32MP ਕੈਮਰੇ ਨਾਲ ਲਾਂਚ ਹੋਇਆ Vivo ਦਾ ਇਹ ਧਾਕੜ ਫੋਨ!
Tuesday, Apr 22, 2025 - 01:24 PM (IST)

ਗੈਜੇਟ ਡੈਸਕ - ਵੀਵੋ ਨੇ ਭਾਰਤ ’ਚ ਵੱਡੀ ਬੈਟਰੀ ਵਾਲਾ ਨਵਾਂ ਟੀ ਸੀਰੀਜ਼ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਬੈਟਰੀ ਹੈ ਜੋ ਕਿ 7300mAh ਹੈ ਤੇ ਇਹ 90W ਫਲੈਸ਼ਚਾਰਜ ਰਾਹੀਂ ਫੋਨ ਨੂੰ ਸਿਰਫ਼ 33 ਮਿੰਟਾਂ ’ਚ 50% ਅਤੇ 65 ਮਿੰਟਾਂ ’ਚ 100% ਚਾਰਜ ਕਰ ਸਕਦੀ ਹੈ। ਇਹ ਫੋਨ ਬਿਨਾਂ ਕਿਸੇ ਰੁਕਾਵਟ ਦੇ ਮਲਟੀਟਾਸਕਿੰਗ ਅਤੇ ਹਾਈ-ਐਂਡ ਗੇਮਿੰਗ ਲਈ ਸਨੈਪਡ੍ਰੈਗਨ 7s Gen 3 ਚਿੱਪਸੈੱਟ ਨਾਲ ਲੈਸ ਹੈ। ਕੈਮਰੇ ਦੀ ਗੱਲ ਕਰੀਏ ਤਾਂ Vivo T4 5G ’ਚ 50MP OIS ਪ੍ਰਾਇਮਰੀ ਕੈਮਰਾ ਅਤੇ 32MP ਫਰੰਟ ਕੈਮਰਾ ਹੈ।
ਪੜ੍ਹੋ ਇਹ ਅਹਿਮ ਖਬਰ - 7600mAh ਬੈਟਰੀ ਦੇ ਨਾਲ ਲਾਂਚ ਹੋ ਰਿਹਾ ਇਹ ਸ਼ਾਨਦਾਰ Smartphone! ਜਾਣੋ ਕੀਮਤ ਤੇ Specifications
ਕੀਮਤ
ਦੱਸ ਦਈਏ ਕਿ ਇਸ ਫੋਨ ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ ਤੇ ਇਸ ਦੀ 8GB RAM + 128GB ਸਟੋਰੇਜ ਵਿਕਲਪ ਦੀ ਕੀਮਤ 21,999 ਰੁਪਏ ਤੋਂ ਸ਼ੁਰੂ ਹੁੰਦੀ ਹੈ। 8GB RAM + 256GB ਅਤੇ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ ਕ੍ਰਮਵਾਰ 23,999 ਰੁਪਏ ਅਤੇ 25,999 ਰੁਪਏ ਹੈ।
ਪੜ੍ਹੋ ਇਹ ਅਹਿਮ ਖਬਰ - ChatGPT ਲਿਆਇਆ ਇਹ ਖ਼ਾਸ ਫੀਚਰ! ਹੁਣ ਫ੍ਰੀ ’ਚ ਹੋਣਗੇ ਸਾਰੇ ਕੰਮ
ਉਪਲਬਧਤਾ
ਇਹ ਫੋਨ ਐਮਰਾਲਡ ਬਲੇਜ਼ ਅਤੇ ਫੈਂਟਮ ਗ੍ਰੇ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਇਹ ਫੋਨ ਦੇਸ਼ ’ਚ ਫਲਿੱਪਕਾਰਟ, ਵੀਵੋ ਇੰਡੀਆ ਈ-ਸਟੋਰ ਅਤੇ ਚੋਣਵੇਂ ਆਫਲਾਈਨ ਰਿਟੇਲ ਸਟੋਰਾਂ ਰਾਹੀਂ ਖਰੀਦਣ ਲਈ ਉਪਲਬਧ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ - Instagram-Facebook ਵਾਂਗ ਹੁਣ Snapchat ਤੋਂ ਵੀ ਕਮਾਓ ਪੈਸੇ! ਬਸ ਕਰਨਾ ਪਵੇਗਾ ਆਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