ਇਸ ਸਾਲ ਹੌਂਡਾ ਲਾਂਚ ਕਰੇਗਾ ਇਹ ਤਿੰਨ ਪਾਵਰਫੁੱਲ ਬਾਈਕਸ

Friday, Jun 10, 2016 - 06:09 PM (IST)

ਇਸ ਸਾਲ ਹੌਂਡਾ ਲਾਂਚ ਕਰੇਗਾ ਇਹ ਤਿੰਨ ਪਾਵਰਫੁੱਲ ਬਾਈਕਸ

ਜਲੰਧਰ— ਹੌਂਡਾ ਮੋਟਰਸਾਇਕਲ ਐਂਡ ਸਕੂਟਰ ਇੰਡਿਆ ਇਸ ਸਾਲ ਕੁੱਝ ਨਵੇਂ ਪ੍ਰੋਡਕਟਸ ਬਾਜ਼ਾਰ ''ਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਹਾਲ ਹੀ ''ਚ ਹੌਂਡਾ ਨੇਵੀ ਨੂੰ ਲਾਂਚ ਕੀਤਾ ਹੈ ਜਿਸ ਨੂੰ ਬਾਜ਼ਾਰ ''ਚ ਚੰਗੀ ਰਿਸਪਾਂਸ ਮਿਲ ਰਹੀ ਹੈ। ਹੁਣ ਇਕ ਨਜ਼ਰ ਉਨ੍ਹਾਂ ਦੋਪਹਿਆ ਵਾਹਨਾਂ ਤੇ ਜੋ ਇਸ ਹੌਂਡਾ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।

1. ਹੌਂਡਾ ਅਫਰੀਕਾ ਟਵੀਨ

ਹੌਂਡਾ ਅਫਰੀਕਾ ਟਵੀਨ ਨੂੰ 2016 ਦਿੱਲੀ ਆਟੋ ਐਕਸਪੋ ਦੌਰਾਨ ਸ਼ੋਅ ਕੇਸ ਕੀਤਾ ਗਿਆ ਸੀ। ਹੌਂਡਾ ਦੀ ਇਹ ਮਸ਼ਹੂਰ ਬਾਈਕ ਹੁਣ ਜਲਦ ਹੀ ਭਾਰਤ ''ਚ ਲਾਂਚ ਕਰ ਦਿੱਤੀ ਜਾਵੇਗੀ। ਇਸ ਬਾਈਕ ਨੂੰ ਸਭ ਤੋਂ ਪਹਿਲਾਂ 1989 ''ਚ ਲਾਂਚ ਕੀਤਾ ਗਿਆ ਸੀ। ਪਰ ਉਸ ਸਮੇਂ ਇਸ ਨੂੰ ਐਕਸ. ਆਰ750 ਨਾਮ ਨਾਲ ਜਾਣਿਆ ਜਾਂਦਾ ਸੀ। ਹੌਂਡਾ ਅਫਰੀਕਾ ਟਵਿਨ ''ਚ 998 ਸੀ. ਸੀ,  ਪੈਰਾਲਲ ਟਵਿੱਨ ਇੰਜਣ ਲਗਾ ਹੈ ਜੋ 94 ਬੀ. ਐੱਚ. ਪੀ ਦਾ ਪਾਵਰ ਅਤੇ 98Nm ਦਾ ਟਾਰਕ ਦਿੰਦਾ ਹੈ। ਭਾਰਤ ''ਚ ਜੋ ਮਾਡਲ ਲਾਂਚ ਕੀਤਾ ਜਾਵੇਗਾ ਉਸ ਨੂੰ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੋਵੇਗੀ। ਕੰਪਨੀ ਇਸ ਬਾਈਕ ਨੂੰ ਭਾਰਤ ''ਚ ਅਸੇਂਬਲ ਕਰੇਗੀ। ਇਸ ਬਾਇਕ ਦਾ ਮੁਕਾਬਲਾ ਸੁਜੂਕੀ ਵੀ-ਸਟਾਰਮ 1000, ਟਰਾਇੰਫ ਟਾਈਗਰ 800 ਸੀਰੀਜ ਅਤੇ ਕਾਵਾਸਾਕੀ ਵਰਸੇਸ ਨਾਲ ਹੋਵੇਗਾ। ਇਹ ਬਾਈਕ ਅਨੁਮਾਨਿਤ ਸੰਮੇਂ ਨਵੰਬਰ 2016 ਲਾਂਚ ਹੋ ਸਕਦੀ ਹੈ ਅਤੇ ਇਸ ਦੀ ਕੀਮਤ ਲਗਭਗ 13 ਲੱਖ ਰੁਪਏ ਤੋਂ 14 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।
 
