ਇਹ ਐਪ ਅਤੇ ਵਿਅਰੇਬਲ ਐਕਸੈਸਰੀ "ਪੋਕੇਮੋਨ" ਗੇਮ ਨੂੰ ਬਣਾਏਗੀ ਹੋਰ ਵੀ ਮਜ਼ੇਦਾਰ
Friday, Jun 17, 2016 - 02:50 PM (IST)

ਜਲੰਧਰ- ਪੋਕੇਮੋਨ ਗੇਮ ਬਾਰੇ ਹੁਣ ਤੱਕ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਹਾਲ ਹੀ ''ਚ ਮਿਲੀ ਇਕ ਰਿਪੋਰਟ ਦੇ ਮੁਤਾਬਿਕ "ਪੋਕੇਮੋਨ ਗੋ" ਜੋ ਕਿ ਇਕ ਗੇਮ ਹੈ, ਨੂੰ ਅਗਲੇ ਮਹੀਨੇ ਪੇਸ਼ ਕੀਤਾ ਜਾ ਰਿਹਾ ਹੈ। ਆਈ.ਓ.ਐੱਸ. ਅਤੇ ਐਂਡ੍ਰਾਇਡ ਵੱਲੋਂ ਪੋਕੇਮੋਨ ਨੂੰ ਏ.ਆਰ.(ਓਗਮੈਂਟਿਡ ਰਿਆਲਿਟੀ) ''ਚ ਲਿਆਂਦਾ ਜਾ ਰਿਹਾ ਹੈ। ਇਕ ਵਾਰ "ਪੋਕੇਮੋਨ ਗੋ" ਐਪ ਨੂੰ ਡਾਊਨਲੋਡ ਕਰਨ ''ਤੇ ਤੁਹਾਡਾ ਸਮਾਰਟਫੋਨ ਕਿਸੇ ਪੋਕੇਮੋਨ ਦੇ ਨੇੜੇ ਹੋਣ ''ਤੇ ਸੰਕੇਤ ਦਵੇਗਾ ਤਾਂ ਕਿ ਤੁਸੀਂ ਉਸ ਪੋਕੇਮੋਨ ਨੂੰ ਕੈਚ ਕਰ ਸਕੋ। ਪੋਕੇਮੋਨ ਨੂੰ ਤੁਹਾਡੀ ਸਕ੍ਰੀਨ ''ਤੇ ਇਕ ਰੀਅਲ ਵਲਡ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ, ਜਿਸ ''ਚ ਤੁਹਾਡੇ ਕੋਲ ਪੋਕੇਮੋਨ ਨੂੰ ਫੜਨ ਲਈ ਸਮਾਰਟਫੋਨ ''ਚ ਇਕ ਪੋਕੇਬਾਲ ਵੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਦੂਜੇ ਪਾਸ ਨੈਂਟੈਂਡੋ ਵੱਲੋਂ ਈ3 2016 ਦੌਰਾਨ ਐਲਾਨ ਕੀਤਾ ਗਿਆ ਹੈ ਕਿ ਕੰਪਨੀ ਇਕ ਰਿਸਟਬੈਂਡ ਐਕਸੈਸਰੀ ਜਾਰੀ ਕਰ ਰਹੀ ਹੈ। ਪੋਕੇਮੋਨ ਗੋ ਪਲੱਸ ਨਾਂ ਦੇ ਇਸ ਰਿਸਟਬੈਂਡ ਨੂੰ 35 ਡਾਲਰ ''ਚ ਵੇਚਿਆ ਜਾਵੇਗਾ। ਪੋਕੇਮੋਨ ਗੋ ਪਲੱਸ ਨਾਲ ਤੁਹਾਨੂੰ ਪੋਕੇਮੋਨ ਨੂੰ ਫੜਨ ਲਈ ਸਮਾਰਟਫੋਨ ਨੂੰ ਓਪਨ ਕਰਨ ਦੀ ਲੋੜ ਨਹੀਂ ਹੋਵੇਗੀ। ਪਿਛਲੇ ਸਤੰਬਰ ਮਹੀਨੇ ''ਚ ਐਲਾਨ ਕੀਤਾ ਗਿਆ ਸੀ ਕਿ ਪੋਕੇਮੋਨ ਗੋ ਨੈਂਟੈਂਡੋ ਦੀ ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਦੂਜੀ ਗੇਮ ਹੋਵੇਗੀ।