ਭਟਰਾਣਾ ਦੇ ਨੌਜਵਾਨ ਦਵਿੰਦਰ ਚੰਦ ਦੀ ਖ਼ੁਦਕੁਸ਼ੀ ਮਾਮਲੇ ''ਚ ਨਵਾਂ ਮੋੜ, ਪਤਨੀ ਨੇ ਖੋਲ੍ਹੇ ਵੱਡੇ ਰਾਜ਼
Saturday, Jun 29, 2024 - 05:43 PM (IST)
ਮੇਹਟੀਆਣਾ (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਭਟਰਾਣਾ ਦੇ ਇਕ ਵਿਅਕਤੀ ਦਵਿੰਦਰ ਚੰਦ ਭੱਟੀ ਉਰਫ਼ ਵਿੱਕੀ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਿਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੇਹਟੀਆਣਾ ਦੀ ਪੁਲਸ ਨੇ ਕਿਹਾ ਸੀ ਕਿ ਮ੍ਰਿਤਕ ਦਾ ਕੁਝ ਵਿਅਕਤੀਆਂ ਨਾਲ ਪੈਸੇ ਦਾ ਲੈਣ ਦੇਣ ਸੀ। ਪਰ ਅੱਜ ਉਸ ਵੇਲੇ ਇਸ ਖ਼ੁਦਕੁਸ਼ੀ ਮਾਮਲੇ ਵਿਚ ਇਕ ਨਵਾਂ ਮੋੜ ਆਇਆ, ਜਦੋਂ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦੇ ਪਤੀ ਨੇ ਕੁਲਵਿੰਦਰ ਸਿੰਘ ਉਰਫ਼ ਮੱਖਣ ਪੁੱਤਰ ਮਹਿੰਦਰ ਸਿੰਘ, ਅਵਤਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਦੋਵੇਂ ਵਾਸੀ ਪਿੰਡ ਭਟਰਾਣਾ ਅਤੇ ਜਸਵੀਰ ਸਿੰਘ ਸ਼ੀਰਾ ਤੋਂ ਕੁਝ ਪੈਸੇ ਉਧਾਰ ਲਏ ਸਨ। ਜੋਕਿ ਉਨ੍ਹਾਂ ਨੂੰ ਸਮੇਤ ਵਿਆਜ ਵਾਪਸ ਕਰ ਦਿੱਤੇ ਗਏ ਸਨ ਪਰ ਆਏ ਦਿਨ ਇਨ੍ਹਾਂ ਵੱਲੋਂ ਫਿਰ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- ਜਲੰਧਰ 'ਚ ਗੈਂਗਸਟਰ ਸੋਨੂੰ ਖੱਤਰੀ ਦੇ 5 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ, ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ
ਮਈ ਮਹੀਨੇ ਉਸ ਦਾ ਪਤੀ ਅਤੇ ਅਲਾਵਲਪੁਰ ਪਿੰਡ ਦੇ ਤਿੰਨ ਮੁਹਤਬਰ ਵਿਅਕਤੀ ਤਹਿਸੀਲ ਗਏ, ਜਿੱਥੇ ਅਵਤਾਰ ਸਿੰਘ, ਕੁਲਵਿੰਦਰ ਸਿੰਘ ਉਰਫ਼ ਮੱਖਣ, ਜਸਵੀਰ ਸਿੰਘ ਉਰਫ਼ ਸ਼ੀਰਾ ਅਤੇ ਉਨ੍ਹਾਂ ਨਾਲ ਇਕ ਹੋਰ ਮੋਨਾ ਵਿਅਕਤੀ ਉੱਥੇ ਆਏ ਅਤੇ ਮੇਰੇ ਪਤੀ ਨੂੰ ਡਰਾ ਧਮਕਾ ਕੇ ਉਸ ਪਾਸੋਂ ਪਹਿਲਾਂ ਮੋੜੇ ਹੋਏ ਪੈਸਿਆਂ ਦੇ ਫਿਰ ਤੋਂ ਤਿੰਨ ਹਲਫੀਆ ਬਿਆਨ ਬਣਵਾਏ। ਜਿਸ ਵਿੱਚ ਪੈਸੇ ਨਾ ਮੋੜਨ ਦੀ ਸੂਰਤ ਵਿੱਚ ਮੇਰੇ ਪਤੀ ਦਾ ਘਰ ਅਤੇ ਪਲਾਟ ਵੀ ਲਿਖਾ ਲਿਆ।
ਉਸ ਤੋਂ ਬਾਅਦ 26 ਜੂਨ 2024 ਨੂੰ ਸ਼ੀਰੇ ਨੇ ਫੋਨ ਕਰਕੇ ਉਸ ਦੇ ਪਤੀ ਨੂੰ ਆਪਣੇ ਕੋਲ ਬੁਲਾਇਆ ਸੀ। ਵਾਪਸ ਘਰ ਪਹੁੰਚ ਕੇ ਉਸ ਦੇ ਪਤੀ ਨੇ ਦੱਸਿਆ ਕਿ ਉਪਰੋਕਤ ਤਿੰਨੋਂ ਵਿਅਕਤੀਆਂ ਉਸ ਦੇ ਪਤੀ ਦੇ ਚਪੇੜਾਂ ਮਾਰੀਆਂ ਅਤੇ ਸਿਰ ਵਿੱਚ ਚਪਲਾਂ ਮਾਰੀਆਂ ਅਤੇ ਫਿਰ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਨੇ ਅਗਲੇ ਦਿਨ ਫਿਰ ਤੋਂ ਉਸ ਦੇ ਪਤੀ ਨੂੰ ਆਪਣੇ ਕੋਲ ਬੁਲਾਇਆ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਬਹੁਤ ਹੀ ਸਹਿਮਿਆ ਹੋਇਆ ਸੀ। ਅਗਲੇ ਦਿਨ ਪਤੀ ਨੇ ਉਨਾਂ ਦੇ ਡਰ ਦੇ ਮਾਰੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਖ਼ੁਦਕੁਸ਼ੀ ਕਰ ਲਈ। ਥਾਣਾ ਮੇਹਟੀਆਣਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਕੁਲਵਿੰਦਰ ਸਿੰਘ ਉਰਫ਼ ਮੱਖਣ, ਅਵਤਾਰ ਸਿੰਘ ਤੇ ਜਸਵੀਰ ਸਿੰਘ ਉਰਫ਼ ਸ਼ੀਰਾ ਖ਼ਿਲਾਫ਼ ਜ਼ੇਰੇ ਧਾਰਾ 306,506,34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।