ਪ੍ਰਾਪਤ ਹੋਵੇਗਾ। ਅਨਿਲ ਕਪੂਰ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਹ ਫੈਸਲਾ ਸ਼ੁਰੂ ਵਿਚ ਹੀ ਲੈ ਲੈਣਾ ਚਾਹੀਦਾ ਸੀ।

ਇਹ ਵੀ ਪੜ੍ਹੋ-ਕੀ ਬਣੂ ਦੁਨੀਆ ਦਾ: ਹੁਣ ਬਜ਼ੁਰਗਾਂ ਦੀ ਹੋ ਰਹੀ ਵੀਡੀਓ ਵਾਇਰਲ

ਜਾਣਕਾਰੀ ਦਿੰਦੇ ਹੋਏ ਕੈਮਿਸਟ ਆਰਗਨਾਈਜੇਸ਼ਨ ਦੇ ਚੇਅਰਮੈਨ ਸੁਖਬੀਰ ਸਿੰਘ ਸੱਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੀ.ਐੱਸ.ਟੀ ਦੀਆਂ ਦਰਾਂ ਵਿਚ ਕਟੌਤੀ ਕਰਨ ਦੌਰਾਨ ਦਵਾਈਆਂ ਅਤੇ ਮੈਡੀਕਲ ਨਾਲ ਸਬੰਧਤ ਹੋਰ ਸਾਮਾਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿਸ ਨਾਲ ਮਰੀਜ਼ਾਂ ਨੂੰ ਕਾਫੀ ਲਾਭ ਮਿਲੇਗਾ। ਸੱਗੂ ਨੇ ਦੱਸਿਆ ਕਿ ਆਕਸੀਜਨ, ਡਾਇਗਨੋਸਟਿਕ ਕਿੱਟਾਂ ਅਤੇ ਹੋਰ ਕਈ ਦਵਾਈਆਂ ਉਪਰ ਲੱਗਣ ਵਾਲਾ 12 % ਫੀਸਦੀ ਟੈਕਸ ਘਟਾ ਕੇ 0 % ਕਰ ਦਿੱਤਾ ਗਿਆ ਹੈ। ਸੱਗੂ ਨੇ ਦੱਸਿਆ ਕਿ ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਕਾਫੀ ਲਾਭ ਮਿਲੇਗਾ। ਸੁਖਬੀਰ ਸਿੰਘ ਸੱਗੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਰੀਜ਼ਾਂ ਨੂੰ ਇਲਾਜ ਲਈ ਵਰਤੋਂ ਵਿਚ ਲਿਆਉਣ ਵਾਲੀਆਂ ਸਾਰੀਆਂ ਦਵਾਈਆਂ ਉਪਰ 0 % ਫੀਸਦੀ ਟੈਕਸ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਸਹੀ ਇਲਾਜ ਸਮੇਂ ਸਿਰ ਕਰਵਾ ਸਕਣ।

ਇਹ ਵੀ ਪੜ੍ਹੋ-ਹੜ੍ਹਾਂ ਮਗਰੋਂ ਪਠਾਨਕੋਟ 'ਚ ਤਬਾਹੀ ਦਾ ਮੰਜਰ, ਰੇਤਾਂ ਖੋਦ ਕੇ ਘਰਾਂ ਨੂੰ ਲੱਭ ਰਹੇ ਪੀੜਤਾਂ ਦੀ ਸੁਣੋ ਹੱਡਬੀਤੀ

ਡਾਇਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਟੈਕਸ ਦਰਾਂ ਵਿਚ ਕਟੌਤੀ ਕਰਨ ਨਾਲ ਹੁਣ ਮਕਾਨ ਬਣਾਉਣ ਵਿਚ ਵੀ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਸੀਮੈਂਟ ਉਪਰ ਲੱਗਣ ਵਾਲੇ ਜਿੱਥੇ ਪਹਿਲਾਂ 28 ਫੀਸਦੀ ਜੀ.ਐੱਸ.ਟੀ ਵਸੂਲ ਕੀਤਾ ਜਾਂਦਾ ਸੀ, ਉਸ ਨੂੰ ਹੁਣ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਏਅਰ ਕੰਡੀਸ਼ਨਰ, ਰੈਫਰਜਿਸਟਰ ਅਤੇ ਡਿਸ਼ ਵਾਸ਼ਰ ਉਪਰ ਲੱਗਣ ਵਾਲੇ 27 ਫੀਸਦੀ ਜੀ.ਐੱਸ.ਟੀ ਨੂੰ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਟੈਕਸ ਵਿਚ ਆਈ ਕਮੀ ਦੇ ਚੱਲਦਿਆਂ ਹਰ ਵਰਗ ਦੇ ਲੋਕ ਇਨ੍ਹਾਂ ਵਸਤੂਆਂ ਨੂੰ ਖਰੀਦਣ ਲਈ ਅਸਾਨੀ ਨਾਲ ਪਹੁੰਚ ਕਰ ਸਕਣਗੇ।

ਇਹ ਵੀ ਪੜ੍ਹੋ- ਜਮਾ ਲਾਹ'ਤੀ ਸ਼ਰਮ, ਹੜ੍ਹ ਪੀੜਤਾਂ ਲਈ ਆ ਰਹੇ ਟਰੱਕ ਨੂੰ ਰਸਤੇ 'ਚ ਹੀ ਲੁੱਟ ਲਿਆ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਦੱਸਿਆ ਕਿ ਛੋਟੀਆਂ ਕਾਰਾਂ, ਜਿਨ੍ਹਾਂ ਦੀ ਲੰਬਾਈ ਚਾਰ ਮੀਟਰ ਤੋਂ ਘੱਟ ਹੈ ਅਤੇ ਪੈਟਰੋਲ ਇੰਜ਼ਨ 1200 ਸੀ.ਸੀ ਤੋਂ ਘੱਟ ਅਤੇ 1500 ਸੀ.ਸੀ ਤੋਂ ਘੱਟ ਡੀਜ਼ਲ ਵਾਲੀਆਂ ਕਾਰਾਂ ਉਪਰ ਜੀ.ਐੱਸ.ਟੀ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਆਦੇਸ਼ ਅਗਨੀਹੋਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਟਰੈਕਟਰਾਂ ਉਪਰ ਵੀ ਜੀ.ਐੱਸ.ਟੀ ਦੀ ਦਰ ਨੂੰ ਘਟਾ ਦਿੱਤਾ ਗਿਆ ਹੈ। ਆਦੇਸ਼ ਅਗਨੀਹੋਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਟੂਥ ਪੇਸਟ, ਸਾਬਣ, ਸ਼ੈਪੂ, ਟੀ.ਵੀ, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ ਵਰਗੀਆਂ ਵਸਤੂਆਂ ’ਤੇ ਵੀ ਜੀ.ਐੱਸ.ਟੀ ਦੀ ਦਰ ਨੂੰ ਘਟਾ ਦਿੱਤਾ ਗਿਆ ਹੈ, ਜੋ ਹਰ ਵਰਗ ਦੇ ਲਈ ਲਾਭਦਾਇਕ ਸਾਬਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 

 


author

Shivani Bassan

Content Editor

Related News