ਬ੍ਰਾਊਜ਼ਰ ਨੂੰ ਹੈਂਗ ਹੋਣ ਤੋਂ ਬਚਾਉਣ ''ਚ ਮਦਦ ਕਰੇਗਾ ਇਹ ਫੀਚਰ

Friday, Aug 26, 2016 - 11:27 AM (IST)

ਬ੍ਰਾਊਜ਼ਰ ਨੂੰ ਹੈਂਗ ਹੋਣ ਤੋਂ ਬਚਾਉਣ ''ਚ ਮਦਦ ਕਰੇਗਾ ਇਹ ਫੀਚਰ
ਜਲੰਧਰ- ਕੰਪਿਊਟਰ ''ਚ ਇਕ ਵਾਰ ''ਚ ਕਈ ਟੈਬਸ ਦੀ ਇਕੱਠੇ ਵਰਤੋਂ ਕਰਦੇ ਸਮੇਂ ਕਈ ਵਾਰ ਕੰਪਿਊਟਰ ਸਲੋ ਹੋ ਜਾਂਦਾ ਹੈ ਜਾਂ ਫਿਰ ਹੈਂਗ ਹੋਣ ਲੱਗਦਾ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਯੂਜ਼ਰ ''ਵਨ ਟੈਬ'' ਐਕਸਟੈਂਸ਼ਨ ਦੀ ਮਦਦ ਲੈ ਸਕਦੇ ਹਨ। ਇਸ ਐਕਸਟੈਂਸ਼ਨ ਨੂੰ ਬ੍ਰਾਊਜ਼ਰ ''ਚ ਸ਼ਾਮਲ ਕਰਨ ਲਈ ਯੂ.ਆਰ.ਐੱਲ. ''ਚ one tab ਟਾਈਪ ਕਰੋ ਅਤੇ ਇਸ ਨੂੰ ਇੰਸਟਾਲ ਕਰੋ ਜਿਸ ਤੋਂ ਬਾਅਦ ਇਹ ਐਕਸਟੈਂਸ਼ਨ ਤੁਹਾਡੇ ਬ੍ਰਾਊਜ਼ਰ ''ਚ ਦਿਖਾਈ ਦੇਣ ਲੱਗੇਗੀ। 
ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਇਸ ਦੇ ਆਈਕਨ ''ਤੇ ਕਲਿੱਕ ਕਰਨਾ ਹੋਵੇਗਾ ਜੋ ਕਿ ਆਈਕਨ ਯੂ.ਆਰ.ਐੱਲ. ਬਾਕਸ ''ਚ ਸੱਜੇ ਪਾਸੇ ਮਿਲੇਗਾ। ਇਸ ਨੂੰ ਔਨ ਕਰਨ ਤੋਂ ਬਾਅਦ ਸਾਰੀਆਂ ਟੈਬਸ ''ਵਨ ਟੈਬ'' ਵਾਲੇ ਆਈਕਨ ''ਚ ਆ ਜਾਣਗੀਆਂ, ਭਾਵ ਬ੍ਰਾਊਜ਼ਰ ''ਚ ਸਿਰਫ ਇਕ ਟੈਬ ਖੁਲ੍ਹੀ ਰਹੇਗੀ ਅਤੇ ਬਾਕੀ ਸਾਰੀਆਂ ਟੈਬਸ ਓਪਨ ਲਿਸਟ ''ਚ ਦਿਖਾਈ ਦੇਵੇਗੀ ਅਜਿਹਾ ਕਰਨ ਨਾਲ ਤੁਸੀਂ ਕੰਪਿਊਟਰ ਦੀ ਹੈਂਗ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ।

Related News