ਸਮਾਰਟਫੋਨ ਚਾਰਜ ਕਰਨ ਲਈ ਵਿਕਸਿਤ ਕੀਤੀ ਗਈ ਨਵੀਂ ਤਕਨੀਕ

Saturday, Dec 03, 2016 - 02:07 PM (IST)

ਸਮਾਰਟਫੋਨ ਚਾਰਜ ਕਰਨ ਲਈ ਵਿਕਸਿਤ ਕੀਤੀ ਗਈ ਨਵੀਂ ਤਕਨੀਕ

ਜਲੰਧਰ - ਘਰੋਂ ਬਾਹਰ ਰਹਿਣ ''ਤੇ ਜ਼ਿਆਦਾਤਰ ਲੋਕ ਸਮਾਰਟਫੋਨ ਚਾਰਜ ਕਰਨ ਲਈ ਐਕਸਟਰਨਲ ਸਕੱਚ ਪਾਵਰ ਬੈਂਕਸ ਦੀ ਵਰਤੋਂ ਕਰਦੇ ਹਨ ਜੋ ਸਮਰੱਥਾ ਦੇ ਮਾਮਲੇ ''ਚ ਸੀਮਿਤ ਹੁੰਦੇ ਹਨ। ਇਸ ਗੱਲ ''ਤੇ ਧਿਆਨ ਦਿੰਦੇ ਹੋਏ HandEnergy ਨਾਂ ਦੀ ਨਵੀਂ ਡਿਵਾਈਸ ਵਿਕਸਿਤ ਕੀਤੀ ਗਈ ਹੈ ਜੋ ਸਮਾਰਟਫੋਨ ਨੂੰ ਕਈ ਵਾਰ ਚਾਰਜ ਕਰਨ ''ਚ ਮਦਦ ਕਰੇਗੀ।

 

ਇਸ ਤਰ੍ਹਾਂ ਚਾਰਜ ਹੋਵੇਗੀ ਇਹ ਡਿਵਾਈਸ

ਇਸ ਨਵੀਂ HandEnergy ਡਿਵਾਈਸ ਨੂੰ ਚਾਰਜ ਕਰਨ ਲਈ ਤੁਹਾਨੂੰ ਬੱਸ ਇਸ ਨੂੰ ਸਿਰਫ ਇਕ ਹੱਥ ਨਾਲ ਘੁਮਾਉਣਾ ਹੋਵੇਗਾ। ਇਸ ਪ੍ਰਕਿਰਿਆ (ਮੂਵਮੈਂਟ) ਨਾਲ ਪੈਦਾ ਕੀਤੀ ਗਈ ਪਾਵਰ ਇਸ ਡਿਵਾਈਸ ''ਚ ਮੌਜੂਦ ਬੈਟਰੀ ''ਚ ਸੇਵ ਹੋਣ ਲੱਗੇਗੀ, ਜਿਸ ਨਾਲ ਇਹ ਡਿਵਾਈਸ ਚਾਰਜ ਹੋਣਾ ਸ਼ੁਰੂ ਹੋ ਜਾਵੇਗੀ।

HandEnergy ਡਿਵਾਈਸ ''ਚ ਇਕ ਮੈਗਨੈਟਿਕ ਰੋਟਰ, ਇਕ ਸਟੇਟਰ, ਇਕ 1,000-mAh ਕਪੈਸਿਟੀ ਦੀ ਬੈਟਰੀ ਤੇ ਇਕ ਸਕੱਚਪੋਰਟ ਮੌਜੂਦ ਹੈ। ਇਸ ਡਿਵਾਈਸ ਦੇ ਘੁੰਮਣ ਨਾਲ ਮੈਗਨੈਟਿਕ ਰੋਟਰ ਨੂੰ ਸਿਗਨਲ ਮਿਲਦਾ ਹੈ ਤੇ ਇਹ ਘੁੰਮਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਪੈਦਾ ਕੀਤੀ ਗਈ ਮਕੈਨਿਕਲ ਪਾਵਰ ਨੂੰ ਰੋਟਰ ਤੋਂ ਸਟੇਟਰ ''ਚ ਭੇਜਿਆ ਜਾਂਦਾ ਹੈ ਜਿਸ ਨਾਲ ਇਲੈਕਟ੍ਰਿਕ ਕਰੰਟ ਬਣਦਾ ਹੈ। ਇਹ ਇਲੈਕਟ੍ਰੀਕਲ ਪਾਵਰ ਬੈਟਰੀ ''ਚ ਸੇਵ ਹੁੰਦੀ ਹੈ ਤੇ ਸਕੱਚਵਾਇਰ ਦੀ ਮਦਦ ਨਾਲ ਡਿਵਾਈਸ ਨੂੰ ਚਾਰਜ ਕਰਨ ''ਚ ਮਦਦ ਕਰਦੀ ਹੈ।

 

ਬਿਆਨ ਦੇ ਅਨੁਸਾਰ-ਰਚਨਕਾਰਾਂ HandEnergy ਅਨੁਸਾਰ ਡਿਵਾਈਸ ''ਚ ਲੱਗੀ ਬੈਟਰੀ 5 V/0.8 A ਇਨਪੁਟ ਪਾਵਰ ਨਾਲ ਚਾਰਜ ਹੁੰਦੀ ਹੈ ਤੇ ਇਹ ਵੱਧ ਤੋਂ ਵੱਧ 5v/1A ਦੀ ਪਾਵਰ ਆਊਟਪੁਟ ਦਿੰਦੀ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਸ ''ਚ ਬਲੂਟੁੱਥ ਮਾਡਿਊਲ ਵੀ ਮੌਜੂਦ ਹੈ ਤਾਂ ਕਿ ਤੁਸੀਂ ਮੋਬਾਇਲ ਐਪ ਦੀ ਮਦਦ ਨਾਲ ਰੀਅਲ ਟਾਈਮ ਚਾਰਜਿੰਗ ਸਟੇਟਸ ਦਾ ਪਤਾ ਲਗਾ ਸਕੋ। ਫਿਲਹਾਲ ਇਸ ਨੂੰ ਬਣਾਉਣ ਵਾਲੀ ਟੀਮ ਡਿਵਾਈਸ ਨੂੰ ਟੈਸਟ ਕਰਨ ''ਚ ਜੁਟੀ ਹੋਈ ਹੈ ਤੇ ਉਨ੍ਹਾਂ ਦਾ ਰਹਿਣਾ ਹੈ ਕਿ ਛੇਤੀ ਹੀ ਇਸ ਦਾ ਉਤਪਾਦਨ ਸ਼ੁਰੂ ਕੀਤਾ ਜਾਵੇਗਾ। ਟੀਮ ਦਾ ਕਹਿਣਾ ਹੈ ਕਿ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਰਿਹਾ ਤਾਂ ਮਈ 2017 ਤੱਕ ਇਸ ਡਿਵਾਈਸ ਨੂੰ ਉਪਲੱਬਧ ਕੀਤਾ ਜਾ ਸਕਦਾ ਹੈ।


Related News