ਚੀਨ ਦੀ ਇਸ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਕੀਤੀ ਭਾਰਤ ’ਚ ਪਹਿਲੀ 5G ਕਾਲ

Saturday, Nov 27, 2021 - 01:53 PM (IST)

ਚੀਨ ਦੀ ਇਸ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਕੀਤੀ ਭਾਰਤ ’ਚ ਪਹਿਲੀ 5G ਕਾਲ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਹੈਦਰਾਬਾਦ ਸਥਿਤ ਕੀ-ਸਾਈਟ ਸਲਿਊਸ਼ਨ ਦੀ 5ਜੀ ਲੈਬ ਤੋਂ ਸਫਲਤਾਪੂਰਨ ਪਹਿਲੀ 5G VoNR ਕਾਲ ਕਰਕੇ ਇਕ ਨਵੀਂ ਪ੍ਰਾਪਤੀ ਹਾਸਿਲ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ 5G VoNR (Voice/Video on New Radio) ਕਾਲ ਕੰਪਨੀ ਦੀ ਨਵੀਂ Reno 6 ਸੀਰੀਜ਼ ਤੋਂ ਕੀਤੀ ਗਈ ਹੈ। ਓਪੋ ਇੰਡੀਆ ਦੇ R&D ਹੈੱਡ ਤਸਲੀਮ ਆਰਿਫ਼ ਨੇ ਕਿਹਾ ਹੈ ਕਿ ਸਾਡੀ ਟੀਮ 5ਜੀ ਤਕਨੀਕ ’ਤੇ ਕੰਮ ਕਰ ਰਹੀ ਹੈ, ਤਾਂ ਜੋ ਭਾਰਤੀ ਗਾਹਕਾਂ ਨੂੰ ਬਿਹਤਰ 5ਜੀ ਤਕਨੀਕ ਦਾ ਅਨੁਭਵ ਦਿੱਤਾ ਜਾ ਸਕੇ। 

ਇਹ ਵੀ ਪੜ੍ਹੋ– ਸੁਤੰਤਰਤਾ ਦਿਵਸ ’ਤੇ 5ਜੀ ਸੇਵਾ ਦੀ ਹੋਵੇਗੀ ਸ਼ੁਰੂਆਤ!

ਇੰਝ ਕੰਮ ਕਰਦੀ ਹੈ VoNR ਤਕਨੀਕ
ਤੁਹਾਨੂੰ ਦੱਸ ਦੇਈਏ ਕਿ VoNR ਇਕ ਵੌਇਸ ਓਵਰ 5ਜੀ ਨਿਊ ਰੇਡੀਓ ਕਾਲ ਹੁੰਦੀ ਹੈ ਜੋ ਕਿ 5ਜੀ ਨੈੱਟਵਰਕ ਦੇ SA ਆਰਕੀਟੈੱਕਚਰ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਸਾਧਾਰਣ ਕਾਲ ਸੁਵਿਧਾ ਦੀ ਤੁਲਨਾ ’ਚ VoNR ਬਿਹਤਰ ਸਾਊਂਡ ਅਤੇ ਹਾਈ ਕਲੈਰਿਟੀ ਨਾਲ ਵੀਡੀਓ ਪ੍ਰਦਾਨ ਕਰਦੀ ਹੈ। 

ਭਵਿੱਖ ਦੇ 5ਜੀ ਨੈੱਟਵਰਕ ਦੇ ਮੁੱਢਲੇ ਆਰਕੀਟੈੱਕਚਰ ’ਚੋਂ ਇਕ SA ਆਰਕਿਟੈੱਕਚਰ (SA ਨੈੱਟਵਰਕ) ਨੂੰ ਦੱਸਿਆ ਗਿਆ ਹੈ ਅਤੇ ਹੁਣ ਦੁਨੀਆ ਭਰ ਦੇ ਆਪਰੇਟਰ ਇਨ੍ਹੀਂ ਦਿਨੀਂ SA ਨੈੱਟਵਰਕ ’ਤੇ ਹੀ 5ਜੀ ਤਕਨੀਕ ਦੀ ਟੈਸਟਿੰਗ ਕਰਨ ’ਚ ਜੁਟੇ ਹਨ। 

ਇਹ ਵੀ ਪੜ੍ਹੋ– ਟੈਰਿਫ ਮਹਿੰਗਾ ਕਰਨ ਤੋਂ ਬਾਅਦ Vi ਦਾ ਤੋਹਫ਼ਾ, ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲ ਰਿਹਾ ਡਾਟਾ


author

Rakesh

Content Editor

Related News