ਔਰਤਾਂ ਦੀ ਸੁਰੱਖਿਆ ਲਈ ਡੇਟਿੰਗ ਐਪ TINDER ’ਚ ਆ ਰਿਹੈ ਨਵਾਂ ਫੀਚਰ

Wednesday, Sep 26, 2018 - 11:10 AM (IST)

ਔਰਤਾਂ ਦੀ ਸੁਰੱਖਿਆ ਲਈ ਡੇਟਿੰਗ ਐਪ TINDER ’ਚ ਆ ਰਿਹੈ ਨਵਾਂ ਫੀਚਰ

ਗੈਜੇਟ ਡੈਸਕ– ਡੇਟਿੰਗ ਐਪ ਟਿੰਡਰ ਔਰਤਾਂ ਲਈ ਨਵਾਂ ਫੀਚਰਸ ਟੈਸਟ ਕਰ ਰਹੀ ਹੈ। ਇਸ ਫੀਚਰਸ ਨੂੰ ਇਸ ਲਈ ਟੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਟਿੰਡਰ ’ਤੇ ਔਰਤਾਂ ਨੂੰ ਆਪਣੇ ਇੰਟ੍ਰੈਕਸ਼ਨ ’ਚ ਪਹਿਲਾਂ ਨਾਲੋਂ ਜ਼ਿਆਦਾ ਕੰਟਰੋਲ ਮਿਲੇ। ਟਿੰਡਰ ਦਾ ਇਹ ਨਵਾਂ ਮਹਿਲਾ ਕੇਂਦ੍ਰਿਤ ਫੀਚਰ ‘My Move’ ਹੈ। ਇਹ ਫੀਚਰ ਸਿਰਫ ਔਰਤਾਂ ਲਈ ਹੈ ਅਤੇ ਐਪ ’ਤੇ ਸਿਰਫ ਔਰਤਾਂ ਨੂੰ ਹੀ ਦਿਸੇਗਾ ਜਾਂ ਉਨ੍ਹਾਂ ਲਈ ਹੀ ਉਪਲੱਬਧ ਹੋਵੇਗਾ।

ਔਰਤਾਂ ਇਸ ਫੀਚਰ ਨੂੰ ਇੰਝ ਕਰ ਸਕਣਗੀਆਂ ਇਸਤੇਮਾਲ
ਰਾਇਟਰਸ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਔਰਤਾਂ ਨੂੰ ਸੈਟਿੰਗਸ ’ਚ ਜਾਣਾ ਹੋਵੇਗਾ। ਯਾਨੀ ਟਿੰਡਰ ਐਪ ਦੀ ਸੈਟਿੰਗਸ ਰਾਹੀਂ ਔਰਤਾਂ ਨੂੰ ਇਹ ਨਵਾਂ ਫੀਚਰ ਮਿਲੇਗਾ ਅਤੇ ਉਹ ਆਪਣੇ ਮੈਚ (ਮਿਲਾਨ) ਨਾਲ ਗੱਲਬਾਤ ਕਰ ਸਕਣਗੀਆਂ। ਯਾਨੀ ਇਸ ਫੀਚਰ ਰਾਹੀਂ ਔਰਤਾਂ ਜਿਸ ਪੁਰਸ਼ ਨਾਲ ਇੰਟ੍ਰੈਕਟ ਹੋਣਗੀਆਂ ਉਸ ਨਾਲ ਗੱਲਬਾਤ ਕਰ ਸਕਣਗੀਆਂ।

PunjabKesari

ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਨਾਲ ਔਰਤਾਂ ਨੂੰ ਟਿੰਡਰ ’ਤੇ ਐਕਸਟਰਾ ਲੇਅਰ ਸਕਿਓਰਿਟੀ ਮਿਲੇਗੀ। ਜੇਕਰ ਟਿੰਡਰ ’ਤੇ ਕੋਈ ਔਰਤ ਅਤੇ ਪੁਰਸ਼ ਇਕ-ਦੂਜੇ ਨੂੰ ਸਵੈਪ ਕਰਦੇ ਹਨ ਤਾਂ ਔਰਤਾਂ ਨੂੰ ਇਸ ਨਵੇਂ ਫੀਚਰ ਨਾਲ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਆ ਮਿਲੇਗੀ। ਟਿੰਡਰ ਦਾ ਇਹ ਨਵਾਂ ਫੀਚਰ ਅਜੇ ਸਿਰਫ ਭਾਰਤ ’ਚ ਟੈਸਟ ਕੀਤਾ ਜਾ ਰਿਹਾ ਹੈ ਪਰ ਕੰਪਨੀ ਦਾ ਵਿਚਾਰ ਇਸ ਨੂੰ ਗਲੋਬਲੀ ਲਿਆਉਣ ਦਾ ਹੈ। ਯਾਨੀ ਟਿੰਡਰ ਦੇ ਇਸ ਫੀਚਰ ਨਾਲ ਔਰਤਾਂ ਨੂੰ ਇਹ ਸੁਵਿਧਾ ਮਿਲ ਜਾਵੇਗੀ ਕਿ ਉਹ ਹੀ ਗੱਲਬਾਤ ਸ਼ੁਰੂ ਕਰ ਸਕਣ, ਜਦੋਂ ਮੇਲ ਅਤੇ ਫੀਮੇਲ ਮੈਚ ਹੋਣ।


Related News