ਇਸ ਸਾਲ Google ''ਤੇ ਸਭ ਤੋਂ ਵੱਧ ਸਰਚ ਹੋਇਆ ਕ੍ਰਿਕਟ
Friday, Dec 05, 2025 - 05:27 PM (IST)
ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਇਸ ਸਾਲ ਸਰਚ ਇੰਜਣ ਗੂਗਲ 'ਤੇ ਕ੍ਰਿਕਟ ਦੇ ਵੱਖ-ਵੱਖ ਫਾਰਮੈਟਾਂ ਏਸ਼ੀਆ ਕੱਪ, ਚੈਂਪੀਅਨਜ਼ ਟਰਾਫ਼ੀ, ਮਹਿਲਾ ਕ੍ਰਿਕਟ ਵਿਸ਼ਵਕੱਪ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀਆਂ 2 ਟੀਮਾਂ ਨੂੰ ਸਭ ਤੋਂ ਵੱਧ ਖੋਜਿਆ ਗਿਆ। ਸ਼ੁੱਕਰਵਾਰ ਨੂੰ ਜਾਰੀ ਹੋਈ ਇਸ ਰਿਪੋਰਟ 'ਚ ਐਥਲੀਟ, ਮੁਕਾਬਲੇ ਅਤੇ ਟੀਮਾਂ ਵਿਚਾਲੇ ਟੌਪ ਟਰੈਂਡਿੰਗ ਗਲੋਬਲ ਸਰਚ ਦਾ ਮੁੱਖ ਆਕਰਸ਼ਨ ਰਹੇ ਕ੍ਰਿਕਟ ਦੇ ਵੱਧਦੇ ਡਿਜੀਟਲ ਫੁੱਟਪ੍ਰਿੰਟ ਦੇਖਣ ਨੂੰ ਮਿਲਿਆ। ਇਹ ਖੇਡ ਲਾਸ ਏਂਜਲਸ 2028 'ਚ ਓਲੰਪਿਕ 'ਚ ਵਾਪਸੀ ਕਰਨ ਵਾਲਾ ਹੈ। ਏਸ਼ੀਆ ਕੱਪ, ਚੈਂਪੀਅਨਜ਼ ਟਰਾਫ਼ੀ 2025 ਅਤੇ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੂਜੇ ਤੋਂ ਚੌਥੇ ਸਥਾਨ 'ਤੇ ਰਹੇ। ਇਹ ਤਿੰਨੋਂ ਟੂਰਮਾਨੈਂਟ ਭਾਰਤੀ ਕ੍ਰਿਕਟ ਟੀਮਾਂ ਨੇ ਜਿੱਤੇ। ਏਸ਼ੀਆ ਕੱਪ 2025 ਦੂਜੇ ਤੋਂ ਚੌਥੇ ਸਥਾਨ 'ਤੇ ਰਹੇ। ਇਹ ਤਿੰਨੋਂ ਟੂਰਨਾਮੈਂਟ ਭਾਰਤੀ ਕ੍ਰਿਕਟ ਟੀਮਾਂ ਨੇ ਜਿੱਤੇ। ਏਸ਼ੀਆ ਕੱਪ 2025 ਨੇ ਤਿੰਨ ਭਾਰਤ ਬਨਾਮ ਪਾਕਿਸਤਾਨ ਮੈਚਾਂ ਤੋਂ ਬਾਅਦ ਹੋਇਆ ਰੋਮਾਂਚਕ ਫਾਈਨਲ ਵੀ ਸ਼ਾਮਲ ਸੀ, ਜਿਸ ਦਾ ਫ਼ੈਸਲਾ ਆਖ਼ਰੀ ਓਵਰ 'ਚ ਹੋਇਆ, ਇਹ ਸਭ ਤਿਲਕ ਵਰਮਾ ਦਾ ਮੈਚ ਜਿਤਾਉਣ ਵਾਲੀ ਕੋਸ਼ਿਸ਼ ਕਾਰਨ ਸੁਰਖੀਆਂ 'ਚ ਰਿਹਾ।
8 ਸਾਲਾਂ ਦੇ ਅੰਤਰਾਲ ਤੋਂ ਬਾਅਦ ਹੋਈ ਚੈਂਪੀਅਨਜ਼ ਟਰਾਫ਼ੀ 'ਚ ਭਾਰਤ ਨੇ ਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਟਰਾਫ਼ੀ ਮੁੜ ਹਾਸਲ ਕੀਤੀ। ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ, ਭਾਰਤ ਨੇ ਆਪਣਾ ਪਹਿਲਾ ਗਲੋਬਲ ਖਿਤਾਬ ਜਿੱਤਿਆ। ਇਹ ਦੇਸ਼ 'ਚ ਮਹਿਲਾ ਖੇਡਾਂ ਲਈ ਇਕ ਇਤਿਹਾਸਕ ਪਲ ਸੀ। ਇਸ ਵਿਚ ਗੂਗਲ 'ਤੇ ਸਭ ਤੋਂ ਵੱਧ ਖੋਜ ਜਾਣ ਵਾਲੇ ਸਪੋਰਟਸ ਟੀਮਾਂ ਦੀ ਰੈਂਕਿੰਗ 'ਚ 2 ਆਈਪੀਐੱਲ ਫ੍ਰੈਂਚਾਇਜ਼ੀ 'ਪੰਜਾਬ ਕਿੰਗਜ਼ ਅਤੇ ਦਿੱਲੀ ਕੈਪਿਟਲਜ਼' ਟੌਪ 5 'ਚ ਸ਼ਾਮਲ ਹੋ ਗਈਆਂ। ਕ੍ਰਿਕਟ ਤੋਂ ਇਲਾਵਾ ਫੁਟਬਾਲ ਅਤੇ ਗੋਲਫ਼ ਨੇ ਵੀ ਆਪਣੀ ਮਜ਼ਬੂਤ ਮੌਜਦੂਗੀ ਬਣਾਈ ਰੱਖੀ। ਫੀਫਾ ਕਲੱਬ ਵਿਸ਼ਵਕੱਪ ਸਪੋਰਟਸ ਮੁਕਾਬਲਾ ਕੈਟੇਗਰੀ 'ਚ ਟੌਪ 'ਤੇ ਰਿਹਾ, ਜਦੋਂ ਕਿ ਰਾਈਡਰ ਕੱਪ ਟੌਪ 5 'ਚ ਸ਼ਾਮਲ ਸੀ।
