ਤਿਉਹਾਰਾਂ ਦੇ ਮੌਕੇ ''ਤੇ ਇੰਟੈਕਸ ਨੇ ਲਾਂਚ ਕੀਤੇ ਨਵੇਂ ਸਮਾਰਟ LED TV

Tuesday, Oct 25, 2016 - 01:24 PM (IST)

ਤਿਉਹਾਰਾਂ ਦੇ ਮੌਕੇ ''ਤੇ ਇੰਟੈਕਸ ਨੇ ਲਾਂਚ ਕੀਤੇ ਨਵੇਂ ਸਮਾਰਟ LED TV
ਜਲੰਧਰ- ਭਾਰਤ ਦੀ ਇਲੈਕਟ੍ਰੋਨਿਕ ਕੰਪਨੀ ਇੰਟੈਕਸ ਨੇ ਸੋਮਵਾਰ ਨੂੰ ਚਾਰ ਨਵੇਂ ਐੱਲ.ਈ.ਡੀ. ਐਂਡ੍ਰਾਇਡ ਸਮਾਰਟ ਟੀ.ਵੀ. ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ 27,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਐੱਲ.ਈ.ਡੀ. ਟੀ.ਵੀ. Eye Safe T-Matrix ਟੈਕਨਾਲੋਜੀ ਨਾਲ ਲੈਸ ਹਨ ਜੋ ਅੱਖਾਂ ''ਤੇ ਪੈਣ ਵਾਲੀ ਸਟੇਨ ਨੂੰ ਘੱਟ ਕਰਦੀ ਹੈ ਅਤੇ ਬਿਹਤਰੀਨ ਐਕਸਪੀਰੀਅੰਸ ਦਿੰਦੀ ਹੈ। 
ਇਸ ਟੀ.ਵੀ. ਰੇਂਜ ਨੂੰ ਚਾਰ ਸਾਈਜ਼ ''ਚ ਉਪਲੱਬਧ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਕੀਮਤ ਵੀ ਉਸੇ ਹਿਸਾਬ ਨਾਲ ਰੱਖੀ ਗਈ ਹੈ। ਇਨ੍ਹਾਂ ''ਚੋਂ 32-ਇੰਚ ਸਾਈਜ਼ ਦੇ ਐੱਚ.ਡੀ. ਟੀ.ਵੀ. ਦੀ ਕੀਮਤ 27,999 ਰੁਪਏ, 43-ਇੰਚ ਸਾਈਜ਼ ਦੇ ਐੱਚ.ਡੀ. ਟੀ.ਵੀ. ਦੀ ਕੀਮਤ 47,999 ਰੁਪਏ, 50-ਇੰਚ ਸਾਈਜ਼ ਦੇ ਐੱਚ.ਡੀ. ਟੀ.ਵੀ. ਦੀ ਕੀਮਤ 54,999 ਰੁਪਏ ਅਤੇ 55-ਇੰਚ ਦੇ Ultra HD-4K TV ਦੀ ਕੀਮਤ 89,990 ਰੁਪਏ ਰੱਖੀ ਗਈ ਹੈ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਐੱਲ.ਈ.ਡੀ. ਟੀ.ਵੀ. ਮਾਡਲਸ ''ਚ ਐੱਨ-ਸਕ੍ਰੀਨ ਵਾਇਰਲੈੱਸ ਮਿਰਰੋਰਿੰਗ, ਡਿਜੀਟਲ ਰਿਡੱਕਸ਼ਨ ਅਤੇ ਬਿਲਟ-ਇੰਨ ਹਾਈ-ਫਾਈ ਸਿਸਟਮ ਦਿੱਤਾ ਗਿਆ ਹੈ ਜੋ "Sound Alone Effect" ਦਿੰਦਾ ਹੈ ਜਿਸ ਨਾਲ ਡਿਸਪਲੇ ਬੰਦ ਹੋਣ ''ਤੇ ਵੀ ਗਾਣਿਆਂ ਦਾ ਮਜ਼ਾ ਲਿਆ ਜਾ ਸਕਦਾ ਹੈ। ਬਿਲਟ-ਇਨ ਐਪਲੀਕੇਸ਼ੰਸ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਟੀ.ਵੀ. ''ਚ ਯੂਟਿਊਬ, ਫੇਸਬੁੱਕ, ਨੈੱਟਫਲਿੱਕਸ, ਟਵਿਟਰ ਅਤੇ 200 ਤੋਂ ਜ਼ਿਆਦਾ ਐਪਸ ਵਾਲਾ ਕਸਟਮਾਈਜ਼ਡ ਐਪ ਸਟੋਰ ਮੌਜੂਦ ਹੈ ਜੋ ਯੂਜ਼ਰ ਦੀ ਅਲੱਗ-ਅਲੱਗ ਤਰ੍ਹਾਂ ਦੀ ਐਪਸ ਦੀ ਲੋੜ ਨੂੰ ਪੂਰਾ ਕਰੇਗਾ।

Related News