ਪੁਰਾਣੀ ਸਿਮ ਬਦਲਣ ''ਤੇ ਇਹ ਕੰਪਨੀ ਦੇ ਰਹੀ ਹੈ 4GB ਫਰੀ ਡਾਟਾ

Saturday, Apr 22, 2017 - 11:46 AM (IST)

ਪੁਰਾਣੀ ਸਿਮ ਬਦਲਣ ''ਤੇ ਇਹ ਕੰਪਨੀ ਦੇ ਰਹੀ ਹੈ 4GB ਫਰੀ ਡਾਟਾ

ਜਲੰਧਰ- ਵੋਡਾਫੋਨ ਇੰਡੀਆ ਦਾ ਕਹਿਣਾ ਹੈ ਕਿ ਹਰਿਆਣਾ ਦੇ ਵੋਡਾਫੋਨ ਯੂਜ਼ਰਸ ਆਪਣੇ ਮੌਜੂਦਾ ਸਿਮ ਨੂੰ ਵੋਡਾਫੋਨ 4G ਸਿਮ ''ਚ ਬਦਲ ਕੇ ਡਾਟਾ ਸਟਰੋਂਗ ਨੈੱਟਵਰਕ ਦਾ ਲਾਭ ਉਠਾ ਸਕਦੇ ਹਨ। ਇਸ ਨਾਲ ਹੀ ਸਿਮ ਬਦਲਣ ਵਾਲਿਆਂ ਨੂੰ 4GB ਫਰੀ ਡਾਟਾ ਵੀ ਮਿਲੇਗਾ। ਕੰਪਨੀ ਨੇ ਇਕ ਬਿਆਨ ''ਚ ਕਿਹਾ ਹੈ ਕਿ ਵੋਡਾਫੋਨ ਦੇ 4ਜੀ ਸਿਮ ਹਰਿਆਣਾ ''ਚ ਮੌਜੂਦ ਸਾਰੇ ਵੋਡਾਫੋਨ ਸਟੋਰਸ, ਵੋਡਾਫੋਨ ਮਿੰਨੀ ਸਟੋਰਸ ਅਤੇ ਮਲਟੀਬ੍ਰਾਂਡ ਆਊਟਲੇਟਸ ''ਤੇ ਉਪਲੱਬਧ ਹੋਣਗੇ। ਵੋਡਾਫੋਨ ਦੇ ਉਪਭੋਗਤਾ 199 ''ਤੇ ਫੋਨ ਕਰ ਕੇ ਸਿਮ ਦੀ ਡਿਲੀਵਰੀ ਆਪਣੇ ਘਰ ''ਤੇ ਵੀ ਪਾ ਸਕਦੇ ਹੋ।

ਸਿਮ ਬਦਲਣ ਤੋਂ ਬਾਅਦ ਵੋਡਾਫੋਨ ਪ੍ਰੀ-ਪੈੱਡ ਦੇ ਉਪਭੋਗਤਾ 10 ਦਿਨਾਂ ਲਈ 4GB ਫਰੀ ਡਾਟਾ ਦਾ ਲਾਭ ਮਿਲੇਗਾ, ਪੋਸਟ-ਪੇਡ ਉਪਭੋਗਤਾ ਬਿਲ ਦੀ ਅਗਲੀ ਤਰੀਕ ਤੱਕ ਇਸ ਸਪੈਸ਼ਲ ਆਫਰ ਦਾ ਮਜ਼ਾ ਲੈ ਸਕਦੇ ਹੋ। ਇਸ ਆਫਰ ਦਾ ਲਾਭ ਉਠਾਉਣ ਲਈ ਯੂਜ਼ਰਸ ਦੇ ਕੋਲ 4G ਹੈਂਡਸੈੱਟ ਹੋਣਾ ਚਾਹੀਦਾ।
ਨਵੇਂ ਵੋਡਾਫੋਨ ਸੁਪਰਨੈੱਟ 4G ਸਿਮ ਨਾਲ ਉਪਭੋਗਤਾ 4GB ਫਰੀ ਡਾਟਾ ਦਾ ਲਾਭ ਵੀ ਉਠਾ ਸਕਣਗੇ, ਜੋ ਸਿਮ ਐਕਸਚੇਂਜ ਦੇ 2 ਘੰਟੇ ਦੇ ਅੰਦਰ ਉਪਭੋਗਤਾ ਦੇ ਡਾਟਾ ਬੈਲੇਂਸ ''ਚ ਜੁੜ ਜਾਣਗੇ। 
ਵੋਡਾਫੋਨ ਇੰਡੀਆ ਦੇ ਹਰਿਆਣਾ ਦੇ ਬਿਜਨੈੱਸ ਹੈੱਡ ਮੋਹਿਤ ਨਾਰੂ ਨੇ ਕਿਹਾ ਹੈ ਕਿ ਵੋਡਾਫੋਨ ਹਰਿਆਣਾ ਦੇ 59 ਲੱਖ ਉਪਭੋਗਤਾ ਲਈ ਪਸੰਦੀਦਾ ਦੂਰਸੰਚਾਰ ਸੇਵਾ ਹਨ। ਅਸੀਂ ਆਪਣੇ ਉਪਭੋਗਤਾ ਲਈ ਡਾਟਾ ਸਟਰੋਂਗ ਨੈੱਟਵਰਕ ''ਤੇ 4 ਜੀ. ਬੀ. ਡਾਟਾ ਦਾ ਆਫਰ ਵੀ ਲੈ ਕੇ ਆਏ ਹਨ, ਤਾਂ ਕਿ ਉਹ ਸਾਡੀ ਮੋਬਾਇਲ ਇੰਟਰਨੈੱਟ ਸੇਵਾਵਾਂ ਦਾ ਲਾਭ ਉਠਾ ਸਕੇ।

Related News