ਘਰ ਦੀ ਖ਼ੂਬਸੂਰਤੀ ਨੂੰ ਵਧਾਉਣਗੇ ਕਲਾਸਿਕ LED ਬਲਬ (ਵੀਡੀਓ)

Monday, Feb 15, 2016 - 06:48 PM (IST)

ਜਲੰਧਰ: ਅੱਜ ਦੇ ਦੌਰ ''ਚ ਲੋਕ LED ਬਲਬ ਨੂੰ ਕਾਫੀ ਪਸੰਦ ਕਰ ਰਹੇ ਹਨ, ਕਿਉਂਕਿ ਇਹ ਬਲਬ ਐਨਰਜੀ ਐਫੀਸ਼ਿਐਂਟ ਹੋਣ ਦੇ ਨਾਲ-ਨਾਲ ਜ਼ਿਆਦਾ ਰੋਸ਼ਨੀ ਪ੍ਰਦਾਨ ਕਰਦੇ ਹਨ ਅਤੇ ਬਿਜਲੀ ਦੇ ਬਿਲ ਨੂੰ ਘੱਟ ਕਰਨ ''ਚ ਮਦਦ ਕਰਦੇ ਹਨ।

ਪਰ ਹੁਣ ਵੱਖ ਤਰ੍ਹਾਂ ਦੇ ਦਿਖਣ ਵਾਲੇ ਕਲਾਸਿਕ ਐਡਿਸਨ LED ਲਾਈਟ ਬਲਬ ਡਿਵੈੱਲਪ ਕੀਤੇ ਗਏ ਹਨ ਜੋ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਇਹ LED ਦੇ ਅਗੇ ਕੱਚ ਦੇ ਬਲਬ ਡਿਜ਼ਾਇਨ ਕਰ ਕੇ ਲਗਾਇਆ ਗਿਆ ਹੈ ਜੋ ਕੰਕਰੀਟ ਨਾਲ ਬਣੀ ਬੇਸ ਦਾ ਇਸਤੇਮਾਲ ਕਰ ਕੇ ਫਿੱਟ ਕੀਤਾ ਗਿਆ। ਇਸ ਬੇਸ ''ਚ 7W ਦਾ Hidden LED ਬਲਬ ਅਟੈਚ ਹੈ ਜੋ 220v ''ਤੇ ਕੰਮ ਕਰੇਗਾ ਅਤੇ ਇਹ ਬਲਬ 50,000 ਘੰਟੇ ਤੱਕ ਇਸਤੇਮਾਲ ਕੀਤਾ ਜਾ ਸਕੇਗਾ। ਇਸ ਬਲਬ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।


Related News