ਕੁਝ ਹੀ ਮਿੰਟਾਂ ''ਚ ਵਿਕ ਗਿਆ ਹਾਨਰ ਦਾ ਇਹ ਸਮਾਰਟਫੋਨ

02/13/2018 9:09:22 PM

ਨਵੀਂ ਦਿੱਲੀ—ਹੁਵਾਵੇ ਦੇ ਸਬ ਬ੍ਰਾਂਡ ਹਾਨਰ ਦੁਆਰਾ ਫਲਿੱਪਕਾਰਟ 'ਤੇ ਲਾਂਚ ਕੀਤਾ ਗਿਆ ਹਾਨਰ 9 ਲਾਈਟ ਰਿਕਾਰਡ 6 ਮਿੰਟਾਂ 'ਚ ਵਿਕ ਗਿਆ। ਕੰਪਨੀ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਸਮਾਰਟਫੋਨ ਦੇ 32 ਜੀ.ਬੀ. ਵੇਰੀਐਂਟ ਦੀ ਕੀਮਤ 10,999 ਰੁਪਏ ਅਤੇ 64 ਜੀ.ਬੀ. ਵੇਰੀਐਂਟੀ ਦੀ ਕੀਮਤ 14,999 ਰੁਪਏ ਰੱਖੀ ਗਈ ਹੈ।
ਇਕ ਰਿਪੋਰਟ ਮੁਤਾਬਕ ਹੁਵਾਵੇ ਕੰਜ਼ਿਊਮਰ ਬਿਨਜਸ ਸਮੂਹ ਦੇ ਸੇਲਸ ਉਪ ਪ੍ਰਧਾਨ ਪੀ.ਸੰਜੀਵ ਨੇ ਕਿਹਾ ਕਿ ਭਾਰੀ ਮੁਕਾਬਲੇ ਦੇ ਬਾਵਜੂਦ ਅਤੇ ਪਹਿਲੀ ਸੇਲ ਤਾਰੀਕ ਦੇ ਕਰੀਬ ਇਕ ਮਹੀਨੇ ਪਹਿਲੇ ਹੀ ਡਿਵਾਈਸ ਨੂੰ ਗਾਹਕਾਂ ਦੀ ਬਿਹਤਰੀਨ ਪ੍ਰਤੀਕਿਰਿਆ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਤੀਕਿਰਿਆ ਦਿਖਾਉਂਦੀ ਹੈ ਕਿ ਗਾਹਕਾਂ ਦਾ ਵਿਸ਼ਵਾਸ ਕਿਫਾਇਤੀ ਕੀਮਤਾਂ 'ਤੇ ਵਧੇ ਫੀਚਰਸ ਵਾਲੇ ਡਿਵਾਈਸ ਮੁਹੱਈਆ ਕਰਵਾਉਣ ਵਾਲੇ ਹਾਨਰ 'ਚ ਬਣਿਆ ਹੋਇਆ ਹੈ।

ਇਸ 'ਚ 5.65 ਇੰਚ ਦੀ ਫੁੱਲ. ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਆਕਟਾ-ਕੋਰ ਹੁਵਾਵੇ ਹਾਈਸੀਲੀਕਾਨ ਕੀਰੀਨ 659 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ ਐਂਡ੍ਰਾਇਡ 8.0 ਓਰੀਓ ਬੇਸਡ ਈ.ਐੱਮ.ਯੂ.ਆਈ. 8.0 ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਚਾਰ ਕੈਮਰੇ ਦਿੱਤੇ ਗਏ ਹਨ ਯਾਨੀ ਫੰਰਟ ਅਤੇ ਰਿਅਰ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਪ੍ਰਾਈਮਰੀ ਕੈਮਰੇ ਦੇ ਤੌਰ 'ਤੇ ਇਸ 'ਚ 13 ਮੈਗਾਪਿਕਸਲ ਦਾ ਸੈਂਸਰ ਹੈ ਅਤੇ ਇਸ 'ਚ 2 ਮੈਗਾਪਿਕਸਲ ਦਾ ਸਕੈਡੰਰੀ ਕੈਮਰਾ ਦਿੱਤਾ ਗਿਆ ਹੈ। ਇਸ ਦਾ ਰੀਅਰ ਕੈਮਰਾ ਸੈਟਅਪ ਫੇਸ ਡਿਟੈਕਸ਼ਨ ਆਟੋ ਫੋਕਸ ਅਤੇ ਐੱਲ.ਈ.ਡੀ. ਫਲੈਸ਼ ਨਾਲ ਲੈੱਸ ਹੈ। ਇਸ ਸਮਾਰਟਫੋਨ ਦੇ ਦੋਵੇ ਵੇਰੀਐਂਟ 'ਚ ਐਕਸਪੇਂਡੇਬਲ ਸਟੋਰੇਜ ਦਿੱਤੀ ਗਈ ਹੈ ਯਾਨੀ ਮੈਮਰੀ ਵਧਾਇਆ ਜਾ ਸਕਦੈ।
ਕੁਨੈਕਟੀਵਿਟੀ ਲਈ ਇਸ 'ਚ 4ਜੀ. Volte ਅਤੇ ਵਾਈ-ਫਾਈ ਸਮੇਤ ਬਲੂਟੁੱਥ, ਜੀ.ਪੀ.ਐੱਸ. ਅਤੇ ਮਾਈਕ੍ਰੋ ਯੂ.ਐੱਸ.ਬੀ. ਵਰਗੇ ਸਟੈਂਡਰਡ ਸਪੋਰਟ ਦਿੱਤੇ ਗਏ ਹਨ। ਇਸ 'ਚ ਹਾਈਬ੍ਰਿਡ ਸਿਮ ਸਲਾਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਫੁੱਲ ਚਾਰਜ ਕਰਕੇ ਤੁਸੀਂ 20 ਘੰਟੇ ਦਾ ਟਾਕਟਾਈਮ ਲੈ ਸਕਦੇ ਹੋ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News