ਕਈ ਲੋਕਾਂ ਦੇ ਮੌਤ ਦਾ ਕਾਰਨ ਬਣੀ ਇਹ ਗੇਮ
Tuesday, Aug 30, 2016 - 03:28 PM (IST)

ਜਲੰਧਰ- ਕੁੱਝ ਹੀ ਸਮੇਂ ''ਚ ਬੇਹੱਦ ਮੁਹਾਰਤ ਹਾਸਿਲ ਕਰਨ ਵਾਲੀ ਪੋਕੀਮੋਨ ਗੇਮ ਨਾਲ ਜੁੜੀ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਿਕ ਪੋਕੇਮੋਨ ਗੋ ਦੇ ਪਲੇਅਰ ਕਈ ਤਰ੍ਹਾਂ ਦੀਆਂ ਪੁਲਿਸ ਘਟਨਾਵਾਂ ''ਚ ਵੀ ਸ਼ਾਮਿਲ ਹੋ ਚੁੱਕੇ ਹਨ। ਠੱਗੀ, ਚੋਰੀ, ਹਮਲਿਆਂ ਅਤੇ ਡ੍ਰਾਈਵਿੰਗ ਨੂੰ ਲੈ ਕੇ 290 ਘਟਨਾਵਾਂ ਸਾਹਮਣੇ ਆਈਆਂ ਹਨ ਜੋ ਇੰਗਲੈਂਡ ਅਤੇ ਵੇਲਸ ਵਰਗੇ ਦੇਸ਼ਾਂ ''ਚ ਵਾਪਰੀਆਂ ਹਨ। 29 ਫੋਰਸ ਵੱਲੋਂ ਬੀ.ਬੀ.ਸੀ. ਨੂੰ ਦਿੱਤੀ ਗਈ ਜਾਣਕਾਰੀ ''ਚ ਦੱਸਿਆ ਗਿਆ ਹੈ ਕਿ ਲੈਂਕੇਸ਼ਰ ਕੰੰਸਟਾਬੁਲੇਰੀ ਵੱਲੋਂ 39 ਘਟਨਾਵਾਂ ਦਾ ਰਿਕਾਰਡ ਦਿੱਤਾ ਹੈ ਜੋ ਪੋਕੀਮੋਨ ਗੋ ਦੇ ਕਾਰਨ ਵਾਪਰੀਆਂ ਹਨ। ਇਨ੍ਹਾਂ ''ਚੋਂ ਗ੍ਰਿਫਤਾਰ ਕੀਤੇ ਗਏ ਮੁਜ਼ਰਿਮਾਂ ਦੀ ਕੋਈ ਰਿਪੋਰਟ ਨਹੀਂ ਦਿੱਤੀ ਗਈ। ਲੜਾਈ ਤੋਂ ਲੈ ਕੇ ਪ੍ਰਾਈਵੇਟ ਪ੍ਰੋਪਰਟੀ ''ਚ ਦਾਖਿਲ ਹੋ ਕੇ ਫੋਨ ਖੋਹਣ ਤੋਂ ਅਤੇ ਹਮਲੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ''ਚੋਂ ਸਭ ਤੋਂ ਆਮ ਅਪਰਾਧ ਚੋਰਾਂ ਵੱਲੋਂ ਇਕ ਮੱਛੀ ਫੜਨ ਦੀ ਤਰ੍ਹਾਂ ਜਾਲ ਵਿਛਾਏ ਜਾਣਾ ਹੈ ਜਿਸ ''ਚ ਚੋਰ ਗੇਮ ਖੇਡਣ ਵਾਲੇ ਨੂੰ ਇਕ ਚੁਣੀ ਹੋਈ ਲੋਕੇਸ਼ਨ ''ਤੇ ਲਿਜ਼ਾ ਕੇ ਲੁੱਟ- ਖੋਹ ਕਰਦੇ ਹਨ। ਇਸ ਦੇ ਨਾਲ ਹੀ ਕੁੱਝ ਹੋਰ ਵੀ ਮਾਮਲੇ ਸਾਹਮਣੇ ਆਏ ਹਨ ਜਿਵੇਂ ਕਿ-
ਪੁਲਿਸ ਦੀ ਇਕ ਹੋਰ ਰਿਪੋਰਟ ਅਨੁਸਾਰ 9 ਕਾਰਾਂ ਨੂੰ ਇਕ ਜੰਕਸ਼ਨ ''ਤੇ ਪਾਰਕ ਕੀਤਾ ਗਿਆ ਸੀ ਜਿਸ ਦਾ ਕਾਰਨ ਡ੍ਰਾਈਵਰ ਵੱਲੋਂ ਪੋਕੀਮੋਨ ਗੇਮ ਖੇਡਦੇ ਹੋਏ ਵਨ-ਵੇਅ ਸਟ੍ਰੀਟ ''ਚ ਡ੍ਰਾਈਵ ਕਰ ਰਹੇ ਸਨ ਜਾਂ ਕਾਰ ਨੂੰ ਰੋਡ ਦੇ ਸੈਂਟਰ ''ਚ ਖੜੇ ਕਰ ਕੇ ਗੇਮ ਖੇਡ ਰਹੇ ਸਨ।
ਇਸ ਐਪ ਨਾਲ ਜੁੜੀ ਪਹਿਲੀ ਮੌਤ ਇਕ 18 ਸਾਲ ਦੇ ਜੈਰਸਨ ਲੋਪੇਜ਼ ਦੀ ਹੋਈ ਸੀ ਜੋ ਕਿ ਉਸ ਦੇ ਚਚੇਰੇ ਭਰਾ ਵੱਲੋਂ ਪੋਕੀਮੋਨ ਗੋ ਖੇਡਣ ਦੌਰਾਨ ਕਿਸੇ ਦੇ ਘਰ ''ਚ ਦਾਖਿਲ ਹੋਣ ਕਰ ਕੇ ਅਗਲੇ ਵਿਅਕਤੀ ਵੱਲੋਂ ਗੋਲੀ ਚਲਾਉਣ ਨਾਲ ਹੋਈ ਸੀ।
ਲੈਂਕੇਸ਼ਰ ਕੰਸਟਾਬੁਲੇਰੀ(Lancashire Constabulary)ਵੱਲੋਂ ਇਸ ਨੂੰ ਲੈ ਕੇ ਕੁੱਝ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ-
ਪੁਲਿਸ ਦਾ ਕਹਿਣਾ ਹੈ ਕਿ ਅਜਿਹੀ ਲੋਕੇਸ਼ਨ ਤੋਂ ਦੂਰ ਰਹੋ ਜਿੱਥੇ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਤੁਸੀਂ ਕਿਸੇ ਅਪਰਾਧ ਦੇ ਸ਼ਿਕਾਰ ਬਣ ਸਕਦੇ ਹੋ।
ਕਿਸੇ ਵੀ ਪਾਣੀ ਵਾਲੀ ਜਗ੍ਹਾ ''ਚ ਦਾਖਿਲ ਨਾ ਹੋਵੋ ਅਤੇ ਨਾ ਹੀ ਕਿਸੇ ਫੁੱਟਪਾਥ ਜਾਂ ਗਲੀ ''ਚ ਲਾਪਰਵਾਹੀ ਨਾ ਵਰਤੋ।