ਮਹਿੰਗੇ ਸਮਾਰਟਫੋਨਜ਼ ਖਰੀਦਣ ''ਤੇ ਇਹ ਕੰਪਨੀ ਦੇ ਰਹੀ ਹੈ No Cost EMI ਆਫਰ

Thursday, May 11, 2017 - 05:17 PM (IST)

ਮਹਿੰਗੇ ਸਮਾਰਟਫੋਨਜ਼ ਖਰੀਦਣ ''ਤੇ ਇਹ ਕੰਪਨੀ ਦੇ ਰਹੀ ਹੈ No Cost EMI ਆਫਰ
ਜਲੰਧਰ- ਕੀ ਤੁਸੀਂ ਸਮਾਰਟਫੋਨ ਖਰੀਦਣ ਦਾ ਪਲਾਨ ਕਰ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਇਕ ਜ਼ਬਰਦਸਤ ਆਫਰ ਲੈ ਕੇ ਆਏ ਹਾਂ। ਸਮਾਰਟਫੋਨ ਨਿਰਮਾਤਾ ਕੰਪਨੀ ਅਸੂਸ ਨੇ ਹੋਮ ਕ੍ਰੇਡਿਟ ਨਾਲ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸਮਾਰਟਫੋਨਜ਼ ਨੂੰ ਨੋ ਕਾਸਟ ਈ. ਐੱਮ. ਆਈ. ''ਤੇ ਖਰੀਦਿਆ ਜਾ ਸਕਦਾ ਹੈ। ਹੋਮ ਕ੍ਰੇਡਿਟ ਗਾਹਕਾਂ ਨੂੰ ਬਿਨਾ ਬਿਆਜ ਦੇ 6 ਤੋਂ 7 ਈ. ਐੱਮ. ਆਈ. ''ਚ ਪੂਰੀ ਕੀਮਤ ਚੁਕਾਉਣ ਦਾ ਮੌਕਾ ਦੇ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਹੋਮ ਕ੍ਰੇਡਿਟ ਭਾਰਤ ਦੀ ਮੁੱਖ ਨਾਨ ਬੈਂਕਿੰਗ ਫਾਈਨੇਂਸ਼ੀਅਲ ਕੰਪਨੀ ਹੈ।
ਸਕੀਮ ਦੇ ਅੰਤਰਗਤ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲੇਗਾ ਲਾਭ ? 
ਨੋ ਕਾਸਟ ਈ. ਐੱਮ. ਆਈ. ਸਕੀਮ ਦੇ ਤਹਿਤ ਜ਼ੈੱਨਫੋਨ 3 ਮੈਕਸ 5. 2, ਜ਼ੈੱਨਫੋਨ 3 ਮੈਕਸ 5.5, ਜ਼ੈੱਨਫੋਨ 3 ਐੱਸ ਮੈਕਸ, ਜ਼ੈੱਨਫੋਨ 3 5.2 ਅਤੇ ਜ਼ੈੱਨਫੋਨ 3 5.5 ਸਮਾਰਟਫੋਨ ਖਰੀਦਿਆ ਜਾ ਸਕਦਾ ਹੈ। ਗਾਹਕ ਇਸ ਆਫਰ ਦਾ ਲਾਭ ਅਸੂਸ ਦੇ ਐਕਸਕਲੂਸਿਵ ਆਊਟਲੇਟਸ ''ਤੇ ਜਾ ਕੇ ਲੈ ਸਕਦੇ ਹਨ।
ਇਸ ਸਾਂਝੇਦਾਰੀ ''ਤੇ ਗੱਲ ਕਰਦੇ ਹੋਏ ਅਸੂਸ ਇੰਡੀਆ ਦੇ ਸਾਊਥ ਏਸ਼ੀਆ ਅਤੇ ਕੰਟਰੀ ਮੈਨੇਜ਼ਰ ਪੀਟਰ ਚੈਂਗ ਨੇ ਕਿਹਾ ਅਸੀਂ ਹਮੇਸ਼ਾਂ ਆਪਣੇ ਉਪਭੋਗਤਾਵਾਂ ਨੂੰ ਉਨ੍ਹਾਂ ਉਪਦਾਂ ਨੂੰ ਜ਼ਬਰਦਸਤ ਬਣਾਉਣ ''ਚ ਵਿਸ਼ਵਾਸ ਕਰਦੇ ਹੋ, ਜਾਂ ਉੱਨਤ ਤਕਨੀਕ ਅਤੇ ਸ਼ਾਨਦਾਰ ਫੀਚਰਸ ਨੂੰ ਪੂਰੀ ਤਰ੍ਹਾਂ ਨਾਲ ਜੋੜਦੇ ਹਨ। ਅਸੀਂ ਹੋਮ ਕ੍ਰੇਡਿਟ ਨਾਲ ਸਾਂਝੇਦਾਰੀ ਕਰ ਬੇਹੱਦ ਖੁਸ਼ ਹੈ। ਇਸ ਸਾਂਝੇਦਾਰੀ ਤੋਂ ਗਾਹਕ ਸਾਡੇ ਸਮਾਰਟਫੋਨਜ਼ ਆਸਾਨੀ ਨਾਲ ਖਰੀਦ ਪਾਉਗੇ।

Related News