ਕੋਸਟਾ ਰਿਕਾ ਨੂੰ ਹਰਾ ਕੇ ਕੋਲੰਬੀਆ ਕੋਪਾ ਅਮਰੀਕਾ ਦੇ ਕੁਆਰਟਰ ਫਾਈਨਲ ਵਿੱਚ ਪੁੱਜਾ

06/29/2024 6:54:36 PM

ਗਲੇਨਡਾਲੇ-  ਡੇਵਿਨਸਨ ਸਾਂਚੇਜ਼ ਅਤੇ ਜੌਹਨ ਕੋਰਡੋਬਾ ਨੇ ਦੂਜੇ ਹਾਫ ਦੇ ਤਿੰਨ ਮਿੰਟਾਂ ਵਿੱਚ ਕੀਤੇ ਗੋਲਾਂ ਦੀ ਬਦੌਲਤ ਕੋਲੰਬੀਆ ਨੇ ਕੋਸਟਾ ਰੀਕਾ ਨੂੰ 3-0 ਨਾਲ ਹਰਾ ਕੇ ਕੋਪਾ ਅਮਰੀਕਾ ਕੱਪ ਫੁੱਟਬਾਲ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਗਰੁੱਪ ਡੀ ਦੇ ਮੈਚ ਵਿੱਚ ਕੋਲੰਬੀਆ ਸ਼ੁਰੂ ਤੋਂ ਹੀ ਹਾਵੀ ਰਿਹਾ। ਲੁਈਸ ਡੌਜ ਨੇ 31ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਬੜ੍ਹਤ ਦਿਵਾਈ।

ਸਾਂਚੇਜ਼ ਅਤੇ ਕੋਰਡੋਬਾ ਨੇ ਦੂਜੇ ਹਾਫ ਵਿੱਚ ਮੈਚ ਦੇ 59ਵੇਂ ਅਤੇ 62ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਬੜ੍ਹਤ 3-0 ਨਾਲ ਵਧਾ ਦਿੱਤੀ। ਕੋਲੰਬੀਆ ਹੁਣ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਗਰੁੱਪ ਮੈਚ ਵਿੱਚ ਬ੍ਰਾਜ਼ੀਲ ਦੀ ਚੁਣੌਤੀ ਦਾ ਸਾਹਮਣਾ ਕਰੇਗਾ। 2022 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਅਰਜਨਟੀਨਾ ਤੋਂ ਹਾਰਨ ਤੋਂ ਬਾਅਦ ਕੋਲੰਬੀਆ ਦੀ 25 ਮੈਚਾਂ ਵਿੱਚ ਇਹ 20ਵੀਂ ਅਤੇ ਲਗਾਤਾਰ 10ਵੀਂ ਜਿੱਤ ਹੈ। ਟੀਮ ਨੇ ਇਸ ਦੌਰਾਨ ਪੰਜ ਮੈਚ ਡਰਾਅ ਖੇਡੇ ਹਨ। ਕੋਸਟਾ ਰੀਕਨ ਦੀ ਟੀਮ ਪੂਰੇ ਮੈਚ ਵਿੱਚ ਇੱਕ ਵਾਰ ਵੀ ਕੋਲੰਬੀਆ ਦੇ ਡਿਫੈਂਸ ਨੂੰ ਪਾਰ ਨਹੀਂ ਕਰ ਸਕੀ। 


Tarsem Singh

Content Editor

Related News