Threads ''ਚ ਆਉਣ ਵਾਲੇ ਹਨ ਕਈ ਸ਼ਾਨਦਾਰ ਫੀਚਰਜ਼, ਹੋਰ ਵੀ ਬਿਹਤਰ ਹੋਵੇਗਾ ਐਪ

Friday, Oct 13, 2023 - 02:52 PM (IST)

Threads ''ਚ ਆਉਣ ਵਾਲੇ ਹਨ ਕਈ ਸ਼ਾਨਦਾਰ ਫੀਚਰਜ਼, ਹੋਰ ਵੀ ਬਿਹਤਰ ਹੋਵੇਗਾ ਐਪ

ਗੈਜੇਟ ਡੈਸਕ- ਮੈਟਾ ਦੇ ਟੈਕਸਟ ਆਧਾਰਿਤ ਸੋਸ਼ਲ ਮੀਡੀਆ ਪਲੇਟਫਾਰਮ ਥ੍ਰੈਡਸ 'ਚ ਇਕੱਠੇ ਕਈ ਫੀਚਰਜ਼ ਆਉਣ ਵਾਲੇ ਹਨ। ਇਨ੍ਹਾਂ 'ਚ ਪੋਸਟ ਐਡਿਟ ਕਰਨ ਦੀ ਸਹੂਲਤ ਦੇ ਨਾਲ ਵੌਇਸ ਨੋਟਸ ਭੇਜਣ ਦੀ ਸਹੂਲਤ ਵੀ ਸ਼ਾਮਲ ਹੈ। ਪਲੇਟਫਾਰਮ ਟ੍ਰੈਂਡਿੰਗ ਟਾਪਿਕਸ ਵਰਗੇ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਥ੍ਰੈਡਸ ਨੂੰ ਇਸੇ ਸਾਲ ਜੁਲਾਈ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸਨੂੰ ਐਕਸ ਦੀ ਟੱਕਰ 'ਚ ਲਿਆਇਆ ਗਿਆ ਹੈ।

ਦਿ ਵਰਜ ਦੀ ਇਕ ਰਿਪੋਰਟ ਮੁਤਾਬਕ, ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਥ੍ਰੈਡਸ ਨੂੰ ਜਲਦ ਹੀ ਬੇਹੱਦ ਜ਼ਰੂਰੀ ਐਡਿਟ ਬਟਨ ਮਿਲੇਗਾ। ਇਸਦਾ ਮਤਲਬ ਹੈ ਕਿ ਯੂਜ਼ਜ਼ ਪੋਸਟ ਹੋਣ ਤੋਂ ਬਾਅਦ ਆਪਣੀ ਪੋਸਟ ਨੂੰ ਬਦਲ ਸਕਣਗੇ। ਹੁਣ ਤਕ ਥ੍ਰੈਡਸ 'ਤੇ ਕੋਈ ਐਡਿਟ ਆਪਸ਼ਨ ਨਹੀਂ ਸੀ। ਟਵਿਟਰ 'ਤੇ ਵੀ ਐਡਿਟ ਬਟਨ ਪਿਛਲੇ ਸਾਲ ਅਕਤੂਬਰ 'ਚ ਐਲੋਨ ਮਸਕ ਦੁਆਰਾ ਕੰਪਨੀ ਦਾ ਐਕਵਾਇਰ ਕਰਨ ਤੋਂ ਬਾਅਦ ਹੀ ਆਇਆ ਸੀ। ਹਾਲਾਂਕਿ, ਇਹ ਫੀਚਰ ਬਲੂ ਸਬਸਕ੍ਰਾਈਬਰਾਂ ਨੂੰ ਹੀ ਮਿਲਦਾ ਹੈ।

ਐਲੋਨ ਮਸਕ ਦੇ ਐਕਸ ਦੀ ਤਰ੍ਹਾਂ ਹੀ ਥ੍ਰੈਡਸ 'ਤੇ ਵੀ ਐਡਿਟ ਆਪਸ਼ਨਦੀ ਇਕ ਸਮਾਂ ਮਿਆਦ ਹੋਵੇਗੀ। ਯੂਜ਼ਰਜ਼ ਥ੍ਰੈਡਸ ਪੋਸਟ ਕਰਨ ਦੇ 5 ਮਿੰਟਾਂ ਦੇ ਅੰਦਰ ਹੀ ਉਸਨੂੰ ਐਡਿਟ ਕਰ ਸਕਣਗੇ। ਇਸਤੋਂ ਬਾਅਦ ਉਹ ਪੋਸਟ 'ਚ ਕੋਈ ਬਦਲਾਅ ਨਹੀਂ ਕਰ ਸਕਣਗੇ। ਇਸਤੋਂ ਇਲਾਵਾ ਥ੍ਰੈਡਸ ਨੂੰ ਪਲੇਟਫਾਰਮ 'ਤੇ ਵੌਇਸ ਨੋਟਸ ਸ਼ੇਅਰ ਕਰਨ ਦਾ ਆਪਸ਼ਨ ਵੀ ਲਿਆ ਰਿਹਾ ਹੈ। ਯੂਜ਼ਰਜ਼ ਨੂੰ ਬਸ ਨਵੇਂ ਮਾਈਕ੍ਰੋਫੋਨ ਬਟਨ 'ਤੇ ਟੈਪ ਕਰਨਾ ਹੋਵੇਗਾ ਅਤੇ ਆਪਣੀ ਆਵਾਜ਼ ਰਿਕਾਰਡ ਕਰਨੀ ਹੋਵੇਗੀ। ਇਸਤੋਂ ਬਾਅਦ ਇਸ ਨੋਟ ਨੂੰ ਪਲੇਟਫਾਰਮ 'ਤੇ ਸ਼ੇਅਰ ਕੀਤਾ ਜਾਵੇਗਾ। ਕੁਝ ਯੂਜ਼ਰਜ਼ ਕੋਲ ਪਹਿਲਾਂ ਤੋਂ ਹੀ ਐਡਿਟ ਬਟਨ ਅਤੇ ਵੌਇਸ ਨੋਟਸ ਤਕ ਪਹੁੰਚ ਹੈ ਅਤੇ ਜਲਦੀ ਹੀ ਇਨ੍ਹਾਂ ਸਹੂਲਤਾਂ ਨੂੰ ਹੋਰ ਯੂਜ਼ਰਜ਼ ਲਈ ਵੀ ਜਾਰੀ ਕੀਤਾ ਜਾ ਸਕਦਾ ਹੈ।


author

Rakesh

Content Editor

Related News