ਪੰਜਾਬ ਦੇ ਕਈ ਸੂਬਿਆਂ ''ਚ 2 ਦਿਨ ਹਨੇਰੀ-ਝੱਖੜ ਦਾ ਕਹਿਰ, ਯੈਲੋ ਅਲਰਟ ਜਾਰੀ
Sunday, Jan 05, 2025 - 08:28 AM (IST)
ਜਲੰਧਰ (ਪੁਨੀਤ) - ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਲਈ ਹਨੇਰੀ-ਤੂਫਾਨ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸੇ ਤਹਿਤ 5 ਅਤੇ 6 ਜਨਵਰੀ ਨੂੰ ਧੁੰਦ ਦਾ ਪ੍ਰਭਾਵ ਵਧਣ ਸਬੰਧੀ ਦੱਸਿਆ ਗਿਆ ਹੈ। ਉਥੇ ਹੀ, ਮੌਸਮ ਦੇ ਮਾਹਿਰਾਂ ਵੱਲੋਂ ਸੰਘਣੀ ਤੋਂ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕਰਦੇ ਹੋਏ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਇਸ ਚਿਤਾਵਨੀ ਦੇ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ, ਜਦੋਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਵੀ ਸੰਘਣੀ ਧੁੰਦ ਛਾਈ ਰਹੇਗੀ। ਸੰਘਣੀ ਧੁੰਦ ਖ਼ਤਰੇ ਤੋਂ ਘੱਟ ਨਹੀਂ ਹੈ, ਕਿਉਂਕਿ ਵਿਜ਼ੀਬਿਲਟੀ ਨਾ ਹੋਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ - ਪੰਜਾਬ ’ਚ ਸੰਘਣੀ ਧੁੰਦ ਦਾ ਕਹਿਰ, ਜ਼ੀਰੋ ਵਿਜ਼ੀਬਿਲਟੀ ਕਾਰਨ 6 ਲੋਕਾਂ ਦੀ ਮੌਤ
ਰਾਡਾਰ ਸਮੇਤ ਪੈਮਾਨਾ ਉਪਕਰਨਾਂ ਜ਼ਰੀਏ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਜਲੰਧਰ ਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਸਿਰਫ਼ 10 ਮੀਟਰ ਦੀ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ ਹੈ, ਜਦੋਂ ਕਿ ਅੰਮ੍ਰਿਤਸਰ ਦੇ ਬਾਹਰੀ ਇਲਾਕਿਆਂ ਵਿਚ ਧੁੰਦ ਕਾਰਨ ਕੁਝ ਮੀਟਰ ਦੀ ਦੂਰੀ ’ਤੇ ਵੀ ਦਿਸਣਾ ਬੰਦ ਹੋ ਗਿਆ। ਦੇਰ ਰਾਤ ਅਤੇ ਸਵੇਰ ਸਮੇਂ ਜ਼ੀਰੋ ਵਿਜ਼ੀਬਿਲਟੀ ਨੇ ਆਪਣਾ ਅਸਰ ਦਿਖਾਇਆ। ਧੁੰਦ ਦਾ ਕਹਿਰ ਜ਼ੋਰਾਂ ’ਤੇ ਹੈ ਅਤੇ ਦਿਨ ਵਿਚ 2 ਵਾਰ (ਸਵੇਰ-ਸ਼ਾਮ) ਨੂੰ ਸੰਘਣੀ ਧੁੰਦ ਪੈ ਰਹੀ ਹੈ। ਮਾਹਿਰਾਂ ਮੁਤਾਬਕ ਅਜਿਹਾ ਘੱਟ ਹੀ ਹੁੰਦਾ ਹੈ, ਜਦੋਂ ਇੰਨੀ ਸੰਘਣੀ ਧੁੰਦ ਪੈਂਦੀ ਹੈ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਇਸ ਸਮੇਂ ਜੋ ਮੌਸਮ ਚੱਲ ਰਿਹਾ ਹੈ, ਉਸ ਮੁਤਾਬਕ ਉੱਤਰ ਭਾਰਤ ਦੇ ਕਈ ਸੂਬੇ ਧੁੰਦ ਦੀ ਚਾਦਰ ਵਿਚ ਘਿਰੇ ਨਜ਼ਰ ਆ ਰਹੇ ਹਨ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਅਲਰਟ ਦੇ ਮੁਤਾਬਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਚੱਲ ਰਿਹਾ ਹੈ ਅਤੇ ਘੱਟ ਤੋਂ ਘੱਟ ਤਾਪਮਾਨ ਸ਼ਹੀਦ ਭਗਤ ਸਿੰਘ ਨਗਰ ਵਿਚ 4.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜਦੋਂ ਕਿ ਬਠਿੰਡਾ ਵਿਚ 5.2 ਅਤੇ ਅੰਮ੍ਰਿਤਸਰ ਵਿਚ 7.3 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਪਾਣੀ ਦੇ ਸਾਰੇ ਬਿੱਲ ਹੋਣਗੇ ਮੁਆਫ਼! ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਐਲਾਨ
ਸੰਘਣੀ ਧੁੰਦ ਕਾਰਨ ਆਉਣ ਵਾਲੇ ਦਿਨਾਂ ਵਿਚ ਵਿਜ਼ੀਬਿਲਟੀ ਜ਼ੀਰੋ ਹੋਣ ਕਰ ਕੇ ਵਾਹਨ ਚਲਾਉਣ ਵਿਚ ਖ਼ਤਰਾ ਪੈਦਾ ਹੋਵੇਗਾ, ਜਿਸ ਕਾਰਨ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਸਮੇਤ ਗੁਆਂਢੀ ਸੂਬਿਆਂ ਵਿਚ ਸੰਘਣੀ ਕਾਰਨ ਕਈ ਵੱਡੇ ਸੜਕ ਹਾਦਸੇ ਹੋਏ ਹਨ। ਇਸੇ ਤਰ੍ਹਾਂ ਨਾਲ ਹਰਿਆਣਾ ਵਿਚ ਅੰਬਾਲਾ ਵਰਗੇ ਮੁੱਖ ਸ਼ਹਿਰਾਂ ਵਿਚ 20 ਮੀਟਰ ਤਕ ਵਿਜ਼ੀਬਿਲਟੀ ਰਿਕਾਰਡ ਹੋਈ ਹੈ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8