ਦਿੱਲੀ ਏਅਰਪੋਰਟ ਹਾਦਸਾ: ਮ੍ਰਿਤਕ ਦਾ ਪਰਿਵਾਰ ਅੰਤਿਮ ਸੰਸਕਾਰ ਤੋਂ ਬਾਅਦ ਕਰੇਗਾ ਕਾਨੂੰਨੀ ਕਾਰਵਾਈ ਦਾ ਫ਼ੈਸਲਾ
Saturday, Jun 29, 2024 - 06:30 PM (IST)
ਨੈਸ਼ਨਲ ਡੈਸਕ : ਦਿੱਲੀ ਹਵਾਈ ਅੱਡੇ 'ਤੇ ਭਾਰੀ ਬਾਰਿਸ਼ ਦੌਰਾਨ ਛੱਤ ਦਾ ਹਿੱਸਾ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਮ੍ਰਿਤਕ 45 ਸਾਲਾ ਕੈਬ ਡਰਾਈਵਰ ਦੇ ਪੁੱਤਰ ਨੇ ਇਸ ਮਾਮਲੇ ਦੇ ਸਬੰਧ ਵਿਚ ਕਿਹਾ ਕਿ ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਕਾਨੂੰਨੀ ਕਾਰਵਾਈ ਬਾਰੇ ਫ਼ੈਸਲਾ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਘਟਨਾ ਦੇ ਇਕ ਦਿਨ ਬਾਅਦ ਸ਼ਨੀਵਾਰ ਨੂੰ ਸਫਦਰਜੰਗ ਹਸਪਤਾਲ 'ਚ ਪੋਸਟਮਾਰਟਮ ਤੋਂ ਬਾਅਦ ਕੈਬ ਡਰਾਈਵਰ ਰਮੇਸ਼ ਕੁਮਾਰ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਹੁਣ ਰਾਜਕੋਟ ਹਵਾਈ ਅੱਡੇ ਦੀ ਡਿੱਗ ਪਈ ਛੱਤ, ਪਈਆਂ ਭਾਜੜਾਂ, PM ਮੋਦੀ ਨੇ ਕੀਤਾ ਸੀ ਉਦਘਾਟਨ
ਰਮੇਸ਼ ਦੇ 25 ਸਾਲਾ ਬੇਟੇ ਰਵਿੰਦਰ ਨੇ ਦੱਸਿਆ, 'ਸਾਨੂੰ ਦੁਪਹਿਰ ਕਰੀਬ 12:30 ਵਜੇ ਪੋਸਟਮਾਰਟਮ ਤੋਂ ਬਾਅਦ ਮੇਰੇ ਪਿਤਾ ਦੀ ਲਾਸ਼ ਮਿਲੀ। ਅਸੀਂ ਆਪਣੇ ਘਰ ਦੇ ਨੇੜੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕਰਾਂਗੇ।'' ਪਿਤਾ ਦੀ ਮੌਤ ਤੋਂ ਬਾਅਦ ਸਾਰਾ ਪਰਿਵਾਰ ਸਦਮੇ ਵਿਚ ਹੈ। ਰਵਿੰਦਰ ਨੇ ਕਿਹਾ ਕਿ ਉਸ ਦੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਵਿਚਾਰ ਵਟਾਂਦਰਾ ਕਰਨਗੇ ਅਤੇ ਫ਼ੈਸਲਾ ਕਰਨਗੇ ਕਿ ਕੀ ਉਹ ਉਸ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕੇਸ ਦਰਜ ਕਰਨਗੇ ਜਾਂ ਨਹੀਂ।
ਇਹ ਵੀ ਪੜ੍ਹੋ - ਵਸੰਤ ਵਿਹਾਰ 'ਚ ਕਹਿਰ ਬਣਕੇ ਵਰ੍ਹਿਆ ਮੀਂਹ, ਕੰਧ ਡਿੱਗਣ ਨਾਲ 8 ਲੋਕਾਂ ਦੀ ਮੌਤ, 3 ਲਾਸ਼ਾਂ ਬਰਾਮਦ
ਦੱਸ ਦੇਈਏ ਕਿ ਮ੍ਰਿਤਕ ਰਮੇਸ਼ ਸ਼ੁੱਕਰਵਾਰ ਸਵੇਰੇ IGI ਟਰਮੀਨਲ-1 'ਤੇ ਕੁਝ ਯਾਤਰੀਆਂ ਦਾ ਇੰਤਜ਼ਾਰ ਕਰ ਰਿਹਾ ਸੀ, ਜਦੋਂ ਰਾਸ਼ਟਰੀ ਰਾਜਧਾਨੀ 'ਚ ਤਿੰਨ ਘੰਟੇ ਦੀ ਭਾਰੀ ਬਾਰਿਸ਼ ਦੌਰਾਨ ਰਵਾਨਗੀ ਖੇਤਰ ਨੂੰ ਕਵਰ ਕਰਨ ਵਾਲੀ ਛੱਤਰੀ ਦਾ ਇੱਕ ਹਿੱਸਾ ਪਾਰਕ ਕੀਤੀਆਂ ਕਾਰਾਂ 'ਤੇ ਡਿੱਗ ਗਿਆ। ਇਸ ਘਟਨਾ 'ਚ 6 ਲੋਕ ਜ਼ਖ਼ਮੀ ਹੋ ਗਏ, ਜਦਕਿ ਕੁਮਾਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - ਕੇਂਦਰ ਵਲੋਂ ਦਿੱਲੀ ਹਵਾਈ ਅੱਡੇ ਦੀ ਛੱਤ ਡਿੱਗਣ ਦੀ ਘਟਨਾ ਦੇ ਜਾਂਚ ਦੇ ਹੁਕਮ, ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8