ਆਈਫੋਨ ਯੂਜ਼ਰਜ਼ ਲਈ ਖਾਸ ਹੋਵੇਗਾ ਇਹ ਵਾਇਰਲੈੱਸ ਚਾਰਜਿੰਗ ਵਾਲਾ ਬੈਟਰੀ ਕੇਸ

Sunday, Jun 05, 2016 - 04:09 PM (IST)

ਆਈਫੋਨ ਯੂਜ਼ਰਜ਼ ਲਈ ਖਾਸ ਹੋਵੇਗਾ ਇਹ ਵਾਇਰਲੈੱਸ ਚਾਰਜਿੰਗ ਵਾਲਾ ਬੈਟਰੀ ਕੇਸ
ਜਲੰਧਰ-ਮੋਫੀ ਵੱਲੋਂ ਹਾਲ ਹੀ ''ਚ ਆਈਫੋਨ ਲਈ ਇਕ ਨਵੇਂ ਬੈਟਰੀ ਕੇਸ ਦਾ ਖੁਲਾਸਾ ਕੀਤਾ ਹੈ ਜਿਸ ''ਚ ਯੂਜ਼ਰ ਵਾਇਰਲੈੱਸ ਚਾਰਜਰ ਨਾਲ ਸਮਾਰਟਫੋਨ ਨੂੰ ਚਾਰਜ ਕਰ ਸਕਦੇ ਹਨ। ਨਵਾਂ ਜੂਸ ਪੈਕ ਬੈਟਰੀ ਕੇਸ ਇਕ ਵਾਇਰਲੈੱਸ ਚਾਰਜਿੰਗ ਬੇਸ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਆਈਫੋਨ ਨੂੰ ਚੁੰਬਕੀ ਪਕੜ ਨਾਲ ਅਟੈਚ ਕਰ ਕੇ ਚਾਰਜ ਕੀਤਾ ਜਾ ਸਕਦਾ ਹੈ। ਇਸ ਨੂੰ ਵਰਟੀਕਲੀ ਸਰਫੇਸ ਜਿਵੇਂ ਕਿ ਕਾਰ ਅਤੇ ਕਿਸੇ ਡੈਸਕ ''ਤੇ ਵੀ ਰੱਖਿਆ ਜਾ ਸਕਦਾ ਹੈ। ਇਹ ਨਵਾਂ ਜੂਸ ਪੈਕਸ ਆਈਫੋਨ6, ਆਈਫੋਨ6ਐੱਸ ਅਤੇ ਆਈਫੋਨ 6ਐੱਸ ਪਲੱਸ ਨਾਲ ਕੰਪੈਟਿਹਬਲ ਹੈ। ਇਹ ਇਕ ਐਕਸਟਰਾ 1560ਐੱਮ.Â.ਐੱਚ. ਅਤੇ 2420ਐੱਮ.ਏ.ਐੱਚ. ਦਿੱਤੀ ਜਾ ਰਹੀ ਹੈ। 
 
ਇਸ ਵਾਇਰਲੈੱਸ ਚਾਰਜਿੰਗ ਵਾਲੇ ਕੇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਆਈਫੋਨ 6/6ਐੱਸ ਲਈ ਇਸ ਦੀ ਕੀਮਤ 99 ਡਾਲਰ ਜਾਂ ਆਈਫੋਨ 6 ਪਲੱਸ/6ਐੱਸ ਪਲੱਸ ਵਰਜਨ ਲਈ ਇਸ ਦੀ ਕੀਮਤ 129 ਡਾਲਰ ਹੋਵੇਗੀ। ਇਸ ਦੇ ਡੈਸਕ ਮਾਊਂਟ ਦੀ ਕੀਮਤ 59.95 ਡਾਲਰ ਹੋ ਸਕਦੀ ਹੈ , ਇਸੇ ਤਰ੍ਹਾਂ ਇਸ ਦੇ ਵੈਂਟ ਮਾਊਂਟ ਦੀ ਕੀਮਤ 220 ਡਾਲਰ ਹੋਵੇਗੀ।

Related News