ਟਿਕਟਾਕ ਦੇ ਰਿਹਾ ਹੈ ਯੂਜ਼ਰਸ ਨੂੰ ਰੋਜ਼ਾਨਾ 1 ਲੱਖ ਰੁਪਏ ਦਾ ਇਨਾਮ

05/09/2019 6:33:54 PM

ਗੈਜੇਟ ਡੈਸਕ—ਟਿਕਟਾਕ ਭਾਰਤ 'ਚ ਕੁਝ ਸਮੇਂ ਲਈ ਬੈਨ ਹੋਈ ਸੀ ਪਰ ਅਜਿਹਾ ਲੱਗਦਾ ਹੈ ਕਿ ਕੰਪਨੀ ਨੂੰ ਇਸ ਨਾਲ ਕੋਈ ਖਾਸ ਫਰਕ ਨਹੀਂ ਪਿਆ, ਖਾਸ ਕਰਕੇ ਇਸ ਦੀ ਪਾਪੁਲੈਰਿਟੀ 'ਚ। ਕਿਉਂਕਿ ਹੁਣ ਟਿਕਟਾਕ ਐਪ ਐਪਲ ਸਟੋਰ ਦੇ ਫ੍ਰੀ ਕੈਟਿਗਰੀ ਐਪ ਇਕ ਵਾਰ ਫਿਰ ਤੋਂ ਟਾਪ 'ਤੇ ਆ ਗਿਆ ਹੈ। ਭਾਵ ਯੂਜ਼ਰਸ 'ਤੇ ਵੀ ਬੈਨ ਦਾ ਅਸਰ ਨਹੀਂ ਪੈ ਰਿਹਾ ਹੈ ਅਤੇ ਹੁਣ ਵੀ ਲੋਕ ਉਸੇ ਤਰ੍ਹਾਂ ਹੀ ਡਾਊਨਲੋਡ ਕਰ ਰਹੇ ਹਨ ਜਿਵੇਂ ਪਹਿਲਾਂ ਕਰਦੇ ਸਨ। ਬੈਨ ਤੋਂ ਬਾਅਦ ਕੰਪਨੀ ਕੁਝ ਜ਼ਿਆਦਾ ਹੀ ਆਕਰਮਕ ਹੋਈ ਹੈ ਅਤੇ ਯੂਜ਼ਰਸ ਨੂੰ ਹੈਸ਼ਟੈਗ ਚੱਲਾਉਣ 'ਤੇ 1 ਲੱਖ ਰੁਪਏ ਤਕ ਦਾ ਇਨਾਨ ਦੇਣ ਦਾ ਦਾਅਵਾ ਕਰ ਰਹੀ ਹੈ। ਲੱਕੀ ਯੂਜ਼ਰਸ ਨੂੰ ਰੋਜ਼ਾਨਾ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।

ਟਿਕਟਾਕ ਵੱਲੋਂ ਕਿਹਾ ਗਿਆ ਹੈ ਕੀ ਇਸ ਐਪ ਨੂੰ ਭਾਰਤ ਦੇ 200 ਮਿਲੀਅਨ ਯੂਜ਼ਰਸ ਤੋਂ ਕਾਫੀ ਵਧੀਆ ਰਿਸਪਾਂਸ, ਸਪੋਰਟ ਅਤੇ ਪਿਆਰ ਮਿਲਿਆ ਹੈ। ਇਹ ਐਪ ਲੋਕਾਂ ਤੋਂ ReturnofTikTok ਦਾ ਹੈਸ਼ਟੈਗ ਯੂਜ਼ ਕਰਨ ਨੂੰ ਕਹਿ ਰਹੀ ਹੈ ਅਤੇ ਅਜਿਹਾ ਕਰਨ 'ਤੇ 1 ਲੱਖ ਰੁਪਏ ਤਕ ਦਾ ਇਨਾਮ ਮਿਲ ਸਕਦਾ ਹੈ। ਦੱਸਣਯੋਗ ੈਹ ਕਿ ਮਦਰਾਸ ਹਾਈ ਕੋਰਟ ਦੀ ਮਦੂਰੇ ਬੈਂਚ ਨੇ ਇਸ ਟਿਕਟਾਕ ਐਪ 'ਤੇ ਬੈਨ ਲਗਾਉਣ ਦਾ ਆਦੇਸ਼ ਜਾਰੀ ਕੀਤਾ। ਗੂਗਲ ਅਤੇ ਐਪਲ ਨੂੰ ਲੈ ਕੇ ਇਸ ਦੇ ਡਾਊਨਲੋਡ ਕਰਨ 'ਤੇ ਪਾਬੰਦੀ ਲਗਾਈ। ਪਰ ਬਾਅਦ 'ਚ ਕੁਝ ਸ਼ਰਤਾਂ ਨਾਲ ਟਿਕਟਾਕ 'ਤੇ ਬੈਨ ਨੂੰ ਹਟਾ ਲਿਆ ਗਿਆ। ਭਾਰਤ 'ਚ ਟਿਕਟਾਕ ਦੇ ਬੈਨ ਦੇ ਬਾਵਜੂਦ ਉਸ ਵੇਲੇ ਹੀ ਐਲਾਨ ਕੀਤਾ ਸੀ ਕਿ ਇਥੇ ਇਸ ਦੀ ਪੇਰੈਂਟ ਕੰਪਨੀ ਬਾਈਟ ਡਾਂਸ 60ਅਰਬ ਰੁਪਏ ਤੋਂ ਵੀ ਜ਼ਿਆਦਾ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ ਇਥੇ ਕਰਮਚਾਰੀਆਂ ਦੀ ਵੀ ਗਿਣਤੀ ਵਧਾਈ ਜਾਵੇਗੀ। ਕੰਪਨੀ ਨੇ ਭਾਰਤ 'ਚ ਪਹਿਲਾਂ ਤੋਂ ਹੀ ਤਿੰਨ ਐਪ ਹੈ ਅਤੇ ਜਲਦ ਹੀ ਕੰਪਨੀ ਇਕ ਹੋਰ ਐਪ ਲਿਆਉਣ ਦੀ ਤਿਆਰੀ ਕਰ ਰਹੀ ਹੈ। 


Karan Kumar

Content Editor

Related News