ਫੜ੍ਹਿਆ ਗਿਆ TikTok ਦਾ ਝੂਠ, ਕਰ ਰਿਹਾ ਸੀ ਲੱਖਾਂ ਯੂਜ਼ਰਸ ਦੀ ਜਾਸੂਸੀ

Saturday, Jun 27, 2020 - 05:15 PM (IST)

ਫੜ੍ਹਿਆ ਗਿਆ TikTok ਦਾ ਝੂਠ, ਕਰ ਰਿਹਾ ਸੀ ਲੱਖਾਂ ਯੂਜ਼ਰਸ ਦੀ ਜਾਸੂਸੀ

ਗੈਜੇਟ ਡੈਸਕ– ਐਪਲ ਵਲੋਂ ਨਵਾਂ iOS 14 ਅਪਡੇਟ ਰਿਲੀਜ਼ ਕੀਤਾ ਗਿਆ ਹੈ। iOS 14 ਦਾ ਇਕ ਫੀਚਰ ਉਨ੍ਹਾਂ ਐਪਸ ਦਾ ਪਤਾ ਲਗਾ ਸਕਦਾ ਹੈ ਜੋ ਯੂਜ਼ਰਸ ਦਾ ਡਾਟਾ ਐਕਸੈਸ ਕਰ ਰਹੇ ਹਨ। ਪਿਛਲੇ ਵਰਜ਼ਨ ’ਚ ਮੌਜੂਦ ਇਕ ਖ਼ਾਮੀ ਦੇ ਚਲਦੇ ਐਪਸ ਡਿਵਾਈਸ ਦਾ ਕਲਿਪਬੋਰਡ ਐਕਸੈਸ ਕਰ ਸਕਦੇ ਸਨ ਪਰ ਹੁਣ ਜਿਵੇਂ ਹੀ ਕੋਈ ਐਪ ਅਜਿਹਾ ਕਰੇਗਾ, ਯੂਜ਼ਰ ਨੂੰ ਚਿਤਾਵਨੀ ਮਿਲ ਜਾਵੇਗੀ। ਇਸੇ ਫੀਚਰ ਦੀ ਮਦਦ ਨਾਲ ਪਤਾ ਲੱਗਾ ਹੈ ਕਿ ਚੀਨੀ ਐਪ ਟਿਕਟਾਕ ਲੱਖਾਂ ਆਈਫੋਨ ਯੂਜ਼ਰਸ ਦੀ ਲੰਮੇ ਸਮੇਂ ਤੋਂ ਜਾਸੂਸੀ ਕਰ ਰਿਹਾ ਸੀ। ਟਿਕਟਾਕ ਵਾਰ-ਵਾਰ ਯੂਜ਼ਸ ਦਾ ਕਲਿਪਬੋਰਡ ਐਕਸੈਸ ਕਰਦਾ ਸੀ ਅਤੇ ਉਨ੍ਹਾਂ ਦੇ ਨੋਟਸ ਪੜ੍ਹ ਸਕਦਾ ਸੀ। 

 

ਫੜ੍ਹਿਆ ਗਿਆ ਟਿਕਟਾਕ ਦਾ ਝੂਠ
ਸਕਿਓਰਿਟੀ ਰਿਸਰਚਰ ਤਲਾਲ ਹਜ ਬ੍ਰੇਕੀ ਅਤੇ ਟਾਮੀ ਮਿਸਕ ਨੇ ਦੱਸਿਆ ਕਿ ਯੂਜ਼ਰਸ ਦੀ ਜਾਸੂਸੀ ਕਰਨ ਵਾਲੇ ਐਪਸ ’ਚ ਟਿਕਟਾਕ ਵੀ ਸ਼ਾਮਲ ਹੈ। ਟਿਕਟਾਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਨੇ ਪਹਿਲਾਂ ਕਿਹਾ ਸੀ ਕਿ ਇਹ ਸਮੱਸਿਆ ਇਕ ਆਊਟਡੇਟਿਡ ਗੂਗਲ ਐਡਵਰਟਾਈਜ਼ਿੰਗ SDK ਕਾਰਨ ਹੋ ਰਹੀ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿਉਂਕਿ iOS 14 ਦੇ ਨਵੇਂ ਕਲਿਪਬੋਰਡ ਵਾਰਨਿੰਗ ਫੀਚਰ ’ਚ ਟਿਕਟਾਕ ਵਾਰ-ਵਾਰ ਕਲਿਪਬੋਰਡ ਐਕਸੈਸ ਕਰਦੇ ਹੋਏ ਫੜ੍ਹਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਟਿਕਟਾਕ ਹੁਣ ਵੀ ਅਜਿਹਾ ਕਰ ਰਿਹਾ ਹੈ ਅਤੇ ਅਪ੍ਰੈਲ ’ਚ ਉਸ ਨੇ ਆਪਣੇ ਵਾਅਦੇ ਮੁਤਾਬਕ, ਇਸ ਨੂੰ ਠੀਕ ਨਹੀਂ ਕੀਤਾ ਸੀ। 


author

Rakesh

Content Editor

Related News