ਫੇਸਬੁੱਕ ਨੂੰ ਪਛਾੜ TikTok ਨੇ ਬਣਾਇਆ ਦੁਨੀਆ ’ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ

Wednesday, Aug 11, 2021 - 03:26 PM (IST)

ਫੇਸਬੁੱਕ ਨੂੰ ਪਛਾੜ TikTok ਨੇ ਬਣਾਇਆ ਦੁਨੀਆ ’ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ

ਗੈਜੇਟ ਡੈਸਕ– ਭਾਰਤ ਅਤੇ ਅਮਰੀਕਾ ਵਰਗੇ ਦੋ ਵੱਡੇ ਦੇਸ਼ਾਂ ’ਚ ਚੀਨੀ ਸ਼ਾਰਟ ਵੀਡੀਓ ਐਪ ਟਿਕਟੌਕ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਭਾਰਤ ’ਚ ਤਾਂ ਟਿਕਟੌਕ ਹਮੇਸ਼ਾ ਲਈ ਬੈਨ ਹੋ ਗਿਆ ਪਰ ਅਮਰੀਕਾ ’ਚ ਐਪ ’ਤੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲੱਗੀ। ਭਲੇ ਹੀ ਦੁਨੀਆ ਦੀਆਂ ਸਰਕਾਰਾਂ ਟਿਕਟੌਕ ਖ਼ਿਲਾਫ਼ ਹੋਣ ਪਰ ਟਿਕਟੌਕ ਦੀ ਲੋਕਪ੍ਰਿਯਤਾ ਘੱਟ ਨਹੀਂ ਹੈ। 

ਟਿਕਟੌਕ ਹੁਣ ਦੁਨੀਆ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਹੋਣਵਾਲਾ ਸੋਸ਼ਲ ਮੀਡੀਆ ਐਪ ਬਣ ਗਿਆ ਹੈ। ਟਿਕਟੌਕ ਨੇ ਡਾਊਨਲੋਡਿੰਗ ਦੇ ਮਾਮਲੇ ’ਚ ਫੇਸਬੁੱਕ ਐਪ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਦਾ ਦਾਅਵਾ ਬਿਜ਼ਨੈੱਸ ਜਨਰਲ Nikkei Asia ਨੇ ਆਪਣੀ ਰਿਪੋਰਟ ’ਚ ਕੀਤਾ ਹੈ। ਨਵੀਂ ਸੂਚੀ ’ਚ ਟਿਕਟੌਕ ਪਹਿਲੇ ਸਥਾਨ ’ਤੇ, ਫੇਸਬੁੱਕ ਦੂਜੇ ’ਤੇ, ਵਟਸਐਪ ਤੀਜੇ ਨੰਬਰ, ਇੰਸਟਾਗ੍ਰਾਮ ਚੌਥੇ ਅਤੇ ਫੇਸਬੁੱਕ ਮੈਸੰਜਰ ਪੰਜਵੇਂ ਸਥਾਨ ’ਤੇ ਹੈ। ਫੇਸਬੁੱਕ ਮੈਸੰਜਰ 2019 ’ਚ ਪਹਿਲੇ ਸਥਾਨ ’ਤੇ ਸੀ ਅਤੇ ਟਿਕਟੌਕ ਚੌਥੇ ਸਥਾਨ ’ਤੇ ਸੀ। 

PunjabKesari

ਰਿਪੋਰਟ ’ਚ ਕਿਹਾ ਗਿਆ ਹੈ ਕਿ 2018 ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਟਿਕਟੌਕ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੇ ਸੋਸ਼ਲ ਮੀਡੀਆ ਐਪ ਦੀ ਸੂਚੀ ’ਚ ਟਾਪ ’ਤੇ ਹੈ। ਦੱਸ ਦੇਈਏ ਕਿ 2019 ’ਚ ਟਿਕਟੌਕ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੇ ਐਪ ਦੀ ਸੂਚੀ ’ਚ ਚੌਥੇ ਸਥਾਨ ’ਤੇ ਸੀ। ਫੇਸਬੁੱਕ ਇਕ ਨੰਬਰ ਖਿਸਕ ਕੇ ਦੂਜੇ ਨੰਬਰ ’ਤੇ ਚਲਾ ਗਿਆ ਹੈ, ਜਦਕਿ ਫੇਸਬੁੱਕ ਮੈਸੰਜਰ ਨੂੰ ਕਾਫੀ ਨੁਕਸਾਨ ਹੋਇਆ ਹੈ। ਹੁਣ ਫੇਸਬੁੱਕ ਮੈਸੰਜਰ ਪੰਜਵੇਂ ਸਥਾਨ ’ਤੇ ਹੈ। 


author

Rakesh

Content Editor

Related News