10,000 ਰੁਪਏ ਤੋਂ ਵੀ ਘੱਟ ਕੀਮਤ ''ਤੇ ਮਿਲ ਰਹੀ ਹੈ ਇਹ ਨੋਟਬੁੱਕ

03/05/2017 11:45:32 AM

ਜਲੰਧਰ : ਭਾਰਤ ਦੀ ਇਲੈਕਟ੍ਰਾਨਿਕ ਕੰਪਨੀ ਆਈਬਾਲ (iball) ਨੇ ਆਪਣੀ ਲੇਟੈਸਟ ਕਾਂਪਬੁੱਕ (CompBook) ਨੋਟਬੁੱਕ ਨੂੰ 11,499 ਰੁਪਏ ਕੀਮਤ ''ਚ ਲਾਂਚ ਕੀਤਾ ਗਿਆ ਸੀ। ਇਸ ਨੋਟਬੁੱਕ ''ਤੇ 13 ਫ਼ੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ ਜਿਸ ਦੇ ਨਾਲ ਇਸ ਦੀ ਕੀਮਤ ਸਿਰਫ਼ 9,999 ਰੁਪਏ ਰਹਿ ਗਈ ਹੈ। ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ਤੋਂ ਖਰੀਦਿਆ ਜਾ ਸਕਦਾ ਹੈ।

ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੰਡੋਜ਼ 10 ਓ . ਐੱਸ ''ਤੇ ਆਧਾਰਿਤ ਨੋਟਬੁੱਕ ''ਚ 1.8GHz ''ਤੇ ਕੰਮ ਕਰਨ ਵਾਲਾ ਇੰਟੈੱਲ ਐਟਮ ਪ੍ਰੋਸੈਸਰ ਲਗਾ ਹੈ। ਇਸ ਦੀ 11.6 ਇੰਚ ਸਾਈਜ਼ ਦੀ ਐੱਚ. ਡੀ ਡਿਸਪਲੇ 1366x768 ਪਿਕਸਲ ਰੈਜ਼ੋਲੀਊਸ਼ਨ ਨੂੰ ਸਪੋਰਟ ਕਰਦੀ ਹੈ। ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ 32GB eMMC ਸਟੋਰੇਜ਼ ਵਾਲੀ ਨੋਟਬੁੱਕ ''ਚ 2 ਜੀ. ਬੀ ਰੈਮ ਦਿੱਤੀ ਗਈ ਹੈ ਜੋ ਸਾਫਟਵੇਅਰ ਚਲਾਉਣ ''ਚ ਮਦਦ ਕਰੇਗੀ।

ਕੁਨੈੱਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ ਵਾਇਰਲੈੱਸ LAN, ਬਲੁਟੁੱਥ, ਡਾਇਰੈਕਟ ਯੂ. ਐੱਸ. ਬੀ, ਮਿੰਨੀ HDMI ਅਤੇ ਮਲਟੀ ਕਾਰਡ ਦੀ ਸਪੋਰਟ ਮੌਜੂਦ ਹੈ। ਇਸ ਤੋਂ ਇਲਾਵਾ ਇਸ ''ਚ 8.5 ਘੰਟੇ ਦਾ ਬੈਕਅਪ ਦੇਣ ਵਾਲੀ ਬੈਟਰੀ, ਟੱਚ ਪੈਡ ਅਤੇ 0.3 ਮੈਗਾਪਿਕਸਲ ਦਾ ਵੈੱਬਕੈਮ ਵੀ ਦਿੱਤਾ ਗਿਆ ਹੈ।


Related News