ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ
Saturday, Apr 22, 2023 - 05:41 PM (IST)
ਗੈਜੇਟ ਡੈਸਕ- ਤੁਸੀਂ ਮਨੀ ਹਾਈਸਟ ਵੈੱਬ ਸੀਰੀਜ਼ ਬਾਰੇਤਾਂ ਸੁਣਿਆ ਹੋਵੇਗਾ। ਕਿਵੇਂ ਉਸ ਵਿਚ ਪ੍ਰੋਫੈਸਰ ਚੋਰੀ ਲਈ ਰਚਨਾਤਮਕ ਪਲਾਨ ਬਣਾਉਂਦਾ ਹੈ ਅਤੇ ਫਿਰ ਕਰੋੜਾਂ ਰੁਪਏ ਦੀ ਚੋਰੀ ਕੀਤੀ ਜਾਂਦੀ ਹੈ। ਅਜਿਹੀ ਹੀ ਇਕ ਚੋਰੀ ਦੀ ਘਟਨਾ ਨੂੰ ਚੋਰਾਂ ਨੇ ਐਪਲ ਸਟੋਰ 'ਚ ਅੰਜ਼ਾਮ ਦਿੱਤਾ ਹੈ। ਚੋਰਾਂ ਨੇ ਅਮਰੀਕਾ ਦੇ ਐਪਲ ਸਟੋਰ ਨੂੰ ਨਿਸ਼ਾਨਾ ਬਣਾਇਆ ਅਤੇ 436 ਆਈਫੋਨ ਚੋਰੀ ਕਰਕੇ ਫਰਾਰ ਹੋ ਗਏ। ਇਨ੍ਹਾਂ ਸਾਰੇ ਆਈਫੋਨ ਦੀ ਕੁੱਲ ਕੀਮਤ 4.10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ
ਇੰਝ ਦਿੱਤਾ ਚੋਰੀ ਦੀ ਘਟਨਾ ਨੂੰ ਅੰਜ਼ਾਮ
ਸਿਏਟਲ ਦੇ ਇਕ ਸਥਾਨਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ, ਚੋਰਾਂ ਨੇ ਸਿਏਟਲ ਕਾਫੀ ਗਿਅਰ 'ਚ ਸੰਨ੍ਹ ਲਗਾਈ ਅਤੇ ਐਪਲ ਸਟੋਰ ਦੇ ਪਿਛਲੇ ਕਮਰੇ ਤਕ ਪਹੁੰਚਣ ਲਈ ਬਾਥਰੂਮ ਦੀ ਕੰਧ 'ਚ ਸੁਰਾਖ ਕਰ ਦਿੱਤਾ। ਚੋਰਾਂ ਨੇ ਗੁਆਂਢ ਦੀ ਕਾਫੀ ਸ਼ਾਪ ਦੀ ਵਰਤੋਂ ਕਰਕੇ ਐਪਲ ਸਟੋਰ ਦੀ ਸੁਰੱਖਿਆ ਵਿਵਸਥਾ ਨੂੰ ਚਕਮਾ ਦਿੱਤਾ ਅਤੇ ਕਰੀਬ 500,000 ਡਾਲਰ (ਕਰੀਬ 4.10 ਕਰੋੜ) ਰੁਪਏ ਦੀ ਕੀਮਤ ਦੇ 436 ਆਈਫੋਨ ਚੋਰੀ ਕਰ ਲਏ।
ਇਹ ਵੀ ਪੜ੍ਹੋ– ਮੋਬਾਇਲ ਚਲਾ ਰਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ
ਮੈਨੇਜਰ ਨੂੰ ਭਨਕ ਤਕ ਨਹੀਂ ਲੱਗੀ
ਐਪਲ ਦੇ ਰਿਟੇਲ ਅਤੇ ਰੀਜਨਲ ਮੈਨੇਜਰ ਐਰਿਕ ਮਾਰਕਸ ਨੇ ਖੁਲਾਸਾ ਕੀਤਾ ਕਿ ਘਟਨਾ ਤੋਂ ਬਾਅਦ ਸਵੇਰੇ ਉਨ੍ਹਾਂ ਨੂੰ ਇਕ ਕਾਲ ਆਈ ਪਰ ਉਹ ਭਰੋਸਾ ਨਹੀਂ ਕਰ ਪਾ ਰਹੇ ਸਨ ਕਿ ਅਜਿਹਾ ਸੱਚੀ ਹੋਇਆ ਹੈ। ਹਾਲਾਂਕਿ, ਪੁਲਸ ਨੇ ਪੁਸ਼ਟੀ ਕੀਤੀ ਕਿ ਉਸਦੀ ਦੁਕਾਨ ਦੀ ਵਰਤੋਂ ਐਪਲ ਸਟੋਰ ਤਕ ਪਹੁੰਚਣ ਲਈ ਕੀਤੀ ਗਈ ਸੀ। ਮਾਰਕਸ ਨੇ ਦੱਸਿਆ ਕਿ ਮੈਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਚੋਰ ਸਟੋਰ ਦੇ ਨੇੜੇ-ਤੇੜੇ ਹੀ ਸਨ। ਕਿਸੇ ਨੂੰ ਵੀ ਸੋਚਣਾ ਪੈ ਸਕਦਾ ਹੈ ਕਿ ਕਿਵੇਂ ਚੋਰਾਂ ਨੇ ਮਾਲ ਲੇਆਊਟ ਤਕ ਪਹੁੰਚ ਕੀਤੀ।
ਇਹ ਵੀ ਪੜ੍ਹੋ– ਜੇਕਰ ਤੁਸੀਂ ਵੀ ਪਿਛਲੇ 16 ਸਾਲਾਂ ਤੋਂ ਚਲਾ ਰਹੇ ਹੋ ਫੇਸਬੁੱਕ ਤਾਂ ਕੰਪਨੀ ਦੇਵੇਗੀ ਪੈਸੇ, ਇੰਝ ਕਰੋ ਕਲੇਮ
ਇਹ ਵੀ ਪੜ੍ਹੋ– ਇੰਤਜ਼ਾਰ ਖ਼ਤਮ! ਮੁੰਬਈ 'ਚ ਖੁੱਲ੍ਹਾ ਦੇਸ਼ ਦਾ ਪਹਿਲਾ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ
ਕਾਫੀ ਸ਼ਾਪ ਦੇ ਮਾਲਿਕ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਕਾਫੀ ਸ਼ਾਪ ਦੇ ਸੀ.ਈ.ਓ. ਮਾਈਕ ਐਟਕਿੰਸਨ ਨੇ ਵੀ ਟਵੀਟ 'ਤੇ ਸੁਰੰਗ ਦੀ ਇਕ ਤਸਵੀਰ ਦੇ ਨਾਲ ਘਟਨਾ ਬਾਰੇ ਪੋਸਟ ਕੀਤਾ ਹੈ, ਜਿਸਨੂੰ ਚੋਰਾਂ ਨੇ ਐਪਲ ਸਟੋਰ ਦੇ ਬਾਥਰੂਮ 'ਚ ਬਣਾਇਆ ਸੀ। ਉਨ੍ਹਾਂ ਲਿਖਿਆ ਕਿ ਦੋ ਆਦਮੀ ਸਾਡੇ ਰਿਟੇਲ ਦੇ ਸਥਾਨਾਂ 'ਚੋਂ ਇਕ 'ਚ ਦਾਖਲ ਹੋਏ। ਉਨ੍ਹਾਂ ਐਪਲ ਸਟੋਰ ਤਕ ਪਹੁੰਚਣ ਲਈ ਬਾਥਰੂਮ ਦੀ ਕੰਧ 'ਚ ਸੁਰਾਖ ਕੀਤਾ ਅਤੇ 500,000 ਡਾਲਰ ਦੀ ਕੀਮਤ ਦੇ ਆਈਫੋਨ ਚੋਰੀ ਕਰਨ 'ਚ ਕਾਮਯਾਬ ਹੋ ਗਏ। ਸਿਏਟਲ ਕਾਫੀ ਗਿਅਰ ਨੂੰ ਆਪਣੇ ਤਾਲਿਆਂ ਨੂੰ ਬਦਲਣ ਲਈ ਲਗਭਗ 900 ਡਾਲਰ ਖਰਚ ਕਰਨੇ ਪਏ ਅਤੇ ਬਾਥਰੂਮ ਦੀ ਮੁਰੰਮਤ 'ਤੇ 600,900 ਡਾਲਰ ਖਰਚ ਕਰਨੇ ਪਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ– Instagram 'ਤੇ Reels ਬਣਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲਿਆ ਟਿਕਟਾਕ ਵਰਗਾ ਇਹ ਸ਼ਾਨਦਾਰ ਟੂਲ