ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਮਿਲਦਾ ਹੈ 3GB ਡਾਟਾ

Sunday, Dec 06, 2020 - 07:29 PM (IST)

ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਮਿਲਦਾ ਹੈ 3GB ਡਾਟਾ

ਗੈਜੇਟ ਡੈਸਕ—ਰਿਲਾਇੰਸ ਜਿਓ ਆਪਣੇ ਯੂਜ਼ਰਸ ਲਈ ਸਮੇਂ-ਸਮੇਂ 'ਤੇ ਨਵੇਂ ਪਲਾਨਸ ਬਾਜ਼ਾਰ 'ਚ ਪੇਸ਼ ਕਰ ਰਹੀ ਹੈ। ਇਸ ਵੇਲੇ ਕੰਪਨੀ ਕੋਲ ਬਹੁਤ ਸਾਰੇ ਅਜਿਹੇ ਪਲਾਨਸ ਹਨ ਜਿਨ੍ਹਾਂ 'ਚ ਜ਼ਿਆਦਾ ਡਾਟਾ ਦੀ ਸੁਵਿਧਾ ਯੂਜ਼ਰਸ ਨੂੰ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਜਿਓ ਦੇ ਇਕ ਖਾਸ ਪ੍ਰੀਪੇਡ ਪਲਾਨ ਦੇ ਬਾਰੇ 'ਚ ਦੱਸਾਂਗੇ ਜਿਸ 'ਚ ਤੁਹਾਨੂੰ 3ਜੀ.ਬੀ. ਰੋਜ਼ਾਨਾ ਡਾਟਾ ਨਾਲ 6ਜੀ.ਬੀ. ਵਾਧੂ ਡਾਟਾ ਵੀ ਮਿਲੇਗਾ।

ਇਹ ਵੀ ਪੜ੍ਹੋ:ਅਮਰੀਕਾ 'ਚ ਕੋਰੋਨਾ ਕਾਰਣ ਹਰ 30 ਸੈਕਿੰਡ 'ਚ 1 ਮੌਤ

ਇਸ ਪਲਾਨ ਦੀ ਕੀਮਤ 401 ਰੁਪਏ ਹੈ ਜਿਸ ਦੀ ਮਿਆਦ 28 ਦਿਨਾਂ ਦੀ ਹੈ। ਕੰਪਨੀ ਨੇ ਇਸ ਨੂੰ ਇਕ ਕ੍ਰਿਕੇਟ ਪਲਾਨ ਦੇ ਤੌਰ 'ਤੇ ਬਾਜ਼ਾਰ 'ਚ ਪੇਸ਼ ਕੀਤਾ ਹੈ ਤਾਂ ਕਿ ਯੂਜ਼ਰਸ ਪਲਾਨ 'ਚ ਡਾਟਾ ਲਿਮਿਟ ਦੇ ਖਤਮ ਹੋਣ ਦੀ ਚਿੰਤਾ ਕੀਤੇ ਬਿਨਾਂ ਕ੍ਰਿਕੇਟ ਮੈਚ ਦਾ ਮਜ਼ਾ ਲੈ ਸਕਣ। ਇਸ ਪਲਾਨ ਦੀ ਖਾਸੀਅਤ ਹੈ ਕਿ ਰੋਜ਼ਾਨਾ 3ਜੀ.ਬੀ. ਡਾਟਾ ਤੋਂ ਇਲਾਵਾ ਇਸ 'ਚ ਤੁਹਾਨੂੰ 6ਜੀ.ਬੀ. ਵਾਧੂ ਡਾਟਾ ਵੀ ਮਿਲੇਗਾ ਭਾਵ ਇਸ ਪਲਾਨ ਤਹਿਤ ਯੂਜ਼ਰਸ ਕੁੱਲ 90 ਜੀ.ਬੀ. ਡਾਟਾ ਦਾ ਲਾਭ ਲੈ ਸਕਦੇ ਹਨ। ਹੋਰ ਆਫਰਸ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਜਿਓ-ਟੂ-ਜਿਓ ਅਨਲਿਮਟਿਡ ਕਾਲਿੰਗ ਅਤੇ ਹੋਰ ਨੰਬਰ 'ਤੇ ਕਾਲ ਲਈ 1000 ਮਿੰਟਸ ਮਿਲਦੇ ਹਨ।

ਇਹ ਵੀ ਪੜ੍ਹੋ:ਅਮਰੀਕਾ ਨੇ ਚੀਨੀ ਨਾਗਰਿਕਾਂ 'ਤੇ ਲਾਈ ਵੀਜ਼ਾ ਪਾਬੰਦੀ

ਇਸ ਪਲਾਨ 'ਚ ਮਿਲਣ ਵਾਲੇ ਹੋਰ ਆਫਰਸ
ਜਿਓ ਦੇ ਇਸ ਪਲਾਨ 'ਚ ਜਿਓ ਐਪਸ ਦੀ ਮੈਂਬਰਸ਼ਿਪ ਵੀ ਫ੍ਰੀ ਆਫਰ ਕੀਤੀ ਜਾਂਦੀ ਹੈ, ਉੱਥੇ ਇਸ ਪਲਾਨ ਤਹਿਤ ਯੂਜ਼ਰਸ ਨੂੰ Disney+ Hotstar VIP ਦੀ ਇਕ ਸਾਲ ਦੀ ਮੁਫਤ 'ਚ ਸਬਸਕਰੀਪਸ਼ਨ ਵੀ ਦਿੱਤੀ ਜਾ ਰਹੀ ਹੈ।


author

Karan Kumar

Content Editor

Related News