ਤੁਹਾਡੀ ਸਿਹਤ ਦਾ ਧਿਆਨ ਰੱਖੇਗੀ ਇਹ ਹੈਲਥ ਪਾਈ ਮੋਬਾਇਲ ਐਪ

Thursday, Feb 18, 2016 - 06:10 PM (IST)

ਤੁਹਾਡੀ ਸਿਹਤ ਦਾ ਧਿਆਨ ਰੱਖੇਗੀ ਇਹ ਹੈਲਥ ਪਾਈ ਮੋਬਾਇਲ ਐਪ

ਜਲੰਧਰ— ਜਦੋਂ ਤੁਹਾਡਾ ਸਰੀਰ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਡਾਕਟਰ ਨੂੰ ਮਿਲਦੇ ਹੋ ਅਤੇ ਆਪਣੇ ਸਰੀਰ ਦੀ ਜਾਂਚ ਕਰਾਉਂਦੇ ਹੋ ਜਿਸ ਵਿਚ ਕਾਫੀ ਸਮਾਂ ਅਤੇ ਪੈਸੇ ਆਦਿ ਖਰਚ ਹੁੰਦੇ ਹਨ। ਇਸੇ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਪਲੇਅ ਸਟੋਰ ''ਤੇ ''ਹੈਲਥ ਪਾਈ'' (Health-PIE) ਨਾਂ ਦੀ ਇਕ ਐਪ ਉਪਲੱਬਧ ਹੋਈ ਹੈ ਜੋ ਇਕ ਮੋਬਾਇਲ ਨਰਸ ਦੀ ਤਰ੍ਹਾਂ ਤੁਹਾਡੀ ਸਿਹਤ ਦਾ ਧਿਆਨ ਰੱਖੇਗੀ ਅਤੇ ਬਿਮਾਰੀ ਦੀ ਜਾਂਚ ਕਰਕੇ ਉਸ ਦੇ ਲੱਛਣ, ਰੋਕਥਾਮ, ਖਾਣ-ਪੀਣ ਅਤੇ ਪਰਹੇਜ ਬਾਰੇ ਪੂਰੀ ਜਾਣਕਾਰੀ ਦੇਵੇਗੀ। ਇਹ ਐਪਲੀਕੇਸ਼ਨ ਤੁਹਾਨੂੰ ਦਵਾਈ ਲੈਣ ਵਾਲੇ ਯਾਦ ਦਿਵਾਏਗੀ। ਇਹੀ ਨਹੀਂ ਤੁਸੀਂ ਆਪਣੇ ਪੂਰੇ ਪਰਿਵਾਰ ਦੇ ਮੈਡੀਕਲ ਦਸਤਾਵੇਜ਼ ਜਿਵੇਂ, ਦਵਾਈਆਂ ਦੀ ਲਿਸਟ, ਟੈਸਟ ਰਿਪੋਰਟ ਅਤੇ ਬਿੱਲ ਆਦਿ ਨੂੰ ਵੀ ਇਸ ਐਪ ''ਤੇ ਸੇਵ ਕਰ ਸਕੋਗੇ। 
ਐਪ ''ਚ ਤੁਸੀਂ ਆਪਣੇ ਬੱਚਿਆਂ ਦੇ ਟੀਕਾਕਰਨ ਅਤੇ ਈ-ਚਾਰਟ ਨੂੰ ਵੀ ਬਣਾ ਸਕਦੇ ਹੋ। ਇਹ ਐਪ ਤੁਹਾਨੂੰ ਸਹੀ ਸਮੇਂ ''ਤੇ ਬੱਚਿਆਂ ਨੂੰ ਟੀਕਾਕਰਨ ਲਈ ਯਾਦ ਦਿਵਾਏਗੀ, ਇਸ ਤੋਂ ਇਲਾਵਾ ਬੱਚਿਆਂ ਦਾ ਗ੍ਰੋਥ ਚਾਰਟ ਵੀ ਇਸ ਐਪ ''ਚ ਬਣੇਗਾ। ਐਪ ''ਚ ਤੁਸੀਂ ਆਪਣੇ ਸ਼ੁਗਰ ਜਾਂ ਬਲੱਡ ਪ੍ਰੈਸ਼ਰ ਦੀ ਰੀਡਿੰਗ ਨੂੰ ਇਕ ਚਾਰਟ ਦੇ ਰੂਪ ''ਚ ਸੇਵ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਡੇ ਮਾਂ-ਬਾਪ ਨੇ ਸਮੇਂ ''ਤੇ ਦਵਾਈ ਨਹੀਂ ਲਈ ਤਾਂ ਉਨ੍ਹਾਂ ਤੋਂ ਕਾਫੀ ਦੂਰ ਹੋਣ ਦੇ ਬਾਵਜੂਦ ਤੁਹਾਡੇ ਫੋਨ ''ਤੇ ਐਪ ਦੁਆਰਾ ਤੁਰੰਤ ਅਲਰਟ ਦਿੱਤਾ ਜਾਵੇਗਾ। ਇਹ ਐਪ ਇਕ ਡਿਜੀਟਲ ਡਾਕਟਰ ਦੀ ਤਰ੍ਹਾਂ ਕੰਮ ਕਰਦੀ ਹੈ ਜੋ ਸਮੇਂ-ਸਮੇਂ ''ਤੇ ਤੁਹਾਡੀ ਸਿਹਤ ਦਾ ਧਿਆਨ ਰੱਖੇਗੀ।


Related News