ਸੈਮਸੰਗ ਗਲੈਕਸੀ ਨੋਟ 8 ਦੇ ਇਸ ਵੇਰੀਅੰਟ ''ਚ ਹੋਵੇਗੀ 8 ਜੀ.ਬੀ. ਰੈਮ : ਰਿਪੋਰਟ

07/27/2017 4:42:34 PM

ਜਲੰਧਰ- ਸੈਮਸੰਗ ਦਾ ਆਉਣ ਵਾਲਾ ਗਲੈਕਸੀ ਨੋਟ 8 ਅਜੇ ਸੁਰਖੀਆਂ 'ਚ ਹੈ ਅੇਤ ਫੋਨ ਨੂੰ 23 ਅਗਸਤ ਨੂੰ ਲਾਂਚ ਕੀਤਾ ਜਾਣਾ ਹੈ। ਜ਼ਿਆਦਾਤਰ ਖਬਰਾਂ 'ਚ ਜਿਥੇ ਗਲੈਕਸੀ ਨੋਟ 8 'ਚ 6ਜੀ.ਬੀ. ਰੈਮ ਹੋਣ ਦੀ ਗੱਲ ਕਹੀ ਗਈ, ਉਥੇ ਹੀ ਇਕ ਨਵੇਂ ਲੀਕ 'ਚ ਗਲੈਕਸੀ ਨੋਟ 8 ਐਂਪਰਰ ਐਡੀਸ਼ਨ ਹੋਣ ਦੀ ਜਾਣਕਾਰੀ ਮਿਲੀ ਹੈ। ਹੁਣ ਮਿਲੀ ਜਾਣਕਾਰੀ ਮੁਤਾਬਕ ਜਿਵੇਂ ਫੋਨ ਦਾ ਨਾਂ ਹੈ, ਇਸ ਵੇਰੀਅੰਟ 'ਚ 8ਜੀ.ਬੀ. ਰੈਮ ਅੇਤ 256ਜੀ.ਬੀ. ਸਟੋਰੇਜ ਹੋਵੇਗੀ ਅਤੇ ਫੋਨ ਦੇ ਨਾਲ ਸਟਾਰ ਵਾਰਸ ਦੇ ਰੈਫਰੈਂਸ ਵੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਸੈਮਸੰਗ ਦੇ ਇਕ ਲੀਕ ਦਸਤਾਵੇਜ ਰਾਹੀਂ ਖੁਲਾਸਾ ਹੁੰਦਾ ਹੈ ਕਿ ਗਲੈਕਸੀ ਨੋਟ 8 ਸਮਾਰਟਫੋਨ 23 ਅਗਸਤ ਤੋਂ ਆਸਟਰੇਲੀਆ 'ਚ ਪ੍ਰੀ-ਆਰਡਰ ਲਈ ਉਪਲੱਬਧ ਹੋਵੇਗਾ। 
ਹੁਣ ਗਲੈਕਸੀ ਨੋਟ 8 ਐਂਪਰਰ ਐਡੀਸ਼ਨ 'ਚ 8ਜੀ.ਬੀ. ਰੈਮ+256ਜੀ.ਬੀ. ਸਟੋਰੇਜ ਹੋਣ ਦਾ ਖੁਲਾਸਾ ਸਭ ਤੋਂ ਪਹਿਲਾਂ ਵੀਬੋ 'ਤੇ @ice ਨੇ ਕੀਤਾ। ਇਸ ਵੇਰੀਅੰਟ ਦੇ ਦੱਖਣ ਕੋਰੀਆ ਅਤੇ ਚੀਨ 'ਚ ਉਪਲੱਬਧ ਕਰਾਏ ਜਾਣ ਦੀਆਂ ਖਬਰਾਂ ਹਨ। ਇਸੇ ਪੋਸਟ 'ਚ, ਚਿਪਸਟਰ ਨੇ ਗਲੈਕਸੀ ਨੋਟ 8 ਦੇ 6ਜੀ.ਬੀ. ਰੈਮ ਵੇਰੀਅੰਟ 'ਚ 256ਜੀ.ਬੀ. ਸਟੋਰੇਜ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ, ਟਿਪਸਟਰ ਨੇ ਫੈਲਬੇਟ ਨੂੰ ਬਲੈਕ, ਗ੍ਰੇ ਅਤੇ ਬਲੂ ਕਲਰ ਵੇਰੀਅੰਟ 'ਚ ਲਾਂਚ ਕੀਤੇ ਜਾਣ ਦਾ ਵੀ ਖੁਲਾਸਾ ਕੀਤਾ। ਬਲੂ ਕਲਰ ਵੇਰੀਅੰਟ ਨੂੰ ਡੀਪ ਬਲੂ ਕਲਰ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਹਾਲ ਹੀ 'ਚ ਇਸ ਵੇਰੀਅੰਟ ਨੂੰ ਦੇਖਿਆ ਗਿਆ ਸੀ।


Related News