ਸਕਿੰਟਾ ''ਚ ਸਾਫ਼ ਕਰੇਗਾ ਸਿਗਰਟ ਦੇ ਧੂੰਏ ਨੂੰ ਇਹ ਕਾਰ ਪਿਓਰੀਫਾਇਰ
Sunday, Jan 31, 2016 - 06:05 PM (IST)
ਜਲੰਧਰ- ਮਾਰਕੀਟ ''ਚ ਕਈ ਤਰ੍ਹਾਂ ਦੇ ਕਾਰ ਪਿਓਰੀਫਾਇਰ ਉਪਲੱਬਧ ਹਨ ਜੋ ਕਾਰ ਦੀ ਅੰਦਰੂਨੀ ਹਵਾ ਨੂੰ ਸਾਫ਼ ਕਰਨ ਦਾ ਦਾਅਵਾ ਕਰਦੇ ਹਨ ਪਰ ਇਹ ਠੀਕ ਤਰੀਕੇ ਨਾਲ ਹਵਾ ਨੂੰ ਸਾਫ਼ ਨਹੀਂ ਕਰ ਪਾਉਂਦੇ, ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਇਕ ਕੰਪਨੀ ਨੇ ਨਵੀਂ ਤਕਨੀਕ ਦੇ ਤਹਿਤ ਇਕ ਅਜਿਹਾ ਏਅਰ ਪਿਓਰੀਫਾਇਰ ਬਣਾਇਆ ਹੈ ਜੋ ਕੁਝ ਸਕਿੰਟਾ ''ਚ ਹਵਾ ''ਚ ਮੌਜੂਦ ਬੈਕਟੀਰੀਆ ਅਤੇ ਵਾਇਰਸ ਨੂੰ ਰਿਮੂਵ ਕਰ ਕੇ ਸਾਫ਼ ਹਵਾ ਮੁਹਈਆ ਕਰਵਾਉਂਦਾ ਹੈ ।
ਇਸ ਨੂੰ FRiEQ ਕੰਪਨੀ ਨੇ ਵਿਕਸਿਤ ਕੀਤਾ ਹੈ ਜੋ 4.8 ਮਿਲੀਅਨ ਨੈਗੇਟਿਵ ਆਇੰਸ ਨੂੰ ਪ੍ਰਤੀ cm³ ਨਾਲ ਰਿਮੂਵ ਕਰਦਾ ਹੈ । ਖਾਸ ਗੱਲ ਇਹ ਹੈ ਕਿ ਇਹ ਸਿਗਰਟ ਦੇ ਧੂੰਏ ਨੂੰ ਕਾਰ ''ਚ ਫੈਲਣ ਤੋਂ ਪਹਿਲਾਂ ਹੀ ਸਾਫ਼ ਕਰ ਦਿੰਦਾ ਹੈ ਜਿਸ ਨਾਲ ਕਾਰ ''ਚ ਮੌਜੂਦ ਬਾਕੀ ਸਵਾਰੀਆਂ ਨੂੰ ਸਾਹ ਲੈਣ ''ਚ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ । ਆਕਰਸ਼ਕ ਡਿਜ਼ਾਈਨ ਦੇ ਨਾਲ-ਨਾਲ ਇਸ ''ਚ ਬਲੂ LED ਦਿੱਤੀ ਗਈ ਜੋ ਇਸ ਦੇ ਓਨ ਹੋਣ ਅਤੇ ਠੀਕ ਤਰੀਕੇ ਨਾਲ ਫਿਟ ਹੋਣ ਦਾ ਸੰਕੇਤ ਦਿੰਦੀ ਹੈ । ਇਹ ਏਅਰ ਪਿਓਰੀਫਾਇਰ ਕਾਰ ਦੇ 12v ਸਿਗਰਟ ਆਉਟਲੈੱਟ ''ਚ ਆਸਾਨੀ ਨਾਲ ਫਿੱਟ ਹੋ ਜਾਂਦਾ ਹੈ । ਕੰਪਨੀ ਨੇ ਇਸਦੀ ਕੀਮਤ 22.99 ਡਾਲਰ ਰੱਖਦੇ ਹੋਏ ਇਸ ਨੂੰ ਅਮੇਜ਼ਨ ''ਤੇ ਉਪਲੱਬਧ ਕਰ ਦਿੱਤਾ ਹੈ ।
