ਸਫ਼ਾਰੀ ਗੱਡੀ ਦੀ ਲਪੇਟ ’ਚ ਆਉਣ ਕਾਰਨ ਐਕਟਿਵਾ ਚਾਲਕ ਦੀ ਮੌਤ

Wednesday, Jan 01, 2025 - 02:34 PM (IST)

ਸਫ਼ਾਰੀ ਗੱਡੀ ਦੀ ਲਪੇਟ ’ਚ ਆਉਣ ਕਾਰਨ ਐਕਟਿਵਾ ਚਾਲਕ ਦੀ ਮੌਤ

ਮੋਹਾਲੀ (ਨਿਆਮੀਆਂ) : ਥਾਣਾ ਡੇਰਾਬੱਸੀ ਅਧੀਨ ਪੈਂਦੇ ਮੁਬਾਰਕਪੁਰ ਰੋਡ ’ਤੇ ਇਕ ਸਫਾਰੀ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯੋਗੇਸ਼ ਕੁਮਾਰ ਉਰਫ਼ ਸੰਨੀ ਵਾਸੀ ਗੁਲਮੋਹਰ ਸਿਟੀ ਡੇਰਾਬੱਸੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਕਿ ਮੁਬਾਰਕਪੁਰ ਰੋਡ ’ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਉਪਰੰਤ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਉਪਰੰਤ ਪੁਲਸ ਨੂੰ ਪਤਾ ਚੱਲਿਆ ਕਿ ਇਕ ਸਫ਼ਾਰੀ ਗੱਡੀ ਦੇ ਚਾਲਕ ਵਲੋਂ ਐਕਟਿਵਾ ਚਾਲਕ ਨੂੰ ਟੱਕਰ ਮਾਰੀ ਗਈ ਹੈ ਅਤੇ ਸਫ਼ਾਰੀ ਗੱਡੀ ਚਾਲਕ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ ਹੈ।

ਪੁਲਸ ਨੇ ਲਾਸ਼ ਅਤੇ ਐਕਟਿਵਾ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪੁਲਸ ਦੇ ਦੱਸਣ ਮੁਤਾਬਕ ਮ੍ਰਿਤਕ ਯੋਗੇਸ਼ ਕੁਮਾਰ ਉਰਫ ਸਨੀ ਡੇਰਾਬੱਸੀ ਵਿਚਲੀ ਇਕ ਫੈਕਟਰੀ ਵਿਚ ਕੰਟੀਨ ਚਲਾਉਂਦਾ ਸੀ। ਇਸ ਸਬੰਧੀ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੀ ਸਫ਼ਾਰੀ ਗੱਡੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲਦ ਗੱਡੀ ਅਤੇ ਉਸ ਦੇ ਚਾਲਕ ਦੀ ਪਛਾਣ ਕਰਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Babita

Content Editor

Related News