ਨਜਾਇਜ਼ ਸਬੰਧਾਂ 'ਚ ਅੜਿੱਕਾ ਬਣ ਰਹੀ ਪਤਨੀ ਦਾ ਪਤੀ ਨੇ ਕਰ'ਤਾ ਕਤਲ
Wednesday, Sep 10, 2025 - 10:19 PM (IST)

ਲੋਹੀਆਂ ਖਾਸ, ਨੂਰ ਮਹਿਲ (ਸੁਖਪਾਲ ਰਾਜਪੂਤ) - ਥਾਣਾ ਨੂਰਮਹਿਲ ਆਧੀਨ ਆਉਂਦੇ ਪਿੰਡ ਸੰਘੇ ਖਾਲਸਾ 'ਚ ਪਤੀ ਵੱਲੋਂ ਆਪਣੇ ਨਜਾਇਜ਼ ਸਬੰਧਾਂ 'ਚ ਅੜਿੱਕਾ ਬਣਦੀ ਆਪਣੀ ਪਤਨੀ ਸੰਦੀਪ ਕੌਰ ਉਮਰ (26-27) ਸਾਲਾਂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਸੰਦੀਪ ਕੌਰ ਜੋ ਕਿ 2 ਬੱਚਿਆਂ ਦੀ ਮਾਂ ਸੀ, ਦੇ ਮਾਪਿਆਂ ਨੇ ਆਪਣੇ ਜਵਾਈ ਇੰਦਰਜੀਤ ਸਿੰਘ 'ਤੇ ਦੋਸ਼ ਲਾਇਆ ਕਿ ਉਸ ਦੇ ਆਪਣੀ ਭਰਜਾਈ ਨਾਲ ਕਥਿਤ ਨਜਾਇਜ਼ ਸਬੰਧ ਸਨ। ਜਿਸ ਕਾਰਨ ਪਤੀ ਪਤਨੀ 'ਚ ਅਕਸਰ ਝਗੜਾ ਰਹਿੰਦਾ ਸੀ ਅਤੇ ਕਈ ਵਾਰ ਪਤਵੰਤਿਆਂ ਵੱਲੋਂ ਉਹਨਾਂ ਦੇ ਝਗੜੇ ਦਾ ਨਿਬੇੜਾ ਵੀ ਕਰਵਾਇਆ ਗਿਆ ਸੀ।
2 ਮਹੀਨੇ ਪਹਿਲਾਂ ਵੀ ਉਸ ਦੇ ਕਰੀਬੀ ਰਿਸ਼ਤੇਦਾਰ ਆਪਣੀ ਜਿੰਮੇਵਾਰੀ 'ਤੇ ਸੰਘੇ ਖਾਲਸਾ ਲੈ ਕੇ ਆਏ ਸਨ। ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਇੰਦਰਜੀਤ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਸੰਦੀਪ ਕੌਰ ਦਾ ਕਤਲ ਕਰ ਦਿੱਤਾ, ਜਿਸ ਕਾਰਨ ਪਿੰਡ 'ਚ ਸ਼ਹਿਮ ਦਾ ਮਹੌਲ ਹੈ ਅਤੇ ਮ੍ਰਿਤਕ ਲੜਕੀ ਦੇ ਮਾਪੇ ਅਤੇ ਕਰੀਬੀ ਪਿੰਡ ਪਹੁੰਚ ਗਏ। ਥਾਣਾ ਨੂਰਮਹਿਲ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੀ ਹੈ।
Related News
ਜਲੰਧਰ ਜ਼ਿਲ੍ਹੇ ''ਚ ਹੜ੍ਹ ਦਾ ਖ਼ਤਰਾ ਵਧਿਆ! ਸਤਲੁਜ ਦੇ ਧੁੱਸੀ ਬੰਨ੍ਹ ''ਚ ਪਿਆ 50 ਫੁੱਟ ਦਾ ਪਾੜ; ਫ਼ੌਜ ਸਾਂਭਿਆ ਮੋਰਚਾ
