ਜੰਗਲ ਦੇ ਰਾਹ ਨੂੰ ਟਰੈਕ ਕਰੇਗਾ ਇਹ ਡ੍ਰੋਨ (ਵੀਡੀਓ)
Wednesday, Jan 20, 2016 - 02:28 PM (IST)
ਜਲੰਧਰ: ਤੁਸੀਂ ਕਈ ਤਰ੍ਹਾਂ ਦੇ ਡ੍ਰੋਨ ਦੇਖੇ ਹੋਣਗੇ ਜੋ ਰਿਮੋਟ ਦੀ ਮਦਦ ਨਾਲ ਚਲਦੇ ਹਨ ਅਤੇ ਮੂਵੀ, ਆਨਲਾਈਨ ਸਟਰੀਮਿੰਗ ਲਈ ਕੰਮ ''ਚ ਲਿਆਏ ਜਾਂਦੇ ਹਨ, ਪਰ ਹੁਣ ਇਕ ਅਜਿਹਾ ਡ੍ਰੋਨ ਬਣਾਇਆ ਗਿਆ ਹੈ ਜੋ ਜੰਗਲ ਦੀਆਂ ਰੁਕਾਵਟਾਂ ਦਾ ਪਤਾ ਲਗਾ ਕੇ ਉਸ ਨੂੰ ਪਾਰ ਕਰ ਸਕਦਾ ਹੈ ਅਤੇ ਕੰਧ ਦੇ ਸਾਹਮਣੇ ਆਉਣ ''ਤੇ ਮੁੜ ਸਕਦਾ ਹੈ।
ਇਸ ਨੂੰ ਕਟਿੰਗ-ਐੱਜ ਐਲਗੋਰਿਥਮ ਨਾਲ ਡਿਵੈਲਪ ਕੀਤਾ ਗਿਆ ਹੈ ਜੋ ਜੰਗਲ ਦੀਆਂ ਰੁਕਾਵਟਾਂ ਨੂੰ ਪਾਰ ਕਰਨ ''ਚ ਮਦਦ ਕਰਦੀ ਹੈ। MIT/CSAIL ਨੇ ਇਸ ਦੀ ਇਕ ਵੀਡੀਓ ਨੂੰ ਕੈਪਚਰ ਕੀਤਾ ਹੈ ਜਿਸ ''ਚ ਡ੍ਰੋਨ ਦੇ ਰਸਤੇ ਵਿੱਚ 26 ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸਨ ਜਿਸ ਨੂੰ ਡ੍ਰੋਨ ਨੇ ਪਾਰ ਕਰ ਕੇ ਇਸ ਐਲਗੋਰਿਥਮ ਨੂੰ ਸਹੀ ਸਾਬਿਤ ਕੀਤਾ ਹੈ। ਇਸ ਡ੍ਰੋਨ ''ਚ ਲਗੇ ਕੈਮਰੇ ਦੀ ਮਦਦ ਨਾਲ ਕੀਤਾ ਗਿਆ ਜੋ ਓਬਸਟਰੈਕਲ ਲਈ ਰੀਜਨ ਬਣਾਉਂਦਾ ਹੈ ਅਤੇ ਇਸ ਹਿਸਾਬ ਨਾਲ ਹੀ ਹੌਲੀ-ਹੌਲੀ ਅਗੇ ਵੱਧਦਾ ਹੈ। ਇਸ ਦੇ ਭਾਰ ਨੂੰ 34ਗ੍ਰਾਮ ਰੱਖਿਆ ਗਿਆ ਹੈ ਜੋ ਕਿ ਬਾਕੀ ਡ੍ਰੋਨ ਨਾਲੋਂ ਕਾਫੀ ਹਲਕਾ ਹੈ। ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।