ਸਰਦੀਆਂ ''ਚ ਪੈਰਾਂ ਨੂੰ ਗਰਮ ਰੱਖੇਗੀ ਇਹ ਨਵੀਂ ਤਕਨੀਕ
Monday, Dec 12, 2016 - 11:01 AM (IST)

ਜਲੰਧਰ- ਸਰਦੀਆਂ ਦੇ ਮੌਸਮ ''ਚ ਕਈ ਥਾਵਾਂ ''ਤੇ ਤਾਪਮਾਨ ਕਾਫ਼ੀ ਘੱਟ ਹੋ ਜਾਂਦਾ ਹੈ ਜਿਸਦੇ ਨਾਲ ਜ਼ ਦੇ ਕੰਮਾਂ ''ਚ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਗੱਲ ''ਤੇ ਧਿਆਨ ਦਿੰਦਿਆਂ ਪਲੱਸ ਵਿੰਟਰ ਇਨਸੋਲਸ (+Winter insoles) ਬਣਾਏ ਗਏ ਹਨ ਜੋ ਸਰਦੀ ''ਚ ਤੁਹਾਡੇ ਪੈਰਾਂ ਨੂੰ ਗਰਮ ਕਰਨ ''ਚ ਮਦਦ ਕਰਨਗੇ। ਇਨ੍ਹਾਂ ਨੂੰ ਸਿਰਫ 2 ਮਿ. ਮੀ. ਮੋਟਾ ਅਤੇ ਹੀਲ ਤੋਂ 6 ਮਿ. ਮੀ. ਉੱਚਾ ਬਣਾਇਆ ਗਿਆ ਹੈ ਜਿਸਦੇ ਨਾਲ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਜੁੱਤੀਆਂ ''ਚ ਆਸਾਨੀ ਨਾਲ ਫਿੱਟ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਥਰਮਾਸੈੱਲ (ThermaCELL) ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੇ ਸਭ ਤੋਂ ਪਤਲੇ ਇਨਸੋਲਸ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਵਰਤੋਂ ''ਚ ਲਿਆਂਦਾ ਜਾ ਸਕਦਾ ਹੈ।
ਐਪ ਨਾਲ ਹੋਣਗੇ ਕੰਟਰੋਲ
ਇਸਦੇ ਤਾਪਮਾਨ ਨੂੰ ਐਪ ਦੀ ਮਦਦ ਨਾਲ 20 ਤੋਂ 40º C (68 से 104º F) ਤੱਕ ਮੇਨਟੇਨ ਕੀਤਾ ਜਾ ਸਕਦਾ ਹੈ। ਇਨ੍ਹਾਂ ''ਚ ਸੈਂਸਰਸ ਲਾਏ ਗਏ ਹਨ ਜੋ ਪੈਰਾਂ ਦੀਆਂ ਉਂਗਲਾਂ ਅਤੇ ਅੱਡੀ ਨਾਲ ਤਾਪਮਾਨ ਨੂੰ ਮਾਨੀਟਰ ਕਰਦੇ ਹਨ ਅਤੇ ਠੀਕ ਤਾਪਮਾਨ ਤੱਕ ਪੁੱਜਣ ''ਤੇ ਆਪਣੇ-ਆਪ ਪੈਰ ਨੂੰ ਗਰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਤੋਂ ਇਲਾਵਾ ਇਸ ''ਚ ਐਕਸੀਲੇਰੋਮੀਟਰ ਵੀ ਮੌਜੂਦ ਹੈ ਜੋ ਪੈਰਾਂ ਦੀ ਮੂਵਮੈਂਟ ਦਾ ਪਤਾ ਲਾ ਕੇ ਹੀਟਿੰਗ ਐਲੀਮੈਂਟ ਨੂੰ ਆਨ ਕਰ ਦਿੰਦਾ ਹੈ।
ਵਾਇਰਲੈੱਸ ਚਾਰਜਿੰਗ
ਇਸ ਇਨਸੋਲਸ ਨੂੰ ਪਤਲਾ ਬਣਾਉਣ ਦੇ ਮਕਸਦ ਨਾਲ ਇਨ੍ਹਾਂ ''ਚ ਕੋਈ ਵੀ ਪਾਵਰ ਸਵਿੱਚ ਅਤੇ ਚਾਰਜਿੰਗ ਪੋਰਟ ਨਹੀਂ ਲੱਗਾ ਹੈ, ਇਸ ਲਈ ਇਸ ਨੂੰ ਵਾਇਰਲੈੱਸ ਚਾਰਜਿੰਗ ਸਪੋਰਟ ਦਿੱਤੀ ਗਈ ਹੈ ਯਾਨੀ ਚਾਰਜ ਕਰਨ ਵੇਲੇ ਤੁਹਾਨੂੰ ਬਸ ਇਨ੍ਹਾਂ ਨੂੰ ਚਾਰਜਿੰਗ ਪੈਡ ਦੇ ਉੱਤੇ ਰੱਖਣਾ ਹੋਵੇਗਾ, ਜਿਸ ਤੋਂ ਬਾਅਦ ਤੁਸੀਂ ਆਈ. ਓ. ਐੱਸ ਅਤੇ ਐਂਡ੍ਰਾਇਡ ਐਪ ਦੀ ਮਦਦ ਨਾਲ ਚਾਰਜਿੰਗ ਨੂੰ ਆਨ ਕਰ ਸਕਦੇ ਹੋ।
5 ਘੰਟਿਆਂ ਦਾ ਮਿਲੇਗਾ ਬੈਕਅਪ
ਇਨ੍ਹਾਂ ਨੂੰ ਤੁਸੀਂ 3 ਘੰਟੇ ਤੱਕ ਚਾਰਜ ਕਰ ਕੇ 5 ਘੰਟਿਆਂ ਤੱਕ ਆਸਾਨੀ ਨਾਲ ਵਰਤੋਂ ''ਚ ਲਿਆ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਘੱਟ ਚੱਲ ਰਹੇ ਹੋ ਜਾਂ 5 ਮਿੰਟ ਤੱਕ ਕਿਤੇ ਬੈਠ ਗਏ ਹੋ ਤਾਂ ਇਹ ਆਟੋਮੈਟਿਕਲੀ ਬੰਦ ਹੋ ਜਾਂਦੇ ਹਨ ਅਤੇ ਇਸ ਨਾਲ ਤੁਹਾਨੂੰ 5 ਘੰਟਿਆਂ ਦੀ ਬਜਾਏ 6 ਘੰਟਿਆਂ ਦਾ ਬੈਕਅਪ ਮਿਲ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ 97 ਡਾਲਰ (ਕਰੀਬ 6,546 ਰੁਪਏ) ਕੀਮਤ ''ਚ ਲਾਂਚ ਕੀਤਾ ਜਾਵੇਗਾ।