ਕਾਗਜ਼ ਦੇ ਹਵਾਈ ਜਹਾਜ਼ ਬਣਾਵੇਗੀ ਇਹ ਮਸ਼ੀਨ (ਵੀਡੀਓ)

02/11/2016 6:21:29 PM

ਜਲੰਧਰ: ਮਸ਼ੀਨਾਂ ਨੂੰ ਅਜਿਹੇ ਟੂਲ ਦੇ ਤੌਰ ''ਤੇ ਦੇਖਿਆ ਜਾਂਦਾ ਹੈ ਜੋ ਆਪਣੀ ਤਾਕਤ ਨਾਲ ਕਿਸੇ ਕੰਮ ਨੂੰ ਪੂਰਾ ਕਰਨ ਲਈ ਮੂਵਮੈਂਟ ਕਰਦੀ ਹੈ ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਇਕ ਮਸ਼ੀਨ ਕਾਗਜ਼ ਦੇ ਜਹਾਜ਼ ਬਣਾ ਸਕਦੀ ਹੈ ਜੀ ਹਾਂ ਹੁੱਣ ਇਕ ਅਜਿਹੀ ਮਸ਼ੀਨ ਡਿਵੈੱਲਪ ਕੀਤੀ ਗਈ, ਜੋ ਕਾਗਜ਼ ਦੇ ਜਹਾਜ਼ ਬਣਾ ਕੇ ਉਸ ਨੂੰ ਲਾਂਚ ਵੀ ਕਰਦੀ ਹੈ। ਇਸ ਏਅਰੋਸਪੇਸ ਅਤੇ ਇਲੈਕਟ੍ਰਾਨਿਕਸ ਕੰਪਨੀ arrow ਨੇ Elevation ਡਿਜ਼ੀਟਲ ਮੀਡੀਆ ਅਤੇ ਬ੍ਰਾਜ਼ੀਲਿਅਨ ਕੰਪਨੀ LEGO ਰੋਬੋਟਿਕਸ ਦੇ ਨਾਲ ਭਾਗੀਦਾਰੀ ਕਰ ਕੇ ਡਿਵੈਲਪ ਕੀਤੀ।

ਦੇਖਣ ''ਚ ਤਾਂ ਇਹ ਮਸ਼ੀਨ ਇਕ ਮੇਜ਼ ਤੋਂ ਵੀ ਛੋਟੀ ਹੈ ਪਰ ਇਹ ਬਹੁਤ ਤੇਜ਼ੀ ਨਾਲ ਕਾਗਜ਼ ਦੇ ਜਹਾਜ਼ ਬਣਾ ਦਵੇਗੀ, ਮਸ਼ੀਨ ''ਚ ਰਬੜ ਦੇ ਪਹੀਆਂ ਦੀ ਮਦਦ ਨਾਲ ਕਾਗਜ਼ ਭਰਿਆ ਜਾਂਦਾ ਹੈ ਜੋ ਮਸ਼ੀਨ ''ਚ ਲਗੇ ਹਾਈਡ੍ਰੋਲਿਕ ਪੈਨਲਸ ਫੋਲਡ ਕਰ ਕੇ ਵਹੀਲਸ ਦੀ ਮਦਦ ਨਾਲ ਇਲ ਨੂੰ ਲਾਂਚ ਕਰਦੇ ਹਨ।
ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।


Related News