21 ਅਗਸਤ ਨੂੰ ਲਾਂਚ ਹੋਣਗੀਆ ਦੋ ਸ਼ਾਨਦਾਰ Mercedes ਕਾਰਾਂ
Sunday, Aug 06, 2017 - 09:46 AM (IST)

xਜਲੰਧਰ-Mercedes-AMG ਰੇਂਜ 'ਚ ਜਲਦੀ ਦੀ ਦੋ ਨਵੀਆਂ ਟੂ-ਸੀਟਰ ਕਾਰਾਂ ਦੇ ਨਾਂ ਨਾਲ ਲਾਂਚ ਕਰਨ ਵਾਲੀ ਹੈ। ਇਨ੍ਹਾਂ 'ਚ ਪਹਿਲੀ GT Roadstar ਅਤੇ ਦੂਜੀ GT R ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਕਾਰਾਂ ਨੂੰ 21 ਅਗਸਤ ਨੂੰ ਲਾਂਚ ਕੀਤਾ ਜਾਵੇਗਾ । ਇਨ੍ਹਾਂ ਦੋਵਾਂ ਕਾਰਾਂ ਦੇ ਇੰਜਣ , ਪਰਫੋਰਮਸ ਅਤੇ ਕੀਮਤ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।
Mercedes-AMG GT R
ਇਹ ਸਟੈਂਡਰਡ Mercedes-AMG GT R ਦਾ ਹਾਰਡਵੇਅਰ ਵਰਜਨ ਹੈ। ਇਸ 'ਚ 4.0 ਲੀਟਰ ਦਾ ਟਿਵਨ ਟਰਬੋ ਵੀ8 ਪੈਟਰੋਲ ਇੰਜਣ ਮਿਲੇਗਾ , ਜੋ 585 ਪੀ. ਐੱਸ ਦੀ ਪਾਵਰ ਅਤੇ 700 Nm ਦਾ ਟੋਆਰਕ ਦੇਵੇਗਾ। ਇਹ ਇੰਜਣ 7 ਸਪੀਡ ਡਿਊਲ ਕਲਚ ਗਿਅਰਬਾਕਸ ਨਾਲ ਜੁੜਿਆ ਹੋਵੇਗਾ। ਜੋ ਪਿਛਲੇ ਪਹੀਆਂ 'ਚੇ ਪਾਵਰ ਸਪਲਾਈ ਕਰੇਗਾ ਇਸ ਦੀ ਟਾਪ ਸਪੀਡ 318 ਕਿ. ਮੀ. ਪ੍ਰਤੀ ਘੰਟਾ ਹੋਵੇਗੀ। 100 ਦੀ ਰਫਤਾਰ ਪਾਉਣ ਲਈ ਇਸ
'ਚ 3.6 ਸੈਕਿੰਡ ਦਾ ਸਮਾਂ ਹੋਵੇਗੀ। ਇਸ ਦੀ ਕੀਮਤ ਕਰੀਬ 3 ਕਰੋੜ ਰੁਪਏ ਦੇ ਨਜ਼ਦੀਕ ਹੋਵੇਗੀ ਇਸ ਦਾ ਮੁਕਾਬਲਾ Lamborghini Huracane LP580-2 ਅਤੇ Ferrari 488 GTB ਨਾਲ ਹੋਵੇਗਾ।
Mercedes-AMG GT Roadster
GT Roadster ਨੂੰ ਸਟੈਂਡਰਡ ਜੀ.ਟੀ 'ਤੇ ਤਿਆਰ ਕੀਤਾ ਗਿਆ ਹੈ। ਇਸ 'ਚ ਵੀ 4.0 ਲੀਟਰ ਦਾ ਵੀ 8 ਇੰਜਣ ਮਿਲੇਗਾ, ਪਰ ਇਹ ਜੀ.ਟੀ ਆਰ ਜਿੰਨੀ ਪਾਵਰਫੁੱਲ ਨਹੀਂ ਹੋਵੇਗੀ। ਇਸ 'ਚ 476 ਪੀ. ਐੱਸ. ਦੀ ਪਾਵਰ ਅਤੇ 630 ਐੱਨ. ਐੱਮ. ਦਾ ਟੋਆਰਕ ਮਿਲੇਗਾ। ਇਹ ਇੰਜਣ 7 ਸਪੀਡ ਡਿਊਲ ਕਲਚ ਗਿਅਰਬਾਕਸ ਨਾਲ ਜੁੜਿਆ ਹੋਵੇਗਾ। ਜੋ ਪਿਛਲੇ ਪਹੀਆ 'ਤੇ ਪਾਵਰ ਸਪਲਾਈ ਕਰੇਗਾ। ਇਸ ਦੀ ਟਾਪ ਸਪੀਡ 302 ਕਿ. ਮੀ.ਪ੍ਰਤੀ ਘੰਟਾ ਹੈ, 100 ਦੀ ਰਫਤਾਰ ਪ੍ਰਾਪਤ ਕਰਨ ਲਈ ਇਸ ਨੂੰ 4.0 ਸੈਕਿੰਡ ਦਾ ਸਮਾ ਲੱਗੇਗਾ। ਇਸ ਦੀ ਕੀਮਤ ਕਰੀਬ 2.7 ਕਰੋੜ ਰੁਪਏ ਦੇ ਨਜ਼ਦੀਕ ਹੋਵਗੀ। ਇਸ ਦੀ ਮੁਕਾਬਲਾ Lamborghini Huraken RWD ਸਪਾਈਡਰ ਅਤੇ Ferrari California T ਨਾਲ ਹੋਵੇਗਾ।