2. ਹੌਂਡਾ ਸੀ. ਬੀ. ਆਰ 300ਆਰ
ਹੌਂਡਾ ਸੀ. ਬੀ. ਆਰ 300ਆਰ ਜਲਦ ਹੀ ਹੌਂਡਾ ਸੀ. ਬੀ. ਆਰ 250ਆਰ ਨੂੰ ਰਿਪਲੇਸ ਕਰੇਗੀ। ਇਸ ਬਾਈਕ ''ਚ 286 ਸੀ. ਸੀ, ਸਿੰਗਲ ਸਿਲੈਂਡਰ, 4-ਸਟ੍ਰੋਕ ਇੰਜਣ ਲਗਾ ਹੈ ਜੋ 30 ਬੀ. ਐੱਚ. ਪੀ ਦਾ ਪਾਵਰ ਦਵੇਗਾ। ਇਸ ਇੰਜਣ ਨੂੰ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।  ਹੋਂਡਾ ਸੀ. ਬੀ. ਆਰ 300ਆਰ ਬਲੈਕ, ਰੈੱਡ, ਪਰਲ ਵਾਇਟ/ਰੈੱਡ/ਬਲੂ, ਮੈਟ ਬਲੈਕ ਮੈਟਾਲਿਕ ਯੇਲੋ ਕਲਰ ''ਚ ਉਪਲੱਬਧ ਹੋਵੇਗੀ। ਇਹ ਬਾਈਕ 2016  ਦੇ ਅੰਤ ਤੱਕ ਲਾਂਚ ਹੋਵੇਗੀ ਅਤੇ ਇਸ ਦੀ ਕੀਮਤ ਲਗਭਗ 2.5 ਲੱਖ ਰੁਪਏ ਤੋਂ ਲੈ ਕੇ 2.8 ਲੱਖ ਰੁਪਏ ਤੱਕ ਹੋਵੇਗੀ।
 
3. ਹੌਡਾ ਪੀ.ਸੀ. ਐਕਸ 125
ਹੌਂਡਾ ਪੀ. ਸੀ. ਐਕਸ 125 ਨੂੰ 2014 ਦਿੱਲੀ ਆਟੋ ਐਕਸਪੋ ''ਚ ਸ਼ੋਅਕੇਸ ਕੀਤਾ ਗਿਆ ਸੀ। ਹੌਂਡਾ ਇਸ ਪ੍ਰੀਮੀਅਮ ਸਕੂਟਰ ਨੂੰ ਜਲਦ ਹੀ ਭਾਰਤ ''ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੌਂਡਾ ਪੀ. ਸੀ. ਐਕਸ 125 ''ਚ ਸਮਾਰਟ ਨੈਵੀਗੇਸ਼ਨ, ਸਮਾਰਟ ਪਾਵਰ ਅਤੇ ਥੇਫਟ ਪਰੂਫ਼ ਸਿਸਟਮ ਜਿਹੇ ਫੀਚਰਸ ਦਿੱਤੇ ਗਏ ਹਨ। ਇਸ ਪ੍ਰੀਮੀਅਮ ਸਕੂਟਰ ''ਚ 125 ਸੀਸੀ, ਲਿਕਵਿਡ ਕੂਲਡ ਇੰਜਣ ਲਗਾ ਹੋਵੇਗਾ। ਇਸ ਤੋਂ ਇਲਾਵਾ ਸਕੂਟਰ ਨੂੰ ਇੰਜਣ ਸਟਾਰਟ-ਸਟਾਪ ਸਿਸਟਮ ਅਤੇ ਵੀ-ਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ। ਇਹ ਸਕੂਟਰ ਵੀ ਸਾਲ ਦੇ ਅੰਤ ਤੱਕ ਲਾਂਚ ਹੋਵੇਗਾ। ਅਨੁਮਾਨਿਤ ਕੀਮਤ 85,000 ਰੁਪਏ ਹੋ ਸਕਦਾ ਹੈ।

Related News