Google Pixel 8a ’ਤੇ ਮਿਲ ਰਿਹਾ ਭਾਰੀ Discount ! ਜਾਣੋ ਪੂਰੀ ਡੀਲ
Tuesday, May 27, 2025 - 06:49 PM (IST)

ਗੈਜੇਟ ਡੈਸਕ - ਜੇਕਰ ਤੁਹਾਨੂੰ ਵੀ ਸਟਾਕ ਐਂਡਰਾਇਡ ਵਾਲਾ ਡਿਵਾਈਸ ਪਸੰਦ ਹੈ, ਤਾਂ ਗੂਗਲ ਪਿਕਸਲ ਫੋਨ ਤੁਹਾਡੇ ਲਈ ਇੱਕ ਸਭ ਤੋਂ ਵਧੀਆ ਆਪਸ਼ਨ ਹੋ ਸਕਦੀ ਹੈ। ਦੱਸ ਦਈਏ ਕਿ ਇਨੀਂ ਦਿਨੀਂ ਫਲਿਪਕਾਰਡ ’ਤੇ ਭਾਰੀ ਡਿਸਕਾਊਂਟ ਡੀਲ ਚੱਲ ਰਹੀ ਹੈ ਜਿਸ ’ਚ ਤੁਸੀਂ ਗੂਗਲ ਦਾ ਪਿਕਸਲ 8a ਬਹੁਤ ਹੀ ਘੱਟ ਕੀਮਤ ’ਤੇ ਖਰੀਦ ਸਕਦੇ ਹੋ ਜੋ ਇਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਿਫਾਇਤੀ ਵਿਕਲਪ ਬਣਾਉਂਦਾ ਹੈ। ਇਸ ਡੀਲ ਦੇ ਨਾਲ, ਤੁਸੀਂ ਇਸ ਡਿਵਾਈਸ 'ਤੇ 15 ਹਜ਼ਾਰ ਦੀ ਫਲੈਟ ਛੋਟ ਅਤੇ 3 ਹਜ਼ਾਰ ਰੁਪਏ ਦੀ ਬੈਂਕ ਛੋਟ ਪ੍ਰਾਪਤ ਕਰ ਸਕਦੇ ਹੋ। ਇੰਨੀ ਵੱਡੀ ਛੋਟ ਦੀ ਪੇਸ਼ਕਸ਼ ਦੇ ਨਾਲ, ਪਿਕਸਲ 8a ਉਨ੍ਹਾਂ ਲੋਕਾਂ ਲਈ ਇਕ ਵਧੀਆ ਵਿਕਲਪ ਬਣ ਗਿਆ ਹੈ ਜੋ ਜ਼ਿਆਦਾ ਪੈਸੇ ਖਰਚ ਕੀਤੇ ਬਿਨਾਂ ਅਪਗ੍ਰੇਡ ਕਰਨਾ ਚਾਹੁੰਦੇ ਹਨ। ਆਓ ਇਸ ਡੀਲ ਨੂੰ ਵਿਸਥਾਰ ਨਾਲ ਜਾਣਦੇ ਹਾਂ।
ਕੀ ਹੈ ਆਫਰ?
ਕੰਪਨੀ ਨੇ ਗੂਗਲ ਦਾ ਪਿਕਸਲ 8ਏ ਨੂੰ 52,999 ਰੁਪਏ ਵਿੱਚ ਲਾਂਚ ਕੀਤਾ ਸੀ। ਹਾਲਾਂਕਿ, ਹੁਣ ਤੁਸੀਂ ਇਸ ਡਿਵਾਈਸ ਨੂੰ ਫਲਿੱਪਕਾਰਟ ਤੋਂ ਸਿਰਫ਼ 37,999 ਰੁਪਏ ’ਚ ਖਰੀਦ ਸਕਦੇ ਹੋ, ਭਾਵ ਕਿ ਕਿ ਈ-ਕਾਮਰਸ ਪਲੇਟਫਾਰਮ ਪਿਕਸਲ 8ਏ 'ਤੇ 15,000 ਰੁਪਏ ਦੀ ਫਲੈਟ ਛੋਟ ਦੇ ਰਿਹਾ ਹੈ। ਇਸ ਤੋਂ ਇਲਾਵਾ, ਤੁਸੀਂ HDFC ਬੈਂਕ ਕ੍ਰੈਡਿਟ ਕਾਰਡ EMI ਟ੍ਰਾਂਜੈਕਸ਼ਨ ਰਾਹੀਂ ਫੋਨ 'ਤੇ 3,000 ਰੁਪਏ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹੋ। ਦੂਜੇ ਪਾਸੇ, ਜੇਕਰ ਤੁਸੀਂ ਹੋਰ ਪੈਸੇ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਪੁਰਾਣੇ ਹੈਂਡਸੈੱਟ ਨੂੰ ਐਕਸਚੇਂਜ ਵੀ ਕਰ ਸਕਦੇ ਹੋ। ਤੁਸੀਂ ਇਹ ਛੋਟ ਆਪਣੇ ਪੁਰਾਣੇ ਡਿਵਾਈਸ ਦੀ ਸਥਿਤੀ ਦੇ ਆਧਾਰ 'ਤੇ ਪ੍ਰਾਪਤ ਕਰ ਸਕਦੇ ਹੋ।
ਸਪੈਸੀਫਿਕੇਸ਼ਨ
ਗੂਗਲ ਦੇ ਇਸ ਸ਼ਾਨਦਾਰ ਡਿਵਾਈਸ ’ਚ 6.1-ਇੰਚ FHD+ OLED ਡਿਸਪਲੇਅ ਹੈ, ਇਸ ਦੇ ਨਾਲ ਹੀ ਇਸ ’ਚ 120Hz ਰਿਫਰੈਸ਼ ਰੇਟ ਅਤੇ 2,000 nits ਦੀ ਪੀਕ ਬ੍ਰਾਈਟਨੈੱਸ ਹੈ। ਇਸ ਦੇ ਨਾਲ, ਡਿਵਾਈਸ ਕਾਰਨਿੰਗ ਗੋਰਿਲਾ ਗਲਾਸ 3 ਸੁਰੱਖਿਆ ਵੀ ਪ੍ਰਦਾਨ ਕਰ ਰਹੀ ਹੈ। ਡਿਵਾਈਸ ਟੈਂਸਰ G3 ਚਿੱਪਸੈੱਟ ਅਤੇ ਟਾਈਟਨ M2 ਸੁਰੱਖਿਆ ਚਿੱਪ ਨਾਲ ਲੈਸ ਹੈ।
ਕੈਮਰਾ
ਕੈਮਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡਿਵਾਈਸ ਦੇ ਪਿਛਲੇ ਪਾਸੇ ਇਕ ਡਿਊਲ ਕੈਮਰਾ ਦਿੱਤਾ ਗਿਆ ਹੈ ਜਿਸ ’ਚ 64MP OIS ਪ੍ਰਾਇਮਰੀ ਕੈਮਰਾ ਅਤੇ 13MP ਅਲਟਰਾਵਾਈਡ ਕੈਮਰਾ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਾਂ ਲਈ ਫਰੰਟ 'ਤੇ 13MP ਸੈਲਫੀ ਕੈਮਰਾ ਹੈ। Pixel 8a ਇਕ ਸ਼ਕਤੀਸ਼ਾਲੀ 4,404mAh ਬੈਟਰੀ ਵੀ ਪੇਸ਼ ਕਰ ਰਿਹਾ ਹੈ ਜੋ 18W ਵਾਇਰਡ ਚਾਰਜਿੰਗ ਅਤੇ Qi ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ।