LG ਨੇ ਆਪਣੇ ਇਨ੍ਹਾਂ ਦੋ ਸਮਾਰਟਫੋਨਜ਼ ਦੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਦਾ ਫੈਸਲਾ

03/05/2017 12:44:08 PM

ਜਲੰਧਰ- ਦੱਖਣ ਕੋਰੀਆ ਦੀ ਪ੍ਰਮੁੱਖ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ ਨੇ ਆਪਣੇ ਦੋ ਸਮਾਰਟਫੋਨ ਮਾਡਲ ਜੀ4 ਅਤੇ ਵੀ10 ਦੇ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਦਾ ਫੈਸਲਾ ਕੀਤਾ ਹੈ। ਸਮਾਚਾਰ ਏਜੰਸੀ ਯੋਨਹਾਪ ਦੀ ਸ਼ਨੀਵਾਰ ਦੀ ਰਿਪੋਰਟ ਮੁਤਾਬਕ, ਐੱਲ. ਜੀ ਨੇ ਇਨ੍ਹਾਂ ਦੋਨਾਂ ਸਮਾਰਟਫੋਨ ਲਈ ਨਵੀਨਤਮ ਐਂਡ੍ਰਾਇਡ 7.0 ਅਪਡੇਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਵੀ10 ਦਾ ਅਪਡੇਟ ਇਸ ਸਾਲ ਦੀ ਦੂੱਜੀ ਛਮਾਹੀ ''ਚ ਜਾਰੀ ਕੀਤਾ ਜਾਵੇਗਾ ਅਤੇ ਜੀ4 ਦਾ ਅਪਡੇਟ ਸਾਲ ਦੀ ਤੀਜੀ ਤੀਮਾਹੀ ''ਚ ਜਾਰੀ ਕੀਤਾ ਜਾਵੇਗਾ । ਇਹ ਸਾਰਣੀ ਕੇਵਲ ਦੱਖਣ ਕੋਰੀਆ ''ਚ ਵੇਚੇ ਗਏ ਸਮਾਰਟਫੋਨ ਲਈ ਹੈ, ਜਦ ਕਿ ਦੁਨੀਆ ਦੇ ਹੋਰ ਬਾਜ਼ਾਰਾਂ ਲਈ ਅਪਡੇਟ ਜਾਰੀ ਕਰਨ ਦੀ ਤਾਰੀਕ ਦਾ ਖੁਲਾਸਾ ਕੰਪਨੀ ਬਾਅਦ ''ਚ ਕਰੇਗੀ।

 

ਐੱਲਜੀ ਨੇ ਜੀ4 ਨੂੰ ਸਾਲ 2015  ਦੇ ਅਪ੍ਰੈਲ ''ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਉਹ ਇਸਦੇ ਓ. ਐੱਸ ਨੂੰ ਦੋ ਵਾਰ ਅਪਡੇਟ ਕਰ ਚੁੱਕੀ ਹੈ। ਜਦ ਕਿ ਵੀ10 ਸਾਲ 2016 ਅਕਤੂਬਰ ''ਚ ਰਿਲੀਜ਼ ਹੋਇਆ ਸੀ। ਕੰਪਨੀ ਨੇ ਇਸ ਦੇ ਓ. ਐੱਸ ਨੂੰ ਵੀ ਹੁਣ ਤੱਕ ਦੋ ਵਾਰ ਅਪਡੇਟ ਕੀਤਾ ਹੈ।


Related News