ਕੂੜੇ-ਕਰਕਟ ਤੋਂ ਊਰਜਾ ਕੱਢਣ ''ਚ ਮਦਦ ਕਰ ਸਕਦੈ ਵੱਧ ਖਾਣ ਵਾਲਾ ਬੈਕਟੀਰੀਆ
Sunday, Nov 27, 2016 - 12:55 PM (IST)
ਲੰਡਨ/ਜਲੰਧਰ- ਘਰਾਂ ''ਚ ਮੁੱਖ ਤੌਰ ''ਤੇ ਟਾਇਲਟ ਅਤੇ ਰਸੋਈ ਘਰ ਤੋਂ ਮਿਲਣ ਵਾਲੇ ਜੈਵਿਕ ਬੇਕਾਰ ਪਏ ਘਰੇਲੂ ਕਚਰੇ ਊਰਜਾ ਦਾ ਇਕ ਸੋਮਾ ਸਿੱਧ ਹੋ ਸਕਦੇ ਹਨ ਅਤੇ ਵਿਗਿਆਨੀਆਂ ਨੇ ਕਿਹਾ ਕਿ ਭੁੱਖੇ ਬੈਕਟੀਰੀਆ ਦੀ ਵਰਤੋਂ ਕਰਕੇ ਇਸ ''ਚ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਬੈਲਜੀਅਮ ''ਚ ਗੇਂਟ ਯੂਨੀਵਰਸਿਟੀ ਨੂੰ ਫ੍ਰਾਂਸਿਸ ਮੀਰਬਰਗ ਨੇ ਦੱਸਿਆ ਕਿ ਇਨ੍ਹਾਂ ਬੇਕਾਰ ਪਏ ਪਦਾਰਥਾਂ ''ਚ ਜੈਵਿਕ ਸਮੱਗਰੀ ਦਾ ਪੱਧਰ ਇੰਨਾ ਘੱਟ ਹੁੰਦਾ ਹੈ ਕਿ ਇਨ੍ਹਾਂ ਨੂੰ ਸਿੱਧੇ ਤੌਰ ''ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਖੋਜ ਕੀਤੀ ਹੈ ਕਿ ਇਸ ਸਮੱਗਰੀ ਨੂੰ ਪਾਉਣ ਲਈ ਅਸੀਂ ਬੈਕਟੀਰੀਆ ਦੀ ਵਰਤੋਂ ਕਰ ਸਕਦੇ ਹਾਂ।
ਮੀਰਬਰਗ ਨੇ ਕਿਹਾ ਕਿ ਸਾਡਾ ਦ੍ਰਿਸ਼ਟੀਕੋਣ ਬਹੁਤ ਅਨੋਖਾ ਹੈ ਕਿਉਂਕਿ ਅਸੀਂ ਇਸ ਤਰ੍ਹਾਂ ਦੇ ਸੰਪਰਕ ਸਥਿਰੀਕਰਨ ਪ੍ਰਕਿਰਿਆ ਦਾ ਇਕ ਉੱਚ ਦਰ ਰੂਪਾਂਤਰ ਵਿਕਸਿਤ ਕੀਤਾ ਹੈ। ਗੇਂਟ ਯੂਨੀਵਰਸਿਟੀ ਤੋਂ ਨਿਕੋ ਬੂਨ ਨੇ ਕਿਹਾ ਕਿ ਅਸੀਂ ''ਵਰਤ ਦਾ ਤਰੀਕਾ ਅਪਣਾ ਕੇ'' ਸਮੇਂ-ਸਮੇਂ ''ਤੇ ਇਨ੍ਹਾਂ ਬੈਕਟੀਰੀਆ ਨੂੰ ਭੁੱਖਾ ਰੱਖਿਆ। ਇਸ ਤੋਂ ਬਾਅਦ ਥੋੜ੍ਹੀ ਮਾਤਰਾ ''ਚ ਵੇਸਟ ਪਾਣੀ ਨੂੰ ਇਨ੍ਹਾਂ ਭੁੱਖੇ ਬੈਕਟੀਰੀਆ ਦੇ ਸੰਪਰਕ ''ਚ ਲਿਆਂਦਾ ਜਾਂਦਾ ਹੈ ਅਤੇ ਫਿਰ ਭੁੱਖੇ ਅਤੇ ਪੇਟੂ ਬੈਕਟੀਰੀਆ ਛੇਤੀ ਤੋਂ ਛੇਤੀ ਇਨ੍ਹਾਂ ਜੈਵਿਕ ਸਮੱਗਰੀ ਨੂੰ ਨਿਗਲਣ ਦੀ ਹੋੜ ''ਚ ਲੱਗ ਜਾਂਦੇ ਹਨ।
ਬੂਨ ਨੇ ਕਿਹਾ ਕਿ ਇਹ ਸਾਨੂੰ ਬਦਹਜ਼ਮੀ ਸਮੱਗਰੀ ਤੋਂ ਊਰਜਾ ਅਤੇ ਉੱਚ ਗੁਣਵੱਤਾ ਵਾਲੇ ਉਤਪਾਦ ਪੈਦਾ ਕਰਨ ''ਚ ਸਮਰੱਥ ਬਣਾਉਂਦਾ ਹੈ। ਇਸ ਤੋਂ ਬਾਅਦ ਅਸੀਂ ਬਾਕੀ ਬੈਕਟੀਰੀਆ ਨੂੰ ਵੀ ਭੁੱਖਾ ਰੱਖਦੇ ਹਾਂ ਤਾਂ ਕਿ ਉਹ ਇਨ੍ਹਾਂ ਵੇਸਟ ਪਦਾਰਥਾਂ ਨੂੰ ਮੁੜ ਸ਼ੁੱਧ ਕਰ ਸਕੇ। ਸੰਪਰਕ-ਸਥਿਰੀਕਰਨ ਪ੍ਰਕਿਰਿਆ ਦੀ ਵਰਤੋਂ ਨਾਲ ਇਨ੍ਹਾਂ ਵੇਸਟ ਪਦਾਰਥਾਂ ਤੋਂ 55 ਫੀਸਦੀ ਸਮੱਗਰੀ ਪ੍ਰਾਪਤ ਕੀਤੀ ਜਾ ਸਕੀ। ਇਸ ਦਿਸ਼ਾ ''ਚ ਇਹ ਅੱਗੇ ਵਧਣ ਦਾ ਇਕ ਵੱਡਾ ਕਦਮ ਹੈ, ਕਿਉਂਕਿ ਮੌਜੂਦਾ ਪ੍ਰਕਿਰਿਆਵਾਂ ''ਚੋਂ 20 ਤੋਂ 30 ਫੀਸਦੀ ਤੋਂ ਵੱਧ ਸਮੱਗਰੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਖੋਜਕਾਰਾਂ ਦਾ ਅਨੁਮਾਨ ਹੈ ਕਿ ਵੇਸਟ ਪਦਾਰਥਾਂ ਦੀ ਪੂਰੀ ਤਰ੍ਹਾਂ ਸੋਧ ਲਈ ਬਾਹਰੀ ਬਿਜਲੀ ਦੀ ਵਰਤੋਂ ਕੀਤੇ ਬਿਨਾਂ ਇਨ੍ਹਾਂ ਦੀ ਵਰਤੋਂ ਨਾਲ ਭਰਪੂਰ ਮਾਤਰਾ ''ਚ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ।
